ਪੰਜਾਬ ਚ ਇਥੇ ਵਾਪਰਿਆ ਅਜਿਹਾ ਭਿਆਨਕ ਕਾਂਡ – ਲੋਕਾਂ ਚ ਪਿਆ ਸਹਿਮ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਤਿਉਹਾਰੀ ਸੀਜ਼ਨ ਦੇ ਚਲਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਉੱਥੇ ਹੀ ਪੰਜਾਬ ਵਿੱਚ ਹੋਣ ਵਾਲੀਆਂ ਲੁੱਟ-ਖੋਹ ਅਤੇ ਚੋਰੀ ਠਗੀ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਨੀ ਦਿਨੀ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰ ਸਰਗਰਮ ਨਜ਼ਰ ਆ ਰਹੇ ਹਨ, ਜਿਨ੍ਹਾਂ ਵੱਲੋਂ ਸੂਬੇ ਅੰਦਰ ਲੁੱਟ-ਖੋਹ ਕੀਤੀ ਜਾ ਰਹੀ ਹੈ।

ਜਿੱਥੇ ਲੋਕ ਇਨ੍ਹਾਂ ਲੁਟੇਰਿਆਂ ਦੀਆਂ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਲੋਕਾਂ ਵਿਚ ਡਰ ਵੀ ਦੇਖਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਅਜਿਹਾ ਕਾਂਡ ਵਾਪਰਿਆ ਹੈ, ਜਿਸ ਨਾਲ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਬੰਗਾ ਨਵਾਂਸ਼ਹਿਰ ਨੈਸ਼ਨਲ ਹਾਈਵੇ ਤੇ ਪਿੰਡ ਮੱਲਪੁਰ ਅੜਕਾ ਦੇ ਕੋਲ ਇੱਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ।

ਜਿੱਥੇ ਦੋ ਲੁਟੇਰਿਆਂ ਵੱਲੋਂ ਕਾਰ ਖੋਹ ਲਈ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਭੁਪਿੰਦਰ ਸਿੰਘ ਪੁੱਤਰ ਹਰਮੇਸ਼ ਲਾਲ ਵੱਲੋਂ ਦੱਸਿਆ ਗਿਆ ਹੈ ਕਿ ਉਹ ਨਵੀ ਆਬਾਦੀ, ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ, ਜੋ ਆਪਣੀ ਕਾਰ ਵਿਚ ਬੰਗਾ ਨੂੰ ਜਾ ਰਿਹਾ ਸੀ। ਉਸ ਸਮੇਂ ਹੀ ਉਸ ਦੀ ਵਿਦੇਸ਼ ਰਹਿੰਦੀ ਪਤਨੀ ਦਾ ਫੋਨ ਆਇਆ ਤਾਂ, ਉਸ ਵੱਲੋਂ ਫੋਨ ਸੁਨਣ ਲਈ ਗੱਡੀ ਸੜਕ ਦੇ ਕਿਨਾਰੇ ਖੜ੍ਹੀ ਕੀਤੀ ਗਈ ਸੀ। ਉਸ ਸਮੇਂ ਪਿੱਛੋਂ ਦੋ ਐਕਟਿਵਾ ਸਵਾਰ ਲੁਟੇਰਿਆਂ ਵੱਲੋਂ ਆ ਕੇ ਉਸ ਦੀ ਕਾਰ ਦਾ ਸ਼ੀਸ਼ਾ ਖੜਕਾਇਆ ਗਿਆ।

ਅਤੇ ਸ਼ੀਸ਼ੇ ਖੋਲ੍ਹਦੇ ਹੀ ਨੌਜਵਾਨ ਵੱਲੋਂ ਕਾਰ ਚਾਲਕ ਉੱਪਰ ਪਿਸਤੌਲ ਤਾਣ ਦਿੱਤੀ ਗਈ ਅਤੇ ਗੱਡੀ ਦੀ ਚਾਬੀ ਕੱਢ ਲੈ ਗਈ, ਤਾਂ ਜੋ ਕਾਰ ਚਾਲਕ ਭੱਜ ਨਾ ਸਕੇ। ਉੱਥੇ ਹੀ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਕਾਰ ਖੋਹ ਲਈ ਗਈ ਇੱਕ ਲੁਟੇਰਾ ਕਾਰ ਲੈ ਗਿਆ ਅਤੇ ਦੂਜਾ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਚਲਾ ਗਿਆ। ਪੀੜਤ ਵੱਲੋਂ ਆਪਣੇ ਨਾਲ਼ ਵਾਪਰੀ ਇਸ ਘਟਨਾ ਦੀ ਸੂਚਨਾ 100ਨੰਬਰ ਤੇ ਫੋਨ ਕਰਕੇ ਦਿੱਤੀ ਗਈ। ਉਸ ਸਮੇਂ ਹੀ ਨਵਾਂਸ਼ਹਿਰ ਦੇ ਐਸ ਐਸ ਪੀ ਦਵਿੰਦਰ ਸਿੰਘ ਘੁੰਮਣ ਹੋਰ ਪੁਲਿਸ ਅਧਿਕਾਰੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ।

error: Content is protected !!