ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ – ਆਈ ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਮੌਸਮ ਦੀ ਤਬਦੀਲੀ ਕਾਰਨ ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਸਮੇਂ ਸਿਰ ਪਹੁੰਚਣ ਲਈ ਆਪਣੇ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਕੁਝ ਗਲਤੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦਾ ਲੋਕਾਂ ਦੀ ਜਿੰਦਗੀ ਉਪਰ ਗਹਿਰਾ ਅਸਰ ਪੈਦਾ ਹੈ। ਹਰ ਰੋਜ਼ ਹੀ ਦੇਸ਼ ਅੰਦਰ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਇਨ੍ਹਾਂ ਹਾਦਸਿਆਂ ਦੀ ਭੇਟ ਚੜ੍ਹ ਜਾਂਦੇ ਹਨ। ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪ੍ਰੀਵਾਰਾਂ ਵਿੱਚ ਕਦੇ ਵੀ ਪੂਰੀ ਨਹੀ ਹੋ ਸਕਦੀ।

ਪਿਛਲੇ ਡੇਢ ਦੋ ਮਹੀਨਿਆਂ ਤੋਂ ਪੰਜਾਬ ਅੰਦਰ ਪੈ ਰਹੀ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਾਪਰਣ ਦੀਆਂ ਖ਼ਬਰਾਂ ਹਰ ਰੋਜ਼ ਹੀ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਨਿੱਤ ਦੇ ਹੋਣ ਵਾਲੇ ਇਨ੍ਹਾਂ ਹਾਦਸਿਆਂ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਇੱਕ ਹੋਰ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਢਿੱਲਵਾਂ ਦੇ ਨਜ਼ਦੀਕ ਵਾਪਰਿਆ ਹੈ। ਜਿੱਥੇ ਜੀ ਟੀ ਰੋਡ ਢਿੱਲਵਾਂ ਦੇ ਨਜ਼ਦੀਕ ਇਕ ਬੱਸ ਅਤੇ ਕੈਂਟਰ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹੈ।

ਇਹ ਹਾਦਸਾ ਅੱਜ ਸਵੇਰੇ ਸਾਢੇ ਨੌਂ ਵਜੇ ਉਸ ਸਮੇਂ ਵਾਪਰਿਆ ਜਦੋਂ ਇਕ ਨਿੱਜੀ ਕੰਪਨੀ ਦੀ ਬੱਸ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ। ਉਸ ਮੌਕੇ ਹੀ ਇੱਕ ਟੈਂਕਰ ਵੀ ਅੱਗੇ ਜਾ ਰਿਹਾ ਸੀ । ਜਿਸ ਨਾਲ ਇਸ ਬੱਸ ਦੀ ਟੱਕਰ ਹੋ ਗਈ। ਇਹ ਹਾਦਸਾ ਜੀ ਟੀ ਰੋਡ ਤੇ ਸਥਿਤ ਏ ਵਨ ਪੈਲਸ ਦੇ ਕੋਲ ਵਾਪਰਿਆ ਹੈ। ਇਸ ਹਾਦਸੇ ਵਿਚ ਦੋਹਾਂ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਇਸ ਟੱਕਰ ਕਾਰਨ ਕੈਂਟਰ ਚਾਲਕ ਵੀ ਜਖਮੀ ਹੋਇਆ ਹੈ ਅਤੇ ਉਸ ਤੋਂ ਇਲਾਵਾ ਬੱਸ ਚਾਲਕ ਸਮੇਤ ਕੁਝ ਬੱਸ ਦੀਆਂ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਢਿਲਵਾਂ ਦੇ ਏਐਸਆਈ ਬਲਦੇਵ ਸਿੰਘ ਭਾਈ ਹਰਜਿੰਦਰ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਵਾਹਨਾਂ ਨੂੰ ਸੜਕ ਤੋਂ ਸਾਈਡ ਤੇ ਕਰਵਾਇਆ ਗਿਆ,ਤੇ ਰੋਡ ਉਪਰ ਆਵਾਜਾਈ ਨੂੰ ਫਿਰ ਤੋਂ ਬਹਾਲ ਕੀਤਾ ਗਿਆ। ਇਹ ਹਾਦਸਾ ਇਸ ਖੇਤਰ ਵਿੱਚ ਫੈਲੀ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਕਿਉਂਕਿ ਕੁਝ ਦਿਨਾਂ ਤੋਂ ਪੈਣ ਵਾਲੇ ਸੰਘਣੀ ਧੁੰਦ ਕਾਰਨ ਆਵਾਜਾਈ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

error: Content is protected !!