ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਗੱਡੀ ਦੇ ਹੋਏ ਕਈ ਟੁੱਕੜੇ – ਮੱਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਕੁਝ ਹਾਦਸਿਆਂ ਦੌਰਾਨ ਕਈ ਭਿਆਨਕ ਘਟਨਾਵਾਂ ਵਾਪਰ ਜਾਂਦੀਆਂ ਹਨ । ਹਰ ਰੋਜ਼ ਹੀ ਹਾਦਸੇ ਕਿਸੇ ਨਾ ਕਿਸੇ ਰੂਪ ਵਿੱਚ ਵਾਪਰਦੇ ਨੇ ਤੇ ਕਿਸੇ ਦਾ ਨਾਂ ਕਿਸੇ ਦੀ ਜਾਨ ਜ਼ਰੂਰ ਲੈ ਕੇ ਜਾਂਦੇ ਹਨ । ਕਦੇ ਸੜਕੀ ਹਾਦਸਿਆਂ ਦੇ ਰੂਪ ਵਿੱਚ ਤੇ ਕਦੇ ਘਰਾਂ ਦੇ ਵਿੱਚ , ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਵਾਪਰ ਸਕਦਾ ਹੈ । ਤੇ ਅਜਿਹਾ ਹੀ ਭਿਆਨਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ । ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਹੈ ਕਿ ਇਸ ਹਾਦਸੇ ਦੀ ਚਰਚਾ ਹਰ ਪਾਸੇ ਛਿਡ਼ੀ ਹੋੲੀ ਹੈ ਤੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।ਤਲਵੰਡੀ ਸਾਬੋ ਦੇ ਪਿੰਡ ਚ ਇਕ ਭਿਆਨਕ ਹਾਦਸਾ ਹੋਣ ਤੋਂ ਬਚ ਗਿਆ ।

ਇਸ ਹਾਦਸੇ ਦੀ ਵਿੱਚ ਕਈ ਜਾਨਾਂ ਜਾ ਸਕਦੀਆਂ ਸਨ ਪਰ ਗਨੀਮਤ ਰਹੀ ਹੈ ਕਿ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁ-ਕ-ਸਾ-ਨ ਨਹੀਂ ਹੋਇਆ । ਦਰਅਸਲ ਤਲਵੰਡੀ ਸਾਬੋ ਦੇ ਪਿੰਡ ਜੱਜਲ ਵਿਖੇ ਇਕ ਵੱਡਾ ਹਾਦਸਾ ਉਸ ਸਮੇਂ ਹੁਣ ਤੋਂ ਬਚ ਗਿਆ ਜਦ ਗੈਸ ਦੇ ਨਾਲ ਭਰਿਆ ਟੈਂਕਰ ਹਾਦਸਾਗ੍ਰਸਤ ਹੋ ਗਿਆ । ਹਾਦਸਾ ਬਹੁਤ ਹੀ ਭਿਆਨਕ ਸੀ ਤੇ ਹਾਦਸੇ ਦੌਰਾਨ ਟੈਂਕਰ ਦੇ ਤਿੰਨ ਹਿੱਸੇ ਵੱਖ ਵੱਖ ਹੋ ਗਏ ਤੇ ਗੈਸ ਨਾਲ ਭਰਿਆ ਟੈਂਕਰ ਸੜਕ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਪਲਟ ਗਿਆ । ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਤੇ ਪਿੰਡ ਵਾਸੀ ਗੈਸ ਟੈਂਕਰ ਨੂੰ ਚੁੱਕਣ ਸਮੇਂ ਸੁਰੱਖਿਆ ਤੇ ਕੋਈ ਪ੍ਰਬੰਧ ਨਾ ਹੋਣ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰ ਰਹੇ ਹਨ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਤਲਵੰਡੀ ਸਾਬੋ ਦੀ ਰਾਮਾ ਮੰਡੀ ਵਿਖੇ ਹਰ ਰੋਜ਼ ਹੀ ਵੱਡੀ ਗਿਣਤੀ ਦੇ ਵਿਚ ਇੱਥੇ ਗੈਸ ਨਾਲ ਭਰੇ ਟੈਂਕਰ ਨਿਕਲਦੇ ਹਨ । ਦੇਰ ਰਾਤ ਵੀ ਇਕ ਟੈਂਕਰ ਨਿਕਲਿਆ ਜੋ ਕਿ ਗੈਸ ਨਾਲ ਭਰਿਆ ਹੋਇਆ ਸੀ । ਪਰ ਗੈਸ ਟੈਂਕਰ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ । ਜਿਸ ਕਰਕੇ ਟੈਂਕਰ ਦੀ ਟਰੱਕ ਨਾਲ ਟੱਕਰ ਹੋ ਗਈ । ਜਿਸ ਕਾਰਨ ਉਹ ਹਾਦਸਾਗ੍ਰਸਤ ਹੋ ਗਿਆ ।

ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟੈਂਕਰ ਤਿੰਨ ਟੁਕੜਿਆਂ ਦੇ ਵਿਚ ਵੰਡ ਗਿਆ ਤੇ ਸੜਕ ਕਿਨਾਰੇ ਲੱਗਦੇ ਖੇਤਾਂ ਦੇ ਵਿੱਚ ਜਾ ਕੇ ਡਿੱਗ ਪਿਆ । ਜਦੋਂ ਇਸ ਦੀ ਜਾਣਕਾਰੀ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਟੈਂਕਰ ਦੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਵਿਚ ਕਾਫੀ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ।

error: Content is protected !!