ਪੰਜਾਬ ਚ ਇਥੇ ਹਸਪਤਾਲ ਚ ਹੋਇਆ ਕੁਦਰਤ ਦਾ ਕਿਸ਼ਮਾ ਔਰਤ ਨੇ ਇਕੱਠਿਆਂ ਦਿੱਤਾ ਏਨੇ ਬੱਚਿਆਂ ਨੂੰ ਜਨਮ

ਆਈ ਤਾਜਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਵਾਪਰੀਆਂ ਹਨ ਜਿਨ੍ਹਾਂ ਤੇ ਕਈ ਵਾਰ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ । ਕਈ ਵਾਰ ਕੁਝ ਅਜਿਹੀਆਂ ਵਾਰਦਾਤਾਂ ਵੀ ਵਾਪਰਦੀਆਂ ਹਨ ਜਿਨ੍ਹਾਂ ਨੂੰ ਲੋਕ ਆਪਣੇ ਅੱਖੀਂ ਵੀ ਦੇਖਦਾ ਹੈ ਪਰ ਉਹ ਫਿਰ ਵੀ ਇਸ ਤੇ ਵਿਸ਼ਵਾਸ ਨਹੀਂ ਕਰ ਪਾਉਂਦੇ । ਪਰ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ ਜੋ ਵਿਅਕਤੀ ਲਈ ਕਾਫੀ ਖੁਸ਼ੀ ਦਾ ਸਮਾਂ ਲੈ ਕੇ ਆਉਂਦੀਆਂ ਹਨ । ਅਜਿਹੀਆਂ ਵਾਰਦਾਤਾਂ ਦਾ ਜਿਕਰ ਵੀ ਫਿਰ ਚਾਰੇ ਪਾਸੇ ਤੇਜ਼ੀ ਨਾਲ ਛਿੜਦਾ ਹੈ l ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਤੋਂ ਸਾਹਮਣੇ ਆਇਆ ਹੈ ।

ਜਿੱਥੇ ਸਿਵਲ ਹਸਪਤਾਲ ਦੇ ਵਿੱਚ ਇੱਕ ਔਰਤ ਵੱਲੋਂ ਕੀਨੇ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ , ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ । ਕੋਈ ਇਸ ਨੂੰ ਕਿਸਮਤ ਆਖ ਰਿਹਾ ਹੈ ਤੇ ਕੋਈ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਕਹਿ ਕੇ ਔਰਤ ਨੂੰ ਮੁਬਾਰਕਾਂ ਦੇ ਰਿਹਾ ਹੈ । ਦਰਅਸਲ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਜੱਚਾ ਬੱਚਾ ਹਸਪਤਾਲ ਵਿਚ ਇਕ ਔਰਤ ਨੇ ਡਿਲਵਰੀ ਦੌਰਾਨ ਤਿੰਨ ਬੱਚਿਆਂ ਨੂੰ ਜਨਮ ਦਿੱਤਾ ।ਜਿਸ ਕਾਰਨ ਜਿੱਥੇ ਬੱਚਿਆਂ ਦੀ ਮਾਂ ਸਮੇਤ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪੂਰੇ ਜ਼ਿਲ੍ਹੇ ਵਿੱਚ ਵੀ ਇਸ ਦੀ ਕਾਫੀ ਚਰਚਾ ਹੋ ਰਹੀ ਹੈ ।

ਇਸ ਬਾਬਤ ਗੱਲਬਾਤ ਕਰਦੀਆਂ ਹੋਈਆਂ ਔਰਤਾਂ ਦੀ ਮਾਹਿਰ ਡਾਕਟਰ ਗਗਨਦੀਪ ਕੌਰ ਨੇ ਦੱਸਿਆ ਕਿ ਸਿੰਬਲਜੀਤ ਕੌਰ ਜੋ ਕਿ ਬਰਨਾਲਾ ਦੇ ਪਿੰਡ ਪੱਖੋ ਦੀ ਰਹਿਣ ਵਾਲੀ ਹੈl ਉਹ ਜਦੋਂ ਹਸਪਤਾਲ ਦੇ ਵਿੱਚ ਡਿਲਵਰੀ ਲਈ ਆਈ ਸੀ ਤਾਂ ਉਸ ਸਮੇਂ ਉਸ ਦਾ ਬਲੱਡ ਪ੍ਰੈਸ਼ਰ ਕਾਫ਼ੀ ਵਧਿਆ ਹੋਇਆ ਸੀ l

ਉਸ ਨੂੰ ਦਰਦ ਵੀ ਕਾਫ਼ੀ ਹੋ ਰਹੀ ਸੀ ਤੇ ਉਸੇ ਸਮੇਂ ਹਸਪਤਾਲ ਸਟਾਫ ਦੀ ਮਦਦ ਨਾਲ ਉਸ ਦਾ ਆਪ੍ਰੇਸ਼ਨ ਕੀਤਾ ਗਿਆ l ਜਿਸ ਦੌਰਾਨ ਸਿੰਬਲਜੀਤ ਕੌਰ ਵੱਲੋਂ ਤਿੰਨ ਬੱਚੀਆਂ ਨੂੰ ਜਨਮ ਦਿੱਤਾ ਗਿਆ l ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮ ਲੈਣ ਵਾਲੇ ਬੱਚਿਆਂ ਵਿੱਚੋਂ ਦੋ ਲੜਕੇ ਅਤੇ ਇਕ ਲੜਕੀ ਹੈ । ਡਾਕਟਰ ਨੇ ਦੱਸਿਆ ਕਿ ਇਹ ਬੱਚੇ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਹਨ ਤੇ ਮਾਂ ਦੀ ਇਸ ਸਮੇਂ ਬਿਲਕੁਲ ਠੀਕ ਹੈ ।

error: Content is protected !!