ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਹੀ ਸੜਕੀ ਹਾਦਸਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਹੀ ਸੜਕ ਉਪਰ ਵਾਪਰੇ ਭਿਆਨਕ ਹਾਦਸੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦੇ ਹਨ । ਹੁਣ ਤੱਕ ਕਈ ਘਰ ਤਬਾਹ ਹੋ ਚੁੱਕੇ ਹਨ ਇਨ੍ਹਾਂ ਸੜਕੀ ਹਾਦਸਿਆਂ ਦੇ ਕਾਰਨ , ਪਰ ਫਿਰ ਵੀ ਲੋਕ ਸੜਕਾਂ ਉਪਰ ਵਾਹਨ ਚਲਾਉਂਦੇ ਸਮੇਂ ਲਗਾਤਾਰ ਹੀ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਵਰਤ ਰਹੇ ਹਨ । ਜਿਸ ਕਾਰਨ ਕਈ ਭਿਆਨਕ ਹਾਦਸੇ ਵਾਪਰ ਜਾਂਦੇ ਹਨ । ਇਸ ਦੇ ਚੱਲਦੇ ਇਕ ਬੇਹੱਦ ਦਰਦਨਾਕ ਹਾਦਸਾ ਪੰਜਾਬ ਦੇ ਵਿੱਚ ਵਾਪਰਿਆ ਹੈ। ਜਿੱਥੇ ਇਕ ਸੜਕੀ ਹਾਦਸੇ ਨੇ ਮੌਤ ਦਾ ਤਾਂਡਵ ਮਚਾ ਦਿੱਤਾ ਹੈ ।

ਮਾਮਲਾ ਗੋਰਾਇਆ ਤੋਂ ਸਾਹਮਣੇ ਆਇਆ ਹੈ । ਜਿੱਥੇ ਨੈਸ਼ਨਲ ਹਾਈਵੇ ਦੇ ਉਪਰ ਇਕ ਦਰਦਨਾਕ ਸੜਕੀ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿੱਥੇ ਇਸ ਦਰਦਨਾਕ ਹਾਦਸੇ ਦੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਉੱਥੇ ਹੀ ਇਸ ਪੂਰੀ ਘਟਨਾ ਦੌਰਾਨ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ । ਜ਼ਖ਼ਮੀਆਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ ।

ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪੁਲੀਸ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਤੋਂ ਮਾਲ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਇੱਕ ਗੱਡੀ ਅੰਮ੍ਰਿਤਸਰ ਵੱਲ ਜਾ ਰਹੀ ਸੀ । ਗੱਡੀ ਨੂੰ ਡਰਾਈਵਰ ਹਰੀਸ਼ ਕੁਮਾਰ ਚਲਾ ਰਿਹਾ ਸੀ , ਜਦ ਕਿ ਉਸਦੇ ਨਾਲ ਉਸਦਾ ਇਕ ਸਾਥੀ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਉਹ ਗੱਡੀ ਤੇ ਮਾਲ ਲੈ ਕੇ ਜਾ ਰਹੀ ਸੀ । ਉਸੇ ਸਮੇਂ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਜਦੋਂ ਉਹ ਟਾਇਰ ਬਦਲ ਰਹੇ ਸਨ ਤੇ ਪਿੱਛੋਂ ਇਕ ਤੇਜ਼ ਰਫ਼ਤਾਰ ਟਰਾਲੇ ਨੇ ਗੱਡੀ ਦੇ ਵਿੱਚ ਜ਼ੋਰਦਾਰ ਤੇ ਨਾਲ ਟੱਕਰ ਮਾਰੀ ।

ਇਹ ਗੱਡੀ ਕਾਫ਼ੀ ਦੂਰ ਹਵਾ ਦੇ ਵਿਚ ਚਲੀ ਗਈ । ਜਿਸ ਨਾਲ ਤਿੰਨੋਂ ਹੀ ਵਿਅਕਤੀ ਉਸ ਦੀ ਲਪੇਟ ਵਿੱਚ ਆ ਗਏ । ਜਿਨ੍ਹਾਂ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

error: Content is protected !!