ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਵਾਜਾਈ ਦੇ ਲਈ ਕਈ ਤਰ੍ਹਾਂ ਦੇ ਮਾਰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਜ਼ਰੀਏ ਇਨਸਾਨ ਆਪਣਾ ਸਫ਼ਰ ਤੈਅ ਕਰਦਾ ਹੋਇਆ ਮੰਜ਼ਿਲ ‘ਤੇ ਪੁੱਜਦਾ ਹੈ। ਇਨਸਾਨ ਦੇ ਇਸ ਸਫ਼ਰ ਦੌਰਾਨ ਕਈ ਤਰ੍ਹਾਂ ਦੇ ਪੜਾਅ ਆਉਂਦੇ ਹਨ ਜੋ ਇਨਸਾਨ ਦੇ ਹਿੱਤ ਵਿੱਚ ਵੀ ਹੁੰਦੇ ਹਨ ਅਤੇ ਕੁਝ ਉਸ ਲਈ ਨੁ-ਕ-ਸਾ-ਨ-ਦਾ-ਇ-ਕ ਵੀ ਸਾਬਤ ਹੁੰਦੇ ਹਨ। ਮਾੜਾ ਵਕਤ ਅਤੇ ਮਾੜੇ ਹਾਲਾਤ ਇਨਸਾਨ ਨੂੰ ਕਦੇ ਵੀ ਦੱਸ ਕੇ ਨਹੀਂ ਹੁੰਦੇ ਅਤੇ ਇਸ ਮਾੜੇ ਸਮੇਂ ਦਾ ਕਸ਼ਟ ਇਨਸਾਨ ਨੂੰ ਭੋਗਣਾ ਹੀ ਪੈਂਦਾ ਹੈ।

ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿਚ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦੇ ਵਿਚ ਰੋਜ਼ਾਨਾ ਹੀ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਇਕ ਅਜਿਹਾ ਹੀ ਦਰਦਨਾਕ ਹਾਦਸਾ ਸਿਲਵਰ ਆੱਕ ਸਕੂਲ ਦੇ ਨੇੜੇ ਵਾਪਰਿਆ ਜਿੱਥੇ ਇਕ ਤੇਜ਼ ਰਫਤਾਰ ਆਲਟੋ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਤੋਂ ਬਾਅਦ ਕਾਰ ਖੰਭੇ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਸ ਆਲਟੋ ਕਾਰ ਨੂੰ ਇੱਕ ਔਰਤ ਚਲਾ ਰਹੀ ਸੀ ਜੋ ਮਿਲਟਰੀ ਹਸਪਤਾਲ ਦੇ ਵਿਚ ਬਤੌਰ ਕੈਪਟਨ ਤਾਇਨਾਤ ਹੈ।

ਉਹ ਆਪਣੀ ਇਸ ਕਾਰ ਦੇ ਵਿਚ ਕੇਵੀ ਸਕੂਲ ਨੰਬਰ ਵਨ ਦੇ ਪਾਸਿਓਂ ਦੀ ਮਿਲਟਰੀ ਹਸਪਤਾਲ ਨੂੰ ਜਾ ਰਹੀ ਸੀ। ਅਚਾਨਕ ਹੀ ਇਸ ਸਮੇਂ ਦੌਰਾਨ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾ ਕੇ ਪਲਟ ਗਈ। ਇਹ ਟੱਕਰ ਇੰਨੀ ਜ਼ਿਆਦਾ ਜ਼ਬਰਦਸਤੀ ਸੀ ਕਿ ਉਸ ਬਿਜਲੀ ਦੇ ਖੰਭੇ ਉਪਰ ਰੱਖਿਆ ਹੋਇਆ ਟ੍ਰਾਂਸਫਾਰਮਰ ਵੀ ਹੇਠਾਂ ਆ ਡਿੱਗਿਆ। ਇਹ ਹਾਦਸਾ ਹੁੰਦੇ ਦੇਖ ਲੋਕਾਂ ਦੇ ਸਾਹ ਸੂਤੇ ਗਏ।

ਲੋਕ ਕਾਰ ਸਵਾਰ ਦੀ ਫੌਰੀ ਮਦਦ ਕਰਨ ਵਾਸਤੇ ਕਾਰ ਵੱਲ ਨੂੰ ਭੱਜੇ। ਪਰ ਲੋਕਾਂ ਦੇ ਕਾਰ ਵਿੱਚੋਂ ਕੱਢਣ ਤੋਂ ਪਹਿਲਾਂ ਹੀ ਉਕਤ ਮਹਿਲਾ ਖੁਦ ਬ ਖੁਦ ਬਾਹਰ ਆ ਗਈ। ਹੈਰਾਨੀ ਦੀ ਗੱਲ ਹੈ ਕਿ ਉਸ ਮਹਿਲਾ ਨੂੰ ਇਸ ਹਾਦਸੇ ਦੇ ਵਿੱਚ ਕੋਈ ਵੀ ਸੱਟ ਨਹੀਂ ਵੱਜੀ। ਪੁਲਸ ਨੂੰ ਦਿੱਤੀ ਜਾਣਕਾਰੀ ਦੇ ਵਿਚ ਕੈਪਟਨ ਨੇ ਦੱਸਿਆ ਉਹ ਬਿਲਕੁਲ ਸਹੀ ਤਰ੍ਹਾਂ ਗੱਡੀ ਚਲਾ ਰਹੀ ਸੀ ਪਰ ਇਸ ਅਚਾਨਕ ਵਾਪਰੇ ਹਾਦਸੇ ਕਾਰਨ ਉਹ ਖੁਦ ਚਿੰਤਾ ਦੇ ਵਿਚ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।

error: Content is protected !!