ਪੰਜਾਬ ਚ ਇਥੇ ਰਾਤ 3 ਵਜੇ ਨਾਲ ਵਾਪਰੀ ਅਸਮਾਨ ਚ ਅਜਿਹੀ ਘਟਨਾ ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਸਰਕਾਰ ਵੱਲੋਂ ਜਿਥੇ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਕਿਉਂਕਿ ਕੁਝ ਗੈਰ-ਸਮਾਜਿਕ ਅਨਸਰਾਂ ਵੱਲੋਂ ਸਰਹੱਦੀ ਖੇਤਰਾਂ ਵਿਚ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਉੱਥੇ ਹੀ ਉਸ ਦਾ ਅਸਰ ਪੰਜਾਬ ਦੇ ਹਾਲਾਤਾਂ ਉਪਰ ਪੈਂਦਾ ਹੈ ਅਤੇ ਇਨ੍ਹਾਂ ਸਰਹੱਦੀ ਖੇਤਰਾਂ ਵਿੱਚ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਸਰਹੱਦਾਂ ਤੇ ਤਾਇਨਾਤ ਕੀਤੇ ਗਏ ਬੀਐਸਐਫ ਦੇ ਜਵਾਨਾਂ ਵੱਲੋਂ ਜਿੱਥੇ ਸਰਹੱਦੀ ਖੇਤਰਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਤੋਂ ਭਾਰਤ ਦਾਖਲ ਹੁੰਦੀਆਂ ਜਬਤ ਕਰ ਲਈਆਂ ਜਾਂਦੀਆਂ ਹਨ।

ਉਥੇ ਹੀ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਖੇਪ ਵੀ ਆਉਦੀ ਰਹਿੰਦੀ ਹੈ ਜਿਸ ਨੂੰ ਬੀ ਐੱਸ ਐੱਫ ਦੇ ਜਵਾਨਾਂ ਵੱਲੋਂ ਆਪਣੀ ਚੌਕਸੀ ਵਰਤਦਿਆਂ ਹੋਇਆਂ ਬਰਾਮਦ ਕਰ ਲਿਆ ਜਾਂਦਾ ਹੈ। ਸਰਹੱਦੀ ਖੇਤਰਾਂ ਵਿੱਚ ਜਿੱਥੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਉਥੇ ਹੀ ਇਸ ਸਭ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਪੰਜਾਬ ਵਿੱਚ ਇਥੇ ਰਾਤ 3 ਵਜੇ ਅਸਮਾਨ ਵਿਚ ਅਜਿਹੀ ਘਟਨਾ ਵਾਪਰੀ ਹੈ ਕਿ ਭਾਜੜਾਂ ਪੈ ਗਈਆਂ ਹਨ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਵਿੱਚ ਪੰਜਾਬ ਅਤੇ ਪਾਕਿਸਤਾਨੀ ਸਰਹੱਦੀ ਖੇਤਰ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਰਾਤ ਦੇ ਸਮੇਂ ਸਵੇਰੇ ਕਰੀਬ ਤਿੰਨ ਵਜੇ ਇਕ ਡਰੋਨ ਤੇ ਹਮਲਾ ਕਰਕੇ ਉਸਨੂੰ ਸੁੱਟਿਆ ਗਿਆ ਹੈ ਅਤੇ ਉਸ ਡਰੋਨ ਦੇ ਜ਼ਰੀਏ ਪਾਕਿਸਤਾਨ ਤੋ ਪੰਜਾਬ ਵਿੱਚ ਚਾਰ ਕਿਲੋ 10 ਗਰਾਮ ਹੈਰੋਇਨ ਦੀ ਖੇਪ ਪਹੁੰਚਾਈ ਜਾ ਰਹੀ ਸੀ। ਬੀਐਸਐਫ ਦੇ ਜਵਾਨਾਂ ਵੱਲੋਂ ਜਿਥੇ ਇਸ ਨੂੰ ਵੇਖ ਕੇ ਅਲਰਟ ਹੋਏ ਅਤੇ ਡਰੋਨ ਉਪਰ ਹਮਲਾ ਕੀਤਾ। ਉੱਥੇ ਹੀ ਉਸਨੂੰ ਧਰਤੀ ਤੇ ਸੁੱਟਣ ਤੋਂ ਬਾਅਦ ਉਸ ਨਾਲ ਬੰਨ੍ਹੀ ਹੋਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ।

ਜਿਸ ਤੋਂ ਬਾਅਦ ਸੋਮਵਾਰ ਸਵੇਰ ਨੂੰ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਨਾਲ ਸਬੰਧਿਤ ਹੋਰ ਜਾਣਕਾਰੀ ਸਾਹਮਣੇ ਆ ਸਕੇ। ਦੱਸਿਆ ਗਿਆ ਹੈ ਕਿ ਪਾਕਿਸਤਾਨ ਵੱਲੋਂ ਆਏ ਡਰੋਨ ਨੂੰ ਬੀ ਐਸ ਐਫ ਦੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਖਦੇੜ ਦਿੱਤਾ ਗਿਆ ਸੀ। ਜਿੱਥੇ ਡਰੋਨ ਬਰਾਮਦ ਕੀਤਾ ਗਿਆ ,ਉਥੇ ਹੀ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਮਾਰਕੀਟ ਵਿੱਚ 22 ਕਰੋੜ ਰੁਪਏ ਦੱਸੀ ਗਈ ਹੈ।

error: Content is protected !!