ਪੰਜਾਬ ਚ ਇਥੇ ਵਿਆਹ ਦੀਆਂ ਖੁਸ਼ੀਆਂ ਚ ਵਾਪਰਿਆ ਇਹ ਭਿਆਨਕ ਕਾਂਡ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੀਆਂ ਵੱਖ-ਵੱਖ ਘਟਨਾਵਾਂ ਦੇ ਵਿਚ ਜਿੱਥੇ ਲੋਕਾਂ ਦਾ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਵੀ ਡਾਵਾਂਡੋਲ ਹੋ ਜਾਂਦੀ ਹੈ। ਦੇਸ਼ ਵਿੱਚ ਪਹਿਲਾਂ ਹੀ ਲੋਕ ਕਰੋਨਾ ਦੇ ਕਾਰਨ ਬਹੁਤ ਸਾਰੇ ਬੇਰੁਜ਼ਗਾਰ ਹੋ ਚੁੱਕੇ ਸਨ ਜਿਸ ਕਾਰਨ ਕਾਰੋਬਾਰ ਬੰਦ ਹੋ ਚੁੱਕੇ ਸਨ। ਬੇਰੁਜਗਾਰੀ ਦੇ ਚਲਦੇ ਹੋਏ ਲੋਕਾਂ ਨੂੰ ਪਹਿਲਾਂ ਹੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਵਾਪਰਨ ਵਾਲੇ ਹੋਰ ਹਾਦਸੇ ਉਨ੍ਹਾਂ ਲੋਕਾਂ ਨੂੰ ਮਾਨਸਿਕ ਤਣਾਅ ਦਾ ਸ਼ਿਕਾਰ ਬਣਾ ਦਿੰਦੇ ਹਨ।

ਪੰਜਾਬ ਵਿੱਚ ਜਿੱਥੇ ਦੀਵਾਲੀ ਦੇ ਮੌਕੇ ਤੇ ਬਹੁਤ ਸਾਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਥੇ ਹੀ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਵਿਆਹ ਦੀਆਂ ਖੁਸ਼ੀਆਂ ਦੌਰਾਨ ਭਿਆਨਕ ਕਾਂਡ ਵਾਪਰਿਆ ਹੈ। ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁੱਖ ਭਰੀ ਖਬਰ ਕੁਰਾਲੀ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਪੈਂਦੇ ਸਿੰਬਲ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਵਾਸੀ ਪਰਿਵਾਰ ਦੀ ਝੌਂਪੜੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਇਸ ਪਰਿਵਾਰ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।

ਜਿਸ ਕਾਰਨ ਇਸ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਸੀ ਤੇ ਪੁਲਿਸ , ਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਅੱਗ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉੱਥੇ ਹੀ ਸਾਬਕਾ ਕੌਂਸਲਰ ਹੈਪੀ ਧੀਮਾਨ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਦਸਿਆ ਗਿਆ ਹੈ ਕਿ ਇਸ ਪਰਿਵਾਰ ਵਿੱਚ ਧੀ ਦੇ ਵਿਆਹ ਵਾਸਤੇ ਇਕੱਠਾ ਕੀਤਾ ਗਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਜਿਸ ਵਿਚ ਲੜਕੀ ਦੇ ਵਿਆਹ ਮੌਕੇ ਦਿੱਤਾ ਜਾਣ ਵਾਲਾ ਸਮਾਨ ਜਿਸ ਵਿਚ ਲੜਕੀ ਦੇ ਕੱਪੜੇ, ਲਹਿੰਗਾ, ਬੈਡ, ਫਰਿੱਜ਼ ਅਤੇ ਪੇਟੀ ਤੋਂ ਇਲਾਵਾ ਕੁਝ ਨਕਦੀ ਅਤੇ ਘਰ ਦਾ ਸਮਾਨ ਵੀ ਸ਼ਾਮਲ ਸੀ।

error: Content is protected !!