ਪੰਜਾਬ ਚ ਇਥੇ ਵਾਪਰਿਆ ਕਹਿਰ ਪ੍ਰੀਵਾਰ ਦੇ ਜੀਆਂ ਨੇ ਆਪਣੇ ਹਥੀਂ ਚੁਣੀ ਖੁਦ ਇਸ ਤਰਾਂ ਮੌਤ , ਵਿਛੇ ਸੱਥਰ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਗ਼ਰੀਬੀ ਨਾਮ ਦਾ ਦੈਂਤ ਜਿਸ ਘਰ ਵੀ ਵੜ ਜਾਂਦਾ ਹੈ ਉਸ ਘਰ ਨੂੰ ਤਬਾਹ ਕਰ ਦਿੰਦਾ ਹੈ । ਇਹ ਦੈਂਤ ਹਰ ਰੋਜ਼ ਉਸ ਪਰਿਵਾਰ ਨੂੰ ਘੁਣ ਦੇ ਵਾਂਗੂੰ ਖਾਣਾ ਸ਼ੁਰੂ ਕਰ ਦਿੰਦਾ ਹੈ । ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਸ ਗ਼ਰੀਬੀ ਨਾਂ ਦੇ ਦੈਂਤ ਤੋਂ ਬਹੁਤ ਸਾਰਾ ਪ੍ਰੇਸ਼ਾਨ ਹੋ ਲੱਗ ਪੈਂਦੇ ਹਨ । ਤੇ ਉਹ ਲੋਕ ਕਈ ਵਾਰ ਇਸ ਗ਼ਰੀਬੀ ਦੇ ਕਾਰਨ ਮਾਨਸਿਕ ਰੋਗੀ ਵੀ ਹੋ ਜਾਂਦੇ ਹਨ । ਕਈ ਲੋਕ ਤਾਂ ਅਜਿਹੇ ਹੁੰਦੇ ਹਨ ਕਿਸ ਗਰੀਬੀ ਦੇ ਕਾਰਨ ਆਪਣੀ ਜਾਨ ਤਕ ਖ਼ਤਮ ਕਰ ਲੈਂਦੇ ਹਨ । ਅਜਿਹਾ ਹੀ ਮੰਦ ਭਾਗਾ ਹਾਦਸਾ ਵਾਪਰਿਆ ਹੈ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿੱਚ । ਜਿੱਥੇ ਆਰਥਿਕ ਤੰਗੀ ਦੇ ਕਾਰਨ ਇਕ ਪਰਿਵਾਰ ਦੇ ਵਿਚ ਅਜਿਹਾ ਭਾਣਾ ਵਾਪਰਿਆ ਜਿਸ ਨੇ ਪੂਰੇ ਪਰਿਵਾਰ ਨੂੰ ਹੀ ਝੰਜੋੜ ਕੇ ਰੱਖ ਦਿੱਤਾ ।

ਦਰਅਸਲ ਬਰਨਾਲਾ ਵਿਖੇ ਆਰਥਿਕ ਤੰਗੀ ਦੇ ਕਾਰਣ ਇਕ ਪਿਓ ਅਤੇ ਪੁੱਤਰ ਦੇ ਵੱਲੋਂ ਜ਼-ਹਿ-ਰੀ-ਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਬੇਹੱਦ ਹੀ ਦੁੱਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਪੰਜਾਬ ਤੇ ਜ਼ਿਲਾ ਬਰਨਾਲਾ ਤੋਂ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਅੱਡਾ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਭੂਸ਼ਨ ਅਤੇ ਉਸ ਦਾ ਪੁੱਤਰ ਜੋ ਕਿ ਕਿਰਾਏ ਦੇ ਮਕਾਨ ਤੇ ਰਹਿੰਦੇ ਸਨ ਅਤੇ ਮ੍ਰਿਤਕ ਪਿਓ ਰੇਹੜੀ ਲਾ ਕੇ ਆਂਡੇ ਵੇਚਣ ਦਾ ਕੰਮ ਕਰਦੇ ਸਨ ।

ਨਾਲ ਹੀ ਮੁਨੀਸ਼ ਕੁਮਾਰ ਛੋਟੇ ਹਾਥੀ ਗੱਡੀ ਦੇ ਡਰਾੲੀਵਰ ਵਜੋਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ । ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਮਾਹਾਵਾਰੀ ਦੇ ਦੌਰਾਨ ਆਈ ਮੰਦੀ ਦੇ ਚਲਦਿਆਂ ਉਹ ਪਿਓ ਪੁੱਤਰ ਮਾਨਸਿਕ ਤੌਰ ਤੇ ਕਾਫੀ ਪ੍ਰੇ-ਸ਼ਾ-ਨ ਸਨ । ਜਿਸ ਦੇ ਚੱਲਦੇ ਜਿਨ੍ਹਾਂ ਨੇ ਇਕੱਠਿਆਂ ਹੀ ਬੀਤੇ ਦਿਨੀਂ ਜ਼ਹਿਰੀਲੀ ਚੀਜ਼ ਨਿਗਲ ਕੇ ਆ-ਤ-ਮ-ਹੱ-ਤਿ-ਆ ਕਰ ਲਈ ਹੈ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪਰਿਵਾਰਕ ਮੈਂਬਰਾਂ ਨੇ ਪਿਓ ਅਤੇ ਪੁੱਤਰ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਸੀ ਜਿਥੇ ਦੋਵਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਪਟਿਆਲਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਪੁਲੀਸ ਦੇ ਵੱਲੋਂ ਦੋਵਾਂ ਪਿਉ ਪੁੱਤਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਹਵਾਲੇ ਸੌਂਪ ਦਿੱਤਾ ਹੈ ।

error: Content is protected !!