ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਵਿਚ ਸੈਂਕੜੇ ਹੀ ਲੋਕ ਆਪਣੀ ਜਾਨ ਗਵਾਹ ਬੈਠਦੇ ਨੇ। ਕਈ ਘਰਾਂ ਵਿਚ ਇਕ ਦਮ ਸੱਥਰ ਵਿਛ ਜਾਂਦੇ ਨੇ। ਉਥੇ ਹੀ ਕਈ ਲੋਕ ਗੰਭੀਰ ਜ਼ਖਮੀ ਹੋ ਤੜਫਦੇ ਰਹਿੰਦੇ ਨੇ। ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ। ਜਿਥੇ ਗੜ੍ਹਸ਼ੰਕਰ-ਚੰਡੀਗੜ੍ਹ ਰੋਡ ‘ਤੇ ਪੈਂਦੇ ਪਿੰਡ ਪਨਾਮ ਨੇੜੇ ਇਕ ਮੋਟਰਸਾਈਕਲ ਅਤੇ ਬੱਸ ਦਰਮਿਆਨ ਜ਼ਬਰਦਸਤ ਟੱਕਰ ਹੋਈ ਹੈ। ਇਸ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਉਥੇ ਹੀ ਹਾਦਸੇ ਵਿਚ ਇੱਕ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਜਿਸ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਦੱਸਿਆ ਗਿਆ ਕਿ, ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੀ ਬੱਸ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ। ਜਿਸਦੇ ਚਲਦਿਆਂ ਸਾਹਮਣੇ ਤੋਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਆ ਰਹੇ ਸਨ। ਜਦ ਉਹ ਰਿਲਾਇੰਸ ਪੰਪ ਅਤੇ ਨੇੜਲੇ ਗੁਰਸੇਵਾ ਕਾਲਜ ਪਨਾਮ ਦੇ ਵਿਚਕਾਰ ਪਹੁੰਚੇ ਤਾਂ ਉਨ੍ਹਾਂ ਦੀ ਬੱਸ ਨਾਲ ਆਹਮੋ-ਸਾਹਮਣੇ ਟਕਰਾਉਣ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਵਿਚ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ।

ਇਸਦੇ ਨਾਲ ਹੀ ਦੱਸਿਆ ਗਿਆ ਕਿ ਐੱਸਆਈ ਪਰਮਿੰਦਰ ਕੌਰ ਚੌਕੀ ਇੰਚਾਰਜ ਸਮੁੰਦੜਾ ਮੌਕੇ ‘ਤੇ ਪਹੁੰਚੀ ਹੈ। ਜਿਨ੍ਹਾਂ ਵਲੋਂ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਅਫਸੋਸ ਦੀ ਗੱਲ ਜਿੱਥੇ ਉਸ ਨੌਜਵਾਨ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨਾਂ ਵਿੱਚ ਲਖਵੀਰ ਸਿੰਘ, ਜਿਸਦੀ ਉਮਰ 28 ਸਾਲ ਸੀ, ਪੁੱਤਰ ਤਰਸੇਮ ਸਿੰਘ ਅਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਿੰਦਰ ਸਿੰਘ ਦੋਵੇਂ ਵਾਸੀ ਚੱਕਗੁਰੂ ਥਾਣਾ ਗੜ੍ਹਸ਼ੰਕਰ ਦੇ ਹਨ। ਇਨ੍ਹਾਂ ਮ੍ਰਿਤਕ ਨੌਜਵਾਨਾਂ ਵਿਚੋਂ ਲਖਵੀਰ ਸਿੰਘ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਚ ਨੌਕਰੀ ਕਰਦਾ ਸੀ।

ਪੁਲਸ ਵੱਲੋਂ ਦੋਹਾਂ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤੀਆਂ ਗਈਆਂ।ਦੇਖਿਆ ਜਾਵੇ ਦਿਨੋਂ-ਦਿਨ ਵੱਧਦੇ ਸੜਕ ਹਾਦਸੇ ਜਾਨਲੇਵਾ ਸਾਬਿਤ ਹੋ ਰਹੇ ਨੇ। ਜਿਨ੍ਹਾਂ ‘ਤੇ ਠੱਲ ਪੈਣ ਦੀ ਵਜਾਏ ਵੱਧ ਰਹੇ ਨੇ। ਜੋ ਚੰਗੇ-ਭਲੇ ਲੋਕਾਂ ਦੇ ਘਰਾਂ ਵਿਚ ਸੋਗ ਪਾ ਰਹੇ ਨੇ। ਉਥੇ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੜਕ ‘ਤੇ ਕਦਮ ਰੱਖਣਾ ਚਾਹੀਦਾ ਹੈ। ਹੋਲੀ ਗਤੀ ਵਿਚ ਵਾਹਨ ਚਲਾਉਣਾ ਚਾਹੀਦਾ ਹੈ। ਸਾਡੇ ਵਲੋਂ ਕੀਤੀ ਅਜਿਹੀ ਛੋਟੀ ਪਹਿਲ ਹਜ਼ਾਰਾਂ ਜਾਨਾਂ ਬਚਾ ਸਕਦੀ ਹੈ।

error: Content is protected !!