ਪੰਜਾਬ ਚ ਇਥੇ ਵਾਪਰਿਆ ਕਹਿਰ 4 ਦੀ ਹੋਈ ਮੌਕੇ ਤੇ ਮੌਤ , ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਸੜਕੀ ਹਾਦਸੇ ਵਧ ਰਹੇ ਹਨ । ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਗੁਆਈਆਂ ਹਨ । ਸੜਕੀ ਹਾਦਸੇ ਹਰ ਰੋਜ਼ ਹੀ ਕਿਸੇ ਨਾ ਕਿਸੇ ਦੀ ਜਾਨ ਲੈ ਰਹੇ ਹਨ । ਸੜਕੀ ਹਾਦਸੇ ਵਾਪਰਨ ਦੇ ਕਈ ਕਾਰਨ ਹਨ ਜਿਵੇਂ ਸੜਕਾਂ ਦਾ ਠੀਕ ਨਾ ਹੋਣਾ , ਅਣਗਹਿਲੀ ਅਤੇ ਲਾਪ੍ਰਵਾਹੀ ਵੀ ਇਕ ਵੱਡਾ ਕਾਰਨ ਹੈ ਸਡ਼ਕੀ ਹਾਦਸੇ ਵਾਪਰਨ ਦਾ । ਇਨ੍ਹਾਂ ਸਾਰੇ ਕਾਰਨਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਸੜਕ ਵਿਚਕਾਰ ਹੀ ਦਮ ਤੋੜ ਰਿਹਾ ਹੈ । ਸਡ਼ਕੀ ਹਾਦਸਿਆਂ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੇ ਘਰ ਜਾਗਦੇ ਹੋਏ ਚਿਰਾਗ਼ਾਂ ਨੂੰ ਬੁਝਾ ਦਿੱਤਾ ਹੈ ।

ਕਈ ਮਾਵਾਂ ਦੇ ਇਕਲੌਤੇ ਪੁੱਤਰ ਵੀ ਇਨ੍ਹਾਂ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ ਹਨ । ਇਸੇ ਵਿਚਕਾਰ ਹੁਣ ਸਡ਼ਕੀ ਹਾਦਸਿਆਂ ਨੇ ਇਕ ਹੋਰ ਭਿਆਨਕ ਰੂਪ ਧਾਰਦੇ ਹੋਏ ਚਾਰ ਲੋਕਾਂ ਦੀ ਜਾਨ ਲੈ ਲਈ ਹੈ । ਅਬੋਹਰ ਦੇ ਸਥਾਨਕ ਬਾਈਪਾਸ ਦੀ ਇਹ ਘਟਨਾ ਹੈ । ਜਿੱਥੇ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਆਪਸ ਚ ਭਿਆਨਕ ਟੱਕਰ ਹੋ ਗਈ ਜਿਸ ਚ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਬੇਹੱਦ ਹੀ ਮੰਦਭਾਗਾ ਤੇ ਦੁਖਦਾਈ ਹੈ ਇਹ ਘਟਨਾ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮਜ਼ਦੂਰਾਂ ਦੇ ਨਾਲ ਭਰਿਆ ਹੋਇਆ ਇਕ ਟੈਂਪੂ ਜੋ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁੱਤਿਆਂਵਾਲੀ ਤੋਂ ਸ੍ਰੀ ਗੰਗਾਨਗਰ ਚਾਹ ਰਿਹਾ ਸੀ ਤੇ ਇਸੇ ਦੌਰਾਨ ਸਥਾਨਕ ਬਾਈਪਾਸ ਦੇ ਉੱਪਰ ਸਥਿਤ ਪੈਲੇਸ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੀ ਇਕ ਕਾਰ ਉਸ ਟੈਂਪੂ ਵਿਚ ਟਕਰਾਈ ।

ਟੱਕਰ ਇੰਨੀ ਭਿਆਨਕ ਸੀ ਕਿ ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ । ਜਿਸ ਦੇ ਵਿਚ ਇਕ ਕਾਰ ਸਵਾਰ ਅਤੇ ਟੈਂਪੂ ਚ ਸਵਾਰ ਤਿੰਨ ਸਵਾਰੀਆਂ ਦੀ ਮੌਤ ਹੋ ਗਈ । ਚਾਰ ਲੋਕਾਂ ਦੀ ਮੌਤ ਹੋ ਜਾਣਾ ਬੇਹੱਦ ਹੀ ਮੰਦਭਾਗੀ ਤੇ ਦੁਖਦਾਈ ਖ਼ਬਰ ਹੈ ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਜ਼ਖ਼ਮੀ ਸਵਾਰੀਆਂ ਨੂੰ ਨੇਡ਼ੇ ਦੇ ਹਸਪਤਾਲ ਪਹੁੰਚਾਇਆ ਗਿਆ । ਜਦਕਿ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ

error: Content is protected !!