ਪੰਜਾਬ ਚ ਇਥੇ ਹੋਇਆ ਮੌਤ ਦਾ ਨੰਗਾ ਨਾਚ – ਇਲਾਕੇ ਚ ਪਿਆ ਸਹਿਮ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਅਖ਼ਬਾਰਾਂ ਦੇ ਪੰਨਿਆਂ ਅਤੇ ਰੋਜ਼ਾਨਾ ਹੀ ਕਈ ਵਾਰਦਾਤਾਂ ਬਾਰੇ ਖ਼ਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਦੇਸ਼ ਭਰ ਵਿੱਚ ਦਿਨੋਂ-ਦਿਨ ਵਧ ਰਹੇ ਕਤਲੇਆਮ ਕਾਰਨ ਲੋਕ ਦਹਿਸ਼ਤ ਵਿੱਚ ਹਨ ਅਤੇ ਆਪਣੀ ਜਾਨ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਕਾਫੀ ਸਖਤ ਕਦਮ ਚੁੱਕੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਇਹ ਦੋਸ਼ੀ ਆਪਣਾ ਕੰਮ ਕਰ ਹੀ ਜਾਂਦੇ ਹਨ। ਪੰਜਾਬ ਸੂਬੇ ਵਿੱਚ ਵੀ ਇਹ ਵਾਰਦਾਤਾਂ ਕਾਫੀ ਵਧ ਗਈਆਂ ਹਨ ਅਤੇ ਆਏ ਦਿਨ ਹੀ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਵੇਖਣ ਨੂੰ ਮਿਲਦੀਆਂ ਹਨ। ਇਹ ਵਾਰਦਾਤਾਂ ਜ਼ਿਆਦਾਤਰ ਨੌਜਵਾਨਾਂ ਨਾਲ ਵਾਪਰਦੀਆਂ ਹਨ, ਜੋ ਕਿਸੇ ਦੁਸ਼ਮਣੀ ਜਾਂ ਰੰਜਿਸ਼ ਦੇ ਕਾਰਨ ਇਨ੍ਹਾਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਪੰਜਾਬ ਦੇ ਮਹਾਂਨਗਰ ਅੰਮ੍ਰਿਤਸਰ ਵਿੱਚ ਕਤਲ ਦੀਆਂ ਕਾਫੀ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਅਤੇ ਇਸ ਇਲਾਕੇ ਵਿੱਚ ਦੋਸ਼ੀਆਂ ਨੂੰ ਪੁਲੀਸ ਦਾ ਕੋਈ ਡਰ ਨਹੀਂ ਹੈ। ਪੁਲਿਸ ਦਾ ਡਰ ਨਾ ਹੋਣ ਕਾਰਨ ਇਹ ਦੋਸ਼ੀ ਕਾਫੀ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਮਹਾਂਨਗਰ ਅਮ੍ਰਿਤਸਰ ਤੋਂ ਇਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਇਕ 20 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਜਾਣਕਾਰੀ ਮਿਲ ਗਈ ਹੈ।

ਇਹ ਘਟਨਾ ਅਜਨਾਲਾ ਦੇ ਨਾਲ ਦੇ ਪਿੰਡ ਗੁੱਜਰਪੁਰਾ ਵਿੱਚ ਵਾਪਰੀ ਹੈ, ਜਿਥੇ ਇੱਕ 20 ਸਾਲਾ ਨੌਜਵਾਨ ਨੂੰ ਦੋਸ਼ੀਆਂ ਨੇ ਤੇਜ਼ਧਾਰ ਹ-ਥਿ-ਆ-ਰਾਂ ਨਾਲ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਪਿੰਡ ਗੁੱਜਰਪੁਰਾ ਦੀ ਗਰਾਊਂਡ ਵਿੱਚ ਸੁੱਟ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਜਰਪੁਰਾ ਦੇ ਹੀ ਰਹਿਣ ਵਾਲੇ ਥੋਮਸ ਵਜੋਂ ਹੋਈ ਹੈ ਅਤੇ ਉਸ ਦੇ ਸਰੀਰ ਤੇ ਤਿੱਖੇ ਹਥਿਆਰ ਨਾਲ ਕੀਤੇ ਗਏ ਹਮਲੇ ਦੇ ਕਾਫ਼ੀ ਨਿਸ਼ਾਨ ਵੀ ਹਨ।

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਹੈ ਕਿ ਬੀਤੀ ਰਾਤ ਉਨ੍ਹਾਂ ਦਾ ਪੁੱਤਰ ਥਾਮਸ ਘਰ ਤੋਂ ਬਾਹਰ ਬਜ਼ਾਰ ਨੂੰ ਗਿਆ ਸੀ, ਪਰ ਉਹ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਪਿੰਡ ਦੀ ਗਰਾਊਂਡ ਵਿੱਚ ਉਸ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਮਾਤਾ ਨੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾ-ਰ-ਵਾ-ਈ ਕਰਨ ਦੀ ਮੰਗ ਕੀਤੀ ਹੈ।

error: Content is protected !!