ਪੰਜਾਬ ਚ ਇਹਨਾਂ ਵਿਦਿਆਰਥੀਆਂ ਲਈ ਹੋ ਗਿਆ ਵੱਡਾ ਐਲਾਨ – ਵਿਦਿਆਰਥੀ ਖਿੱਚਣ ਤਿਆਰੀਆਂ

ਆਈ ਤਾਜਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਦੇ ਸਕੂਲ ਦੀ ਪੜ੍ਹਾਈ ਉੱਪਰ ਇਸ ਦਾ ਬਹੁਤ ਪ੍ਰਭਾਵ ਪੈ ਰਿਹਾ ਹੈ । ਬੇਸ਼ੱਕ ਪਿਛਲੇ ਢਾਈ ਸਾਲਾਂ ਤੋਂ ਬੱਚਿਆਂ ਦੀਆਂ ਆਨਲਾਈਨ ਪੜ੍ਹਾਈ ਚੱਲ ਰਹੀ ਹੈ ,ਪਰ ਆਨਲਾਈਨ ਪੜ੍ਹਾਈ ਕਰਨ ਦੇ ਵਿੱਚ ਬੱਚਿਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਉਂਕਿ ਜ਼ਿਆਦਾਤਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਦੇ ਸਮੇਂ ਜਿੱਥੇ ਸਮਝਣ ਵਿੱਚ ਦਿੱਕਤ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਖ਼ਰਾਬ ਨੈੱਟਵਰਕ ਵੀ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ । ਬੇਸ਼ੱਕ ਹੁਣ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮੂਲੇ ਘਟ ਰਹੇ ਨੇ ਤੇ ਸਕੂਲ ਮੁੜ ਤੋਂ ਖੁੱਲ੍ਹ ਚੁੱਕੇ ਹਨ , ਬੱਚੇ ਸਕੂਲਾਂ ਵਿੱਚ ਜਾ ਰਹੇ ਨੇ ਤੇ ਆਫਲਾਈਨ ਪੜ੍ਹਾਈ ਕਰ ਰਹੇ ਹਨ, ਪਰ ਅਜੇ ਵੀ ਇਨ੍ਹਾਂ ਢਾਈ ਸਾਲਾਂ ਦੇ ਸਮੇਂ ਨੂੰ, ਬੱਚਿਆਂ ਲਈ ਮੁੜ ਤੋਂ ਰਿਕਵਰ ਕਰਨ ਵਿਚ ਦਿੱਕਤਾਂ ਆ ਰਹੀਆਂ ਹਨ ।

ਇਸੇ ਵਿਚਕਾਰ ਹੁਣ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਹੁਣ ਪੰਜਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀ ਪਹਿਲੀ ਟਰਮ ਦੀ ਪ੍ਰੀਖਿਆ ਨੂੰ ਲੈ ਕੇ ਇਕ ਵੱਡਾ ਐਲਾਨ ਹੋ ਚੁੱਕਿਆ ਹੈ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਬੀਮਾਰ , ਸਪੋਰਟਸ ਵਾਲੇ ਅਤੇ ਗੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਹੁਣ ਦੁਬਾਰਾ ਤੋਂ ਇਕ ਮੌਕਾ ਮਿਲਣ ਜਾ ਰਿਹਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੰਜ ਤੋਂ ਅੱਠ ਮਾਰਚ ਤਕ ਦੁਬਾਰਾ ਪ੍ਰੀਖਿਆ ਆਯੋਜਿਤ ਕਰ ਦਿੱਤੀ ਗਈ ਹੈ ।

ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਹੈ ਕਿ ਇਹ ਪ੍ਰੀਖਿਆ ਸਵੇਰ ਦੇ 10.30 ਵਜੇ ਸ਼ੁਰੂ ਹੋ ਜਾਵੇਗੀ । ਜਿਸ ਸਾਲ ਦੇ ਬੱਚਿਆ ਦਾ ਇਸ ਦੌਰਾਨ ਪੇਪਰ ਦੇਣਾ ਬੇਹੱਦ ਜ਼ਰੂਰੀ ਹੋਵੇ ਤੇ ਨਾਲ ਹੀ ਇਹ ਪ੍ਰੀਖਿਆ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਧਿਆਨ ਚ ਰੱਖਦਿਆਂ ਕਰਵਾਈ ਜਾਵੇਗੀ ।

ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਕਾਰਨ ਬੱਚਿਆਂ ਦੇ ਸਕੂਲ ਦੀ ਪੜ੍ਹਾਈ ਕਾਫ਼ੀ ਖਰਾਬ ਹੋ ਚੁੱਕੀ ਹੈ , ਬਹੁਤ ਸਾਰੇ ਵਿਦਿਆਰਥੀ ਕਈ ਪ੍ਰੀਖਿਆਵਾਂ ਦੌਰਾਨ ਬਿਮਾਰ ਰਹੇ , ਵੱਖ ਵੱਖ ਕਾਰਨਾਂ ਕਾਰਨ ਜੋ ਵਿਦਿਆਰਥੀ ਪ੍ਰੀਖਿਆ ਵਿੱਚ ਪੇਪਰ ਨਹੀਂ ਦੇ ਸਕੇ, ਉਹ ਹੁਣ ਮੁੜ ਤੋਂ ਪ੍ਰੀਖਿਆ ਦੇ ਸਕਦੇ ਹਨ ।

error: Content is protected !!