ਪੰਜਾਬ ਚ ਇਥੇ ਭੂਤ ਕੱਢਣ ਲਗਿਆਂ ਬਾਬੇ ਨੇ ਕਰਤਾ ਇਹ ਕਾਂਡ – ਫਿਰ ਹੋ ਗਈ ਲਾਲਾ ਲਾਲਾ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਦੇਸ਼ ਦੀ ਤਰੱਕੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ । ਪਰ ਦੂਜੇ ਪਾਸੇ ਲੋਕ ਅਜੇ ਵੀ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ । ਅੱਜਕੱਲ੍ਹ ਦੇ ਮਾਡਰਨ ਲੋਕ ਵੀ ਪੰਡਤਾਂ ਅਤੇ ਬਾਬਿਆਂ ਦੀਆਂ ਗੱਲਾਂ ਦੇ ਵਿੱਚ ਆਉਂਦੇ ਨੇ ਤੇ ਉਨ੍ਹਾਂ ਵੱਲੋਂ ਦੱਸੇ ਟੋਟਕਿਆਂ ਨੂੰ ਅਪਨਾਉਂਦੇ ਹਨ । ਜ਼ਿਆਦਾਤਰ ਬਾਬੇ ਲੋਕਾਂ ਦੀ ਅਜਿਹੀ ਮੂਰਖਤਾ ਦਾ ਫ਼ਾਇਦਾ ਚੁੱਕਦੇ ਹਨ ਤੇ ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਉਨ੍ਹਾਂ ਦੇ ਕੋਲੋਂ ਪੈਸਿਆਂ ਦੀ ਠੱਗੀ ਕਰਦੇ ਹਨ । ਲੋਕ ਅਜਿਹੇ ਬਾਬਿਆਂ ਦੀਆਂ ਦੇ ਚੰਗੁਲ ਦੇ ਵਿਚ ਆ ਜਾਂਦੇ ਨੇ ਤੇ ਕਈ ਵਾਰ ਬਹੁਤ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬਾਬੇ ਦੇ ਕਾਰਨਾਮੇ ਬਾਰੇ ਦੱਸਾਂਗੇ ਜਿਸ ਨੇ ਇਕ ਨੌਜਵਾਨ ਨੂੰ ਹਸਪਤਾਲ ਤੱਕ ਪਹੁੰਚਾ ਦਿੱਤਾ ਆਪਣੇ ਵਹਿਮਾਂ ਭਰਮਾਂ ਦੇ ਨਾਲ ।

ਮਾਮਲਾ ਡੇਰਾਬਸੀ ਦਾ ਹੈ ਜਿੱਥੇ ਡੇਰਾਬਸੀ ਦੇ ਇੱਕ ਪੜ੍ਹੇ ਲਿਖੇ ਪੋਸਟ ਗਰੈਜੂਏਟ ਨੌਜਵਾਨ ਲੜਕੇ ਦੀ ਇੱਕ ਅਖੌਤੀ ਬਾਬੇ ਵੱਲੋਂ ਭੂਤ ਕੱਢਣ ਦੇ ਨਾਮ ਤੇ ਨੱਕ ਦੀ ਹੱਡੀ ਤੋੜ ਦਿੱਤੀ ਗਈ । ਹੋਰ ਤਾਂ ਹੋਰ ਨੌਜਵਾਨ ਨੂੰ ਇਲਾਜ ਕਰਵਾਉਣ ਤੋਂ ਅਖੌਤੀ ਬਾਬਾ ਡਰਾਉਂਦਾ ਰਿਹਾ । ਆਖ਼ਰ ਜਦੋਂ ਲੜਕੇ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਤਾਂ ਪਰਿਵਾਰ ਦੇ ਵੱਲੋਂ ਉਸ ਨੂੰ ਹਸਪਤਾਲ ਚ ਲਿਜਾਇਆ ਗਿਆ । ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦਾ ਆਪ੍ਰੇਸ਼ਨ ਕੀਤਾ ਗਿਆ । ਜਿਸ ਦੇ ਬਿਆਨਾਂ ਦੇ ਆਧਾਰ ਤੇ ਅਖੌਤੀ ਬਾਬੇ ਰਾਜੇਸ਼ ਸ਼ਰਮਾ ਦੇ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕੀਤਾ । ਫਿਲਹਾਲ ਪੀਡ਼ਤ ਵੋਹਰਾ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਜੋਕੇ ਸਮੇਂ ‘ਚ ਇਹ ਤਾਂ ਸਮਾਜ ‘ਚ ਚਲਦਾ ਆ ਰਿਹਾ ਸੀ ਕਿ ਅਨਪੜ੍ਹ ਲੋਕਾਂ ਨੂੰ ਅਖੌਤੀ ਬਾਬੇ ਭੂਤ ਪੇ੍ਤ ਕੱਢਣ ਦੇ ਨਾਂ ‘ਤੇ ਆਪਣੇ ਜੰਜਾਲ ‘ਚ ਫ਼ਸਾ ਲੈਂਦੇ ਪਰ ਪੜ੍ਹੇ-ਲਿਖੇ ਨੌਜਵਾਨ ਵੀ ਅਖੌਤੀ ਬਾਬਿਆਂ ਦੇ ਚੱਕਰ ‘ਚ ਫ਼ਸ ਰਹੇ ਹਨ । ਉੱਥੇ ਹੀ ਇਸ ਪੂਰੇ ਮਾਮਲੇ ਸਬੰਧੀ ਪੀਡ਼ਤ ਦੀਪਕ ਨੇ ਦੱਸਿਆ ਕਿ ਉਸ ਨੇ ਬੀ ਕੌਮ ਦੀ ਪੜ੍ਹਾਈ ਕੀਤੀ ਹੈ ਉਹ ਨੌਕਰੀ ਦੀ ਭਾਲ ਕਰ ਰਿਹਾ ਹੈ । ਅਤੇ ਉਸ ਦੇ ਮਾਪੇ ਧਾਰਮਿਕ ਅਸਥਾਨਾਂ ਤੇ ਜਾਂਦੇ ਸਨ ਤੇ ਇਸੇ ਦੌਰਾਨ ਇਹ ਅਖੌਤੀ ਬਾਬਾ ਉਨ੍ਹਾਂ ਨੂੰ ਉੱਥੇ ਮਿਲਿਆ ।

ਜਿਸ ਨੇ ਇਨ੍ਹਾਂ ਨੂੰ ਝਾਂਸਾ ਦਿੱਤਾ ਕਿ ਇਹ ਮੈਨੂੰ ਬੈਂਕ ਵਿੱਚ ਨੌਕਰੀ ਲਗਵਾ ਦੇਵੇਗਾ । ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਇਸ ਬਾਬੇ ਨੂੰ ਇਕ ਸਮਾਰੋਹ ਵਿਚ ਸੱਦਿਆ। ਜਿੱਥੇ ਇਸ ਬਾਬੇ ਨੇ ਆਉਂਦੇ ਸਾਰ ਹੀ ਪੀਡ਼ਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਉਸ ਦੇ ਘਸੁੰਨ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ । ਜਦ ਉਸ ਦੇ ਨੱਕ ਵਿੱਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ ਤਾਂ ਉਹ ਬੇਹੋਸ਼ ਹੋ ਗਿਆ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । ਜਿਥੇ ਨਿੱਜੀ ਹਸਪਤਾਲ ਦੇ ਵਿੱਚ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਫਿਰ ਪੀਡ਼ਤ ਪਰਿਵਾਰ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲੀਸ ਵੱਲੋਂ ਹੁਣ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

error: Content is protected !!