ਪੰਜਾਬ ਚ ਇਥੇ ਵਾਪਰਿਆ ਵੱਡਾ ਕਾਂਡ ਛਾਈ ਦਹਿਸ਼ਤ – ਪਈਆਂ ਭਾਜੜਾਂ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅੰਦਰ ਆਏ ਦਿਨ ਹੀ ਵਾਪਰਨ ਵਾਲੇ ਬਹੁਤ ਸਾਰੇ ਹਾਦਸੇ ਲੋਕਾਂ ਵਿਚ ਡਰ ਪੈਦਾ ਕਰ ਰਹੇ ਹਨ ਜਿੱਥੇ ਲੁੱਟ-ਖੋਹ ਚੋਰੀ, ਠੱਗੀ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਉਥੇ ਕੀ ਬਹੁਤ ਸਾਰੀਆਂ ਨਾਮੀ-ਗਰਾਮੀ ਹਸਤੀਆਂ ਨਾਲ ਕੁਝ ਅਜਿਹੇ ਹਾਦਸੇ ਵਾਪਰ ਰਹੇ ਹਨ ਜਿਸ ਨਾਲ ਲੋਕਾਂ ਵਿੱਚ ਹੋਰ ਵੀ ਡਰ ਪੈਦਾ ਹੋ ਰਿਹਾ। ਪੰਜਾਬ ਵਿੱਚ ਜਿੱਥੇ ਲੁੱਟ-ਖੋਹ ਚੋਰੀ ਠੱਗੀ ਅਤੇ ਅਪਹਰਣ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਸਖਤ ਆਦੇਸ਼ ਲਾਗੂ ਕੀਤੇ ਜਾ ਰਹੇ ਹਨ ਅਤੇ ਪੁਲਿਸ ਨੂੰ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਥੇ ਹੀ ਅਪਰਾਧ ਜਗਤ ਨਾਲ ਜੁੜੇ ਹੋਏ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਕੋਈ ਵੀ ਝਿਜਕ ਮਹਿਸੂਸ ਨਹੀਂ ਕੀਤੀ ਜਾ ਰਹੀ ਅਤੇ ਉਹ ਬੇਖੌਫ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਵੱਡਾ ਕਾਂਡ ਵਾਪਰਿਆ ਹੈ ਜਿਸ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਇੱਕ ਨੌਜਵਾਨ ਆੜਤੀਏ ਨੂੰ ਅਗਵਾ ਕਰ ਲਿਆ ਗਿਆ।

ਇਹ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਇਹ ਆੜਤੀਆਂ ਹਰ ਰੋਜ਼ ਦੀ ਤਰਾਂ ਹੀ ਤੜਕੇ ਸਵੇਰੇ 4:42 ਵਜੇ ਮੰਡੀ ਦੇ ਵਿੱਚ ਆਪਣੀ ਦੁਕਾਨ ਤੇ ਜਾ ਰਿਹਾ ਸੀ। ਉਥੇ ਹੀ ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਵਿੱਚ ਇਸ ਨੌਜਵਾਨ ਦੀ ਕਾਰ ਦੇ ਅੱਗੇ ਇਕ ਹੋਰ ਗੱਡੀ ਲਗਾਈ ਗਈ। ਜਿਸ ਵਿੱਚੋਂ ਕੁਝ ਨਕਾਬਪੋਸ਼ ਲੋਕਾਂ ਵੱਲੋਂ ਉਤਰ ਕੇ ਰਾਜਨ ਨੂੰ ਆਪਣੀ ਗੱਡੀ ਵਿਚ ਬਿਠਾਇਆ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਉਸ ਜਗ੍ਹਾ ਤੋਂ ਰਫ਼ੂਚੱਕਰ ਹੋ ਗਏ। ਉਥੇ ਹੀ ਇਸ ਘਟਨਾ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਹੈ।

ਪੁਲੀਸ ਵੱਲੋਂ ਜਿੱਥੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਕਈ ਲੋਕਾਂ ਵੱਲੋਂ ਜਾਣਕਾਰੀ ਲਈ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਵੇਖੀ ਜਾ ਰਹੀ ਹੈ। ਅਗਵਾਹ ਹੋਏ ਇਸ ਨੌਜਵਾਨ ਦੇ ਕਾਰਣ ਸਬਜ਼ੀ ਮੰਡੀ ਵਿਚ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਅਜੇ ਤਕ ਲਾਪਤਾ ਹੋਏ ਇਸ ਨੌਜਵਾਨ ਰਾਜਨ ਦਾ ਕੋਈ ਵੀ ਸੁਰਾਗ ਸਾਹਮਣੇ ਨਹੀਂ ਆਇਆ ਹੈ।

error: Content is protected !!