ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਏਨੀਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਹਰ ਰੋਜ਼ ਸੜਕੀ ਹਾਦਸਿਆਂ ‘ਚ ਇਜ਼ਾਫ਼ਾ ਹੋ ਰਿਹਾ ਹੈ l ਸੜਕੀ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਜ਼ਿਆਦਤਰ ਸੜਕੀ ਹਾਦਸੇ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕਾਰਨ ਵਾਪਰਦੇ ਹਨ , ਜਿਨ੍ਹਾਂ ਵਿਚ ਕਈ ਲੋਕ ਅਪਾਹਜ ਹੋ ਜਾਂਦੇ ਨੇ ਤੇ ਕਈ ਲੋਕ ਆਪਣਿਆਂ ਨੂੰ ਗੁਆ ਲੈਂਦੇ ਹਨ । ਹਰ ਰੋਜ਼ ਇਨ੍ਹਾਂ ਭਿਆਨਕ ਹਾਦਸਿਆਂ ਦੌਰਾਨ ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਜਰੂਰ ਹੁੰਦੀ ਹੈ ਤੇ ਅਜਿਹਾ ਹੀ ਇਕ ਹਾਦਸਾ ਨਵਾਂਸ਼ਹਿਰ ਬੰਗਾ ਹਾਈਵੇ ਤੇ ਵਾਪਰਿਆ , ਜਿੱਥੇ ਤੇਜ਼ ਰਫਤਾਰ ਕਾਰ ਤੇ ਇੱਕ ਸਕੂਟਰੀ ਚ ਭਿਆਨਕ ਟੱਕਰ ਹੋਈ ਜਿਸ ਸੜਕ ਹਾਦਸੇ ਚ ਸਕੂਟਰੀ ਸਵਾਰ ਪਤੀ- ਪਤਨੀ ਅਤੇ ਕਾਰ ਚਾਲਕ ਦੀ ਮੌਤ ਹੋ ਗਈ ।

ਇਸ ਪੂਰੀ ਘਟਨਾ ਦੌਰਾਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ।

ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ ਬਲਾਚੋਰ ਸਥਿਤ ਸੈਣੀ ਪੈਲੇਸ ਦੇ ਮਾਲਕ ਸੁਖਦੇਵ ਸਿੰਘ ਆਪਣੇ ਪੁੱਤਰ ਜਸਕਰਨ ਸਿੰਘ ਦੇ ਨਾਲ ਨਵਾਂ ਸ਼ਹਿਰ ਤੋਂ ਬੰਗਾ ਵੱਲ ਕਾਰ ਵਿਚ ਜਾ ਰਹੇ ਸੀ ਕਿ ਉਸੇ ਸਮੇਂ ਸਾਹਮਣੇ ਤੋਂ ਇੱਕ ਸਕੂਟਰੀ ਨੇ ਜ਼ੋਰਦਾਰ ਕਾਰ ਵਿਚ ਟੱਕਰ ਮਾਰੀ ਤੇ ਇਸ ਦਰਦਨਾਕ ਹਾਦਸੇ ਵਿਚ ਦੋ ਸਕੂਟਰੀ ਸਵਾਰ ਅਤੇ ਇਕ ਕਾਰ ਚਾਲਕ ਨੇ ਮੌਕੇ ਤੇ ਦਮ ਤੋੜ ਦਿੱਤਾ l

ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ । ਜ਼ਖਮੀ ਵਿਅਕਤੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ , ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਜ਼ਿਲ੍ਹੇ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ । ਜਿਸਦੇ ਚਲਦੇ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

error: Content is protected !!