ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਪਲਟੀ ਬੱਸ ਮਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਸੜਕੀ ਆਵਾਜਾਈ ਦੇ ਜਰੀਏ ਆਪਣਾ ਸਫਰ ਮੁਕੰਮਲ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਰੋਜ਼ਾਨਾ ਆਪਣੇ ਕੰਮਕਾਜ ਉੱਪਰ ਪਹੁੰਚਾਉਣ ਵਾਸਤੇ ਬਸ ਦਾ ਸਫਰ ਕੀਤਾ ਜਾਂਦਾ ਹੈ। ਪਰ ਛੋਟੀ ਜਿਹੀ ਗਲਤੀ ਦੇ ਨਾਲ ਵੀ ਕਈ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਦੀ ਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਬਹੁਤ ਸਾਰੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਜਿਸ ਵਾਸਤੇ ਸਰਕਾਰ ਵੱਲੋਂ ਨਿਯਮ ਬਣਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਵਾਸਤੇ ਵੀ ਲੋਕਾਂ ਨੂੰ ਸਮੇਂ ਸਮੇਂ ਤੇ ਅਪੀਲ ਕੀਤੀ ਜਾਂਦੀ ਹੈ, ਤਾਂ ਜੋ ਚੌਕਸੀ ਵਰਤੀ ਜਾਵੇ ਅਤੇ ਅਜਿਹੇ ਹਾਦਸਿਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ। ਪਰ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਹੁਣ ਪੰਜਾਬ ਵਿੱਚ ਇੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਬੱਸ ਪਲਟਣ ਕਾਰਨ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਤੋਂ ਮਲੋਟ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਬੱਸ ਅਬੋਹਰ ਦੇ ਬੱਸ ਅੱਡੇ ਤੋਂ ਪੰਜ ਵਜੇ ਚੱਲੀ ਸੀ। ਜੋ ਕਿ ਮਲੋਟ ਜਾ ਰਹੀ ਸੀ।

ਜਿਸ ਸਮੇਂ ਇਹ ਬੱਲੂਆਣਾ ਦੇ ਨਜ਼ਦੀਕ ਪਹੁੰਚੀ ਤਾਂ ਜ਼ਮੀਨ ਉੱਚੀ-ਨੀਵੀਂ ਹੋਣ ਕਾਰਨ ਬੱਸ ਦਾ ਬੈਲਸ ਵਿਗੜ ਗਿਆ ਜਿਸ ਕਾਰਨ ਇਹ ਬੱਸ ਪਲਟ ਗਈ, ਇਹ ਬਸ ਉਸ ਸਮੇਂ ਇਹ ਬੱਸ ਕੰਟੇਨਰ ਨੂੰ ਕਰੌਸ ਕਰਨ ਦੀ ਕੋਸ਼ਿਸ਼ ਵਿਚ ਸੀ ਅਤੇ ਤੇਜ਼ ਰਫਤਾਰ ਦੇ ਚਲਦਿਆਂ ਹੋਇਆਂ ਬੱਸ ਦੇ ਡਰਾਈਵਰ ਵੱਲੋਂ ਬੱਸ ਉਪਰ ਕਾਬੂ ਨਹੀਂ ਕੀਤਾ ਗਿਆ।

ਬੱਸ ਪਲਟਣ ਕਾਰਨ ਹੀ ਇਸ ਵਿੱਚ ਸਵਾਰ ਸਵਾਰੀਆਂ ਇਕ-ਦੂਸਰੇ ਉਪਰ ਡਿੱਗੀਆ,ਉਥੇ ਹੀ ਇਸ ਹਾਦਸੇ ਵਿੱਚ ਤਿੰਨ ਤੋਂ ਚਾਰ ਸਵਾਰੀਆਂ ਨੂੰ ਜ਼ਖ਼ਮੀ ਹੋਣ ਤੇ ਅਬੋਹਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਵਾਸਤੇ ਲੈ ਜਾਇਆ ਗਿਆ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਜਿਥੇ ਰਾਹਗੀਰ ਲੋਕਾਂ ਵੱਲੋਂ ਮਦਦ ਕੀਤੀ ਗਈ ਉਥੇ ਹੀ ਪੁਲਿਸ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!