ਪੰਜਾਬ ਚ ਇਥੋਂ ਬੱਚਾ ਹੋ ਗਿਆ ਅਗਵਾਹ ਮਚੀ ਹਾਹਾਕਾਰ – ਜੋਰਾਂ ਤੇ ਪੁਲਸ ਕਰ ਰਹੀ ਭਾਲ

ਆਈ ਤਾਜ਼ਾ ਵੱਡੀ ਖਬਰ  

ਪੰਜਾਬ ਵਿੱਚ ਲਗਾਤਾਰ ਆਪਰਾਧਿਕ ਘਟਨਾਵਾਂ ਦੇ ਵਾਧੇ ਦੇ ਨਾਲ ਲੋਕਾਂ ਵਿੱਚ ਜਿੱਥੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਉਥੇ ਹੀ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਦਿਨ ਤਿਉਹਾਰਾ ਦੇ ਦਿਨ ਹੋਣ ਦੇ ਕਾਰਨ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਪਹਿਲਾਂ ਹੀ ਸੂਬੇ ਅੰਦਰ ਅਮਨ ਅਤੇ ਸ਼ਾਂਤੀ ਸਥਾਪਤ ਰੱਖਣ ਵਾਸਤੇ ਪੁਲਸ ਨੂੰ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਹੀ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਵਾਰਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਇਹੋ ਜਿਹੀਆਂ ਘਟਨਾਵਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।

ਬੀਤੇ ਦਿਨੀਂ ਲੁਧਿਆਣਾ ਦੇ ਵਿਚ ਇਕ ਬੱਚੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਤੋਂ ਪਿੱਛੋਂ ਗੋਇੰਦਵਾਲ ਸਾਹਿਬ ਵਿੱਚ ਇੱਕ ਮਾਂ ਵੱਲੋਂ ਆਪਣੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਕਈ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਵਿਚ ਏਥੋਂ ਬੱਚਾ ਅਗਵਾ ਹੋ ਗਿਆ ਹੈ ਜਿਸ ਨਾਲ ਹਾਹਾਕਾਰ ਮਚ ਗਈ ਹੈ ਅਤੇ ਪੁਲਸ ਵੱਲੋਂ ਜ਼ੋਰ ਸ਼ੋਰ ਨਾਲ ਭਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਘੋਗਰਾ ਅਧੀਨ ਆਉਣ ਵਾਲੇ ਪਿੰਡ ਬਹਿਬੋਵਾਲ ਛੰਨੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਦਿਨ-ਦਿਹਾੜੇ ਹੀ ਸਵਿਫਟ ਕਾਰ ਵਿਚ ਆਏ ਕੁਝ ਵਿਅਕਤੀਆਂ ਵੱਲੋਂ ਬੱਚੇ ਨੂੰ ਘਰ ਤੋਂ ਹੀ ਅਗਵਾ ਕਰ ਲਿਆ ਗਿਆ ਹੈ। 9 ਸਾਲ ਦਾ ਬੱਚਾ ਬਲਨੂਰ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਆਪਣੀ ਦਾਦੀ ਨਾਲ ਘਰ ਵਿਚ ਮੌਜੂਦ ਸੀ। ਉਸ ਸਮੇਂ 1 ਵਜੇ ਕਰੀਬ ਕਾਰ ਵਿੱਚ ਕੁਝ ਅਣਪਛਾਤੇ ਚਾਰ ਲੋਕ ਆਏ। ਜਿਨ੍ਹਾਂ ਕਿਹਾ ਕਿ ਕੁੱਤੇ ਨੂੰ ਬੰਨ੍ਹ ਦਿਓ ਅਤੇ ਉਹ ਉਨ੍ਹਾਂ ਦੀ ਨੂੰਹ ਦੇ ਨਾਲ ਚੱਲ ਰਹੇ ਤਲਾਕ ਦੇ ਕੇਸ ਬਾਰੇ ਗੱਲਬਾਤ ਕਰਨ ਲਈ ਆਏ ਹਨ।

ਜਿਸ ਸਮੇਂ ਬੱਚੇ ਦੀ ਦਾਦੀ ਵੱਲੋ ਬੱਚੇ ਦੇ ਦਾਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਨ ਗਈ ਤਾਂ ਉਸ ਸਮੇਂ ਹੀ ਉਹ ਵਿਅਕਤੀ ਜਬਰਦਸਤੀ ਬੱਚੇ ਨੂੰ ਕਾਰ ਵਿੱਚ ਬੈਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਨੂੰ ਲੈ ਕੇ ਪਰਵਾਰ ਵੱਲੋਂ ਦਸੂਹਾ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਗਈ ਹੈ। ਬੱਚੇ ਦੀ ਦਾਦੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਇਨ੍ਹਾਂ ਲੋਕਾਂ ਵੱਲੋਂ ਮੂੰਹ ਤੇ ਮਾਸਕ ਲਗਾਏ ਹੋਏ ਸਨ ,ਉਥੇ ਹੀ ਖਾਖੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ।

error: Content is protected !!