ਪੰਜਾਬ ਚ ਇਹਨਾਂ ਸਕੂਲਾਂ ਨੂੰ ਲੈ ਕੇ ਆਈ ਇਹ ਵੱਡੀ ਖਬਰ , ਬੱਚਿਆਂ ਅਤੇ ਮਾਪਿਆਂ ਚ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਸਾਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਇਸ ਕੋਰੋਨਾ ਦਾ ਅਸਰ ਸਭ ਤੋਂ ਜਿਆਦਾ ਬੱਚਿਆਂ ਦੀ ਪੜ੍ਹਾਈ ਉਪਰ ਪਿਆ ਹੈ। ਜਿਸ ਕਾਰਨ ਬੱਚਿਆਂ ਦੇ ਸਕੂਲਾਂ ਬਹੁਤ ਲੰਮੇ ਸਮੇਂ ਬਾਅਦ ਖੋਲ੍ਹਿਆ ਗਿਆ ਹੈ। ਕਰੋਨਾ ਦੇ ਚੱਲਦੇ ਦੁਨੀਆ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਸਨ । ਬੱਚਿਆਂ ਦੀਆਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਸੀ। ਜਿਸ ਦੇ ਚੱਲਦੇ ਬੱਚਿਆਂ ਨੂੰ ਪਡ਼੍ਹਾਈ ਕਰਦੇ ਹੋਏ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਵਿਚਕਾਰ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ ਉਸ ਦੇ ਚਲਦੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਦੇ ਵਲੋਂ ਆਪਣੇ ਆਪਣੇ ਰਾਜ ਵਿੱਚ ਸਕੂਲ ਖੋਲ੍ਹੇ ਜਾ ਰਹੇ ਹਨ।

ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ । ਜਿਸ ਦੇ ਚੱਲਦੇ ਪੰਜਾਬ ਸਰਕਾਰ ਤੇ ਵੱਲੋ ਸਕੂਲ ਖੋਲ੍ਹ ਦਿੱਤੇ ਗਏ ਤੇ ਪੰਜਾਬ ਸਰਕਾਰ ਨੇ ਹੁਣ ਸਕੂਲਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ ,ਦਰਅਸਲ ਪੰਜਾਬ ਸਰਕਾਰ ਨੇ ਮੈਰੀਟੌਰੇਸ ਸਕੂਲਾਂ ਵਿੱਚ ਦਾਖ਼ਲੇ ਵਾਸਤੇ ਇਮਤਿਹਾਨ ਲੈਣ ਦਾ ਐਲਾਨ ਕਰ ਦਿੱਤਾ ਹੈ ।

ਪੰਜਾਬ ਸਰਕਾਰ ਨੇ ਤਿੱਨ ਅਕਤੂਬਰ ਨੂੰ ਇਹ ਇਮਤਿਹਾਨ ਲੈਣ ਦਾ ਐਲਾਨ ਕੀਤਾ ਹੈ । ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਸੁਸਾਇਟੀ ਫੂਡ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਪੰਜਾਬ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਦੇ ਦਾਖਲਿਆਂ ਦੇ ਲਈ ਤਿੱਨ ਅਕਤੂਬਰ ਨੂੰ ਦੋ ਹਜਾਰ ਇੱਕੀ ਨੂੰ ਇਮਤਿਹਾਨ ਲਏ ਜਾਣਗੇ । ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੇ ਰੋਲ ਨੰਬਰ ਅਤੇ ਇਮਤਿਹਾਨ ਸੈਂਟਰਾਂ ਦੀ ਸੂਚੀ ਛੇਤੀ ਹੀ ਆਨਲਾਈਨ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਜਾਵੇਗੀ ।

ਜਿੱਥੇ ਵਿਦਿਆਰਥੀਆਂ ਨੂੰ ਆਸਾਨੀ ਦੇ ਨਾਲ ਉਨ੍ਹਾਂ ਦੀ ਡਿਟੇਲਸ ਬਾਰੇ ਲੱਗ ਜਾਵੇਗਾ । ਇਨ੍ਹਾਂ ਸਕੂਲਾਂ ਦੇ ਵਿੱਚ ਰਿਹਾਇਸ਼ ਸਟਾਫ, ਸਾਇੰਸ ਲੈਬ , ਕੁਆਰਟਰਾਂ ਕੁੜੀਆਂ ਅਤੇ ਮੁੰਡਿਆਂ ਦੇ ਲਈ ਵੱਖਰੇ ਹੋਸਟਲ ਸਮੇਤ ਖੁੱਲ੍ਹੇ ਮੈਦਾਨ ਅਤੇ ਹੋਰ ਵੀ ਕਈ ਸਹੂਲਤਾਂ ਮੌਜੂਦ ਹਨ। ਉਨ੍ਹਾਂ ਬੱਚਿਆਂ ਦੇ ਲਈ ਇਹ ਕਾਫ਼ੀ ਖ਼ੁਸ਼ੀ ਦੀ ਖ਼ਬਰ ਹੈ ਜੋ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਚ ਦਾਖਲੇ ਲੈਣੇ ਚਾਹੁੰਦੇ ਹਨ । ਚਾਹਵਾਨ ਵਿਦਿਆਰਥੀ ਵਿਦਿਆਰਥੀਆਂ ਦੇ ਲਈ ਇਹ ਇਕ ਬਹੁਤ ਹੀ ਚੰਗੀ ਖਬਰ ਹੈ ।

error: Content is protected !!