ਪੰਜਾਬ ਚ ਏਥੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਦੁਨੀਆ ਭਰ ਦੇ ਸਕੂਲ ਕਾਲਜ ਬੰਦ ਪਏ ਹੋਏ ਸਨ । ਬੱਚਿਆਂ ਦੀਆਂ ਆਨਲਾਈਨ ਪੜ੍ਹਾਈਆਂ ਕਰਵਾਈਆਂ ਜਾ ਰਹੀਆਂ ਸਨ । ਜਿਸ ਕਾਰਨ ਬੱਚੇ ਪੂਰੀ ਤਰ੍ਹਾਂ ਦੇ ਨਾਲ ਮੋਬਾਇਲ ਫੋਨ ਅਤੇ ਇੰਟਰਨੈੱਟ ਤੇ ਉੱਪਰ ਨਿਰਭਰ ਸਨ । ਪਰ ਕਈ ਵਾਰ ਇੰਟਰਨੈੱਟ ਕੁਨੈਕਸ਼ਨ ਚ ਦਿੱਕਤ ਜਾਂ ਫਿਰ ਆਨਲਾਈਨ ਪਡ਼੍ਹਾਈ ਕਰਦੇ ਹੋਏ ਬੱਚਿਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ । ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਉੱਪਰ ਇਸ ਦਾ ਕਾਫ਼ੀ ਪ੍ਰਭਾਵ ਪਿਆ ਹੈ । ਪਰ ਹੁਣ ਜਿਵੇਂ ਜਿਵੇਂ ਦੇਸ਼ ਤੇ ਵਿੱਚੋ ਕੋਰੋਨਾ ਦੇ ਮਾਮਲੇ ਘੱਟ ਨੇ ਸ਼ੁਰੂ ਹੋਣ ਲੱਗ ਪਏ ਹਨ ।

ਉਸਦੇ ਚਲਦੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਰਾਜਾ ਦੇ ਵਿਚ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਕਈ ਰਾਜਾਂ ਦੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਹਨ । ਪਰ ਦੂਜੇ ਪਾਸੇ ਬਹੁਤ ਸਾਰੇ ਅਜਿਹੇ ਵੀ ਰਾਜ ਹਨ ਜਿੱਥੇ ਅਜੇ ਤਕ ਨਹੀਂ ਖੁੱਲ੍ਹੇ । ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾ ਪੰਜਾਬ ਵਿੱਚ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘਟ ਰਹੇ ਨੇ, ਉਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਹਨ ।

ਇਸੇ ਵਿਚਕਾਰ ਹੁਣ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਰੂਪਨਗਰ ਦੇ ਵਿੱਚ ਤੇਰਾਂ ਸਤੰਬਰ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਬੱਚਿਆਂ ਦੀਆਂ ਇਹ ਪ੍ਰੀਖਿਆਵਾ ਹੁਣ ਆਨਲਾਈਨ ਪ੍ਰੀਖਿਆ ਨਹੀਂ , ਸਗੋਂ ਆਫ਼ਲਾਈਨ ਪ੍ਰੀਖਿਆ ਹੋਵੇਗੀ ।

ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਪ੍ਰੀਖਿਆਵਾਂ ਸਕੂਲ ਦੇ ਵਿਚ ਹੀ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੀਆਂ ਹੋਣਗੀਆਂ । ਵਿਦਿਆਰਥੀਆਂ ਦੀਆਂ ਇਹ ਪ੍ਰੀਖਿਆ ਹੁਣ ਸ਼ਿਫਟਾਂ ਦੇ ਵਿਚ ਹੋਵੇਗੀ । ਜਿਸ ਦੌਰਾਨ ਕੋਰੋਨਾ ਦੇ ਬਚਾਅ ਦੇ ਲਈ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਦਾ ਸਕੂਲ ਪ੍ਰਸ਼ਾਸਨ ਦੇ ਵੱਲੋਂ ਖਾਸ ਧਿਆਨ ਰੱਖਿਆ ਜਾਵੇਗਾ ।

error: Content is protected !!