ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ ਹੋਈ ਏਨੇ ਨੌਜਵਾਨਾਂ ਦੀ ਇਕੱਠੀਆਂ ਮੌਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ । ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ । ਸਡ਼ਕੀ ਹਾਦਸਿਆਂ ਦੌਰਾਨ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਗੁਆ ਰਿਹਾ ਹੈ । ਹਰ ਰੋਜ਼ ਲੋਕ ਸੜਕੀ ਹਾਦਸਿਆਂ ਦੀ ਲਪੇਟ ਵਿਚ ਆ ਕੇ ਦਰਦਨਾਕ ਮੌਤ ਦੇ ਨਾਲ ਮਰ ਰਹੇ ਹਨ । ਕਈ ਸੜਕੀ ਹਾਦਸੇ ਵੇਖ ਕੇ ਤਾਂ ਰੂਹ ਤੱਕ ਕੰਬ ਉੱਠਦੀ ਹੈ ਤੇ ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਮਾਛੀਵਾੜਾ ਸਹਿਬ ਤੋਂ ਸਾਹਮਣੇ ਆਇਆ। ਜਿੱਥੇ ਇਕ ਮਿੰਨੀ ਬੱਸ ਦੀ ਲਪੇਟ ਚ ਆਉਣ ਦੇ ਨਾਲ ਤਿੱਨ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਥਾਣਾ ਕੂੰਮਕਲਾਂ ਅਧੀਨ ਪੈਂਦੇ ਕੁਹਾੜਾ ਲੱਖੋਵਾਲ ਰੋਡ ਤੇ ਇਕ ਮਿੰਨੀ ਬੱਸ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਕਿ ਉਸੇ ਸਮੇਂ ਮੋਟਰਸਾਈਕਲ ਤੇ ਸਵਾਰ ਤਿੱਨ ਨੌਜਵਾਨਾਂ ਦੀ ਇਸ ਬੱਸ ਦੇ ਨਾਲ ਜ਼ੋਰਦਾਰ ਟੱਕਰ ਹੋਈ , ਜਿਸ ਜ਼ਬਰਦਸਤ ਟੱਕਰ ਦੌਰਾਨ ਮਨੀਸ਼ ਕੁਮਾਰ ,ਮੁੰਨਾ ਮਾਝੀ ਅਤੇ ਮਦਨ ਲਾਲ ਨੇ ਮੌਕੇ ਤੇ ਹੀ ਆਪਣੀ ਜਾਨ ਗੁਆ ਲਈ । ਇਹ ਟੱਕਰ ਇੰਨੀ ਭਿਆਨਕ ਸੀ ਕੀ ਮਨੀਸ਼ ਤੇ ਮੁੰਨਾ ਮਾਝੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਮਦਨ ਲਾਲ ਇਸ ਪੂਰੀ ਘਟਨਾ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਜਿਸਨੂੰ ਇਲਾਜ ਲਈ ਹਸਪਤਾਲ ਐਂਬੂਲੈਂਸ ਰਾਹੀਂ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ । ਉੱਥੇ ਹੀ ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚੀ ਤੇ ਪੁਲੀਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਲੁਧਿਆਣਾ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ।

ਉੱਥੇ ਹੀ ਪੁਲੀਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਤਿੰਨੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਮੋਟਰਸਾੲੀਕਲ ਦੇ ਵਿੱਚ ਪੈਟ੍ਰੋਲ ਪਵਾਉਣ ਲਈ ਜਾ ਰਹੇ ਸਨ ਕਿ ਉਸੇ ਸਮੇਂ ਹਾਈਵੇ ਤੇ ਤੇਜ਼ ਰਫਤਾਰ ਨਾਲ ਆਈ ਮਿੰਨੀ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਦੇ ਵਿੱਚ ਜ਼ੋਰ ਨਾਲ ਟੱਕਰ ਮਾਰ ਦਿੱਤੀ ਤੇ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਫਿਲਹਾਲ ਉਨ੍ਹਾਂ ਵੱਲੋਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।

error: Content is protected !!