ਪੰਜਾਬ ਚ ਇਥੇ ਮਚਿਆ ਹੜਕੰਪ ਹੋਏ ਹਵਾਈ ਫਾਇਰ ਲੋਕਾਂ ਨੇ ਪੁਲਸ ਦੀ ਗੱਡੀ ਦੀ ਕੀਤੀ ਭੰਨਤੋੜ

ਆਈ ਤਾਜਾ ਵੱਡੀ ਖਬਰ 

ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਲਗਾਇਆ ਜਾਂਦਾ ਹੈ ਤਾਂ ਜੋ ਆਉਣ ਵਾਲੀਆਂ ਅਣਹੋਣੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਥੇ ਹੀ ਕਈ ਵਾਰ ਸਥਿਤੀ ਅਜਿਹੀ ਬਣ ਜਾਂਦੀ ਹੈ ਤੇ ਲੋਕਾਂ ਵੱਲੋਂ ਆਪਣੀ ਸੁਰੱਖਿਆ ਦੇ ਕਾਰਨ ਪੁਲਸ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਹੈ। ਜਿੱਥੇ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਨੂੰ ਹੀ ਲੋਕਾਂ ਤੋਂ ਬਚ ਕੇ ਭੱਜਣਾ ਪੈਂਦਾ ਹੈ। ਇਸ ਵਿਚ ਜਿੱਥੇ ਰਾਜਨੀਤਕ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਉੱਥੇ ਹੀ ਕਈ ਲੋਕਾਂ ਵੱਲੋਂ ਸਿਆਸੀ ਹਲਚਲ ਦੇ ਚਲਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਸਰਕਾਰ ਵੱਲੋਂ ਜਿਥੇ ਚੋਣਾਂ ਨੂੰ ਦੇਖਦੇ ਹੋਏ ਪਹਿਲਾਂ ਹੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਹੜਕੰਪ ਮਚਿਆ ਹੈ ਜਿੱਥੇ ਹਵਾਈ ਫਾਇਰ ਕੀਤੇ ਗਏ ਹਨ ਅਤੇ ਪੁਲਸ ਦੀ ਗੱਡੀ ਦੀ ਭੰਨ-ਤੋੜ ਵੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਪਾ ਮੰਡੀ ਦੇ ਤਹਿਸੀਲ ਕੰਪਲੈਕਸ ਦੇ ਕੋਲੋਂ ਸਾਹਮਣੇ ਆਈ ਹੈ। ਜਿੱਥੇ ਅੱਜ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਦਲਿਤ ਭਾਈਚਾਰੇ ਦੇ ਵਿਚਕਾਰ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ। ਪੁਲੀਸ ਵੱਲੋਂ ਜਿਥੇ ਫਾਇਰ ਕੀਤੇ ਗਏ ਉਥੇ ਹੀ ਲੋਕਾਂ ਵੱਲੋਂ ਵੀ ਪੁਲਿਸ ਉਪਰ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਤਪਾ ਥਾਣੇ ਦੇ ਐਸ ਐਚ ਓ ਜ਼ਖਮੀ ਹੋਏ ਹਨ। ਜਿਨ੍ਹਾਂ ਦੇ ਨੱਕ ਉਪਰ ਸੱਟ ਲੱਗੀ ਹੈ ਅਤੇ ਲਹੂਲੁਹਾਨ ਹੋ ਗਏ ਹਨ। ਇਸ ਸਥਿਤੀ ਨੂੰ ਕਾਬੂ ਕਰਨ ਲਈ ਹੋਰ ਪੁਲਸ ਨੂੰ ਬੁਲਾਇਆ ਗਿਆ ਹੈ। ਦੇਖਦੇ ਹੀ ਦੇਖਦੇ ਇਹ ਘਟਨਾ ਸਥਾਨ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ।

ਇਸ ਘਟਨਾ ਵਿੱਚ ਜ਼ਖ਼ਮੀ ਹੋਈ ਇਕ ਔਰਤ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਰਾਣੀ ਪਤਨੀ ਸੁੱਖਵਿੰਦਰ ਕੌਰ ਵਾਸੀ ਤਪਾ ਨੇ ਦੱਸਿਆ ਉਨ੍ਹਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ਜਗ੍ਹਾ ਉਪਰ ਸ੍ਰੀ ਨਿਸ਼ਾਨ ਸਾਹਿਬ ਲਗਾ ਕੇ ਲੰਗਰ ਅਤੇ ਪਾਠ ਚਲਾਇਆ ਗਿਆ ਸੀ। ਅੱਜ ਵੀ ਪਾਠ ਚੱਲ ਰਿਹਾ ਸੀ ਅਤੇ ਲੰਗਰ ਵਰਤਾਇਆ ਜਾ ਰਿਹਾ ਸੀ।

ਉਸ ਸਮੇਂ ਹੀ ਪੁਲਿਸ ਵੱਲੋਂ ਸ਼ਾਂਤਮਈ ਬੈਠੇ ਲੋਕਾਂ ਨੂੰ ਸਾਢੇ 12 ਵਜੇ ਦੇ ਕਰੀਬ ਆਖਿਆ ਗਿਆ ਕਿ ਸੜਕ ਵੱਲ ਪਰਦੇ ਕਿਉਂ ਲਗਾਏ ਗਏ ਹਨ। ਇਸ ਦੌਰਾਨ ਪੁਲਿਸ ਵੱਲੋਂ ਆਪਸੀ ਤਣਾਓ ਸ਼ੁਰੂ ਹੋਇਆ ਅਤੇ ਚਾਰ ਪੰਜ ਵਿਅਕਤੀਆ ਨੂੰ ਗੱਡੀਆਂ ਵਿੱਚ ਬਿਠਾ ਕੇ ਲੈ ਗਈ ਅਤੇ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਵੇਖਦੇ ਹੀ ਵੇਖਦੇ ਸਥਿਤੀ ਤਣਾਅਪੂਰਣ ਹੋ ਗਈ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਆਪਣੇ ਬਚਾਅ ਲਈ ਫਾਇਰ ਕੀਤੇ ਗਏ ਅਤੇ ਲੋਕਾਂ ਵਲੋ ਗੁੱਸੇ ਵਿਚ ਆ ਕੇ ਪੁਲਸ ਦੀ ਗੱਡੀ ਦੀ ਭੰਨ-ਤੋੜ ਕਰ ਦਿੱਤੀ ਗਈ।

error: Content is protected !!