ਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਭਿਆਨਕ ਹਾਦਸੇ ਚ ਮੌਤਾਂ, ਛਾਇਆ ਸਾਰੇ ਇਲਾਕੇ ਚ ਸੋਗ

ਆਈ ਤਾਜਾ ਵੱਡੀ ਖਬਰ

ਆਵਾਜਾਈ ਵਾਸਤੇ ਮਨੁੱਖ ਕਈ ਤਰ੍ਹਾਂ ਦੇ ਰਸਤਿਆਂ ਨੂੰ ਅਪਣਾਉਂਦਾ ਹੈ ਜਿਸ ਰਾਹੀਂ ਉਹ ਸਫ਼ਰ ਤੈਅ ਕਰਦਾ ਹੋਇਆ ਅਪਣੀ ਮੰਜ਼ਿਲ ਤੱਕ ਪੁੱਜਦਾ ਹੈ। ਇਨ੍ਹਾਂ ਵਿੱਚੋਂ ਕਈ ਲੋਕ ਸੁਖਦ ਸਫ਼ਰ ਦਾ ਆਨੰਦ ਮਾਣਦੇ ਹੋਏ ਆਪਣਾ ਰਸਤਾ ਤੈਅ ਕਰ ਲੈਂਦੇ ਹਨ ਪਰ ਕੁਝ ਲੋਕ ਆਵਾਜਾਈ ਦੇ ਇਸ ਸਫ਼ਰ ਦੌਰਾਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਅਜਿਹੇ ਹਾਦਸਿਆਂ ਦੇ ਵਿਚ ਪਰਿਵਾਰ ਦੇ ਇਕ ਤੋਂ ਜ਼ਿਆਦਾ ਮੈਂਬਰਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਸਮੇਂ ਉਕਤ ਪਰਿਵਾਰ ਉੱਪਰ ਦੁੱਖਾਂ ਦੀ ਗਾਜ ਆਣ ਡਿੱਗਦੀ ਹੈ।

ਪੰਜਾਬ ਦੇ ਫਾਜ਼ਿਲਕਾ ਖੇਤਰ ਵਿਚ ਦੇਰ ਸ਼ਾਮ ਇਕ ਅਜਿਹਾ ਹੀ ਦੁਖਦਾਈ ਸੜਕ ਹਾਦਸਾ ਵਾਪਰਿਆ ਜਿਸ ਦੇ ਵਿਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਮਾਂ ਪੁੱਤ ਦੀ ਸੜਕ ਹਾਦਸੇ ਦੇ ਵਿਚ ਦੁਖਦਾਈ ਮੌਤ ਹੋ ਗਈ। ਪ੍ਰਾਪਤ ਹੋ ਰਹੀ ਖਬਰ ਮੁਤਾਬਕ ਇਹ ਘਟਨਾ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਹੈ। ਜਿਹੜੀ ਕਿ ਇਥੋਂ ਦੇ ਇਕ ਰੋਡ ਉਪਰ ਵੱਸੇ ਹੋਏ ਪਿੰਡ ਟਾਹਲੀ ਵਾਲਾ ਬੋਦਲਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਤੋਂ ਮੋਟਰਸਾਈਕਲ ਉਪਰ ਸਵਾਰ ਹੋ ਕੇ ਇਕ ਮਾਂ-ਪੁੱਤ ਅਰਨੀਵਾਲਾ ਨੂੰ ਜਾ ਰਹੇ ਸਨ।

ਜਦੋਂ ਉਹ ਇਥੋਂ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਟਾਹਲੀ ਵਾਲਾ ਬੋਦਲਾ ਕੋਲ ਪੁੱਜੇ ਤਾਂ ਮਲੋਟ ਤੋਂ ਫਾਜ਼ਿਲਕਾ ਨੂੰ ਜਾ ਰਹੀ ਇੱਕ ਗੱਡੀ ਦੇ ਇਸ ਮਾਂ-ਪੁੱਤ ਦੇ ਮੋਟਰਸਾਈਕਲ ਨਾਲ ਟਕਰਾ ਜਾਣ ਤੋਂ ਬਾਅਦ ਇਹ ਸੜਕ ਹਾਦਸਾ ਵਾਪਰ ਗਿਆ। ਇਸ ਟੱਕਰ ਤੋਂ ਬਾਅਦ ਦੋਵੇਂ ਮਾਂ ਪੁੱਤਰ ਸੜਕ ਉਪਰ ਆਉਣ ਡਿੱਗ ਪਏ। ਸੜਕ ਉਪਰ ਡਿੱਗਣ ਤੋਂ ਬਾਅਦ ਦੋਵੇਂ ਹੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਿਣ ਕਾਰਨ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਦੋਵੇਂ ਮਾਂ ਪੁੱਤ ਮੂਲਿਆਵਾਲੀ ਰੋਡ ਢਾਣੀ ਪਿੰਡ ਡੱਬਵਾਲਾ ਦੇ ਵਸਨੀਕ ਸਨ ਅਤੇ ਇਨ੍ਹਾਂ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ। ਸਥਾਨਕ ਪੁਲਸ ਵੱਲੋਂ ਰਿਪੋਰਟ ਦਰਜ ਕਰਕੇ ਇਸ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਚ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਦੇ ਕਾਰਨ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਹੋ ਜਾਂਦੇ ਹਨ।

error: Content is protected !!