ਪੰਜਾਬ ਚ ਏਥੇ ਖੂੰਖਾਰ ਚੀਤੇ ਨੇ ਜੰਗਲਾਤ ਅਧਿਕਾਰੀ ਉਪਰ ਕੀਤਾ ਹਮਲਾ ਵੀਡੀਓ ਹੋਈ ਵਾਇਰਲ

ਆਈ ਤਾਜਾ ਵੱਡੀ ਖਬਰ 

ਇਨਸਾਨ ਜਿੱਥੇ ਜੰਗਲਾਂ ਵਿਚ ਨਹੀਂ ਰਹਿ ਸਕਦਾ ਉਥੇ ਹੀ ਜੰਗਲੀ ਜਾਨਵਰ ਵੀ ਇਨਸਾਨੀ ਦੁਨੀਆਂ ਵਿੱਚ ਆ ਕੇ ਡਰ ਜਾਂਦੇ ਹਨ, ਜਿਨ੍ਹਾਂ ਵੱਲੋਂ ਆਪਣੀ ਹਿਫਾਜ਼ਤ ਕਰਨ ਵਾਸਤੇ ਸਾਹਮਣੇ ਵਾਲੇ ਇਨਸਾਨ ਤੇ ਹਮਲਾ ਵੀ ਕੀਤਾ ਜਾਂਦਾ ਹੈ। ਆਏ ਦਿਨ ਹੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਜਾਨਵਰਾਂ ਦੇ ਨਾਲ ਪਿਆਰ ਕੀਤਾ ਜਾਂਦਾ ਹੈ। ਪਰ ਇਹ ਜਾਨਵਰ ਉਸ ਸਮੇਂ ਲੋਕਾਂ ਵਿਚ ਡਰ ਪੈਦਾ ਕਰ ਦਿੰਦੇ ਹਨ। ਜਦੋਂ ਖੂੰਖਾਰ ਜਾਨਵਰ ਜੰਗਲਾਂ ਵਿੱਚੋਂ ਇਨਸਾਨੀ ਦੁਨੀਆਂ ਵਿਚ ਆ ਜਾਂਦੇ ਹਨ। ਜਿਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਵਾਸਤੇ ਜੰਗਲਾਤ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸਭ ਸ਼ਹਿਰਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਥੇ ਜੰਗਲੀ ਜਾਨਵਰਾਂ ਦੇ ਕਾਰਨ ਕਈ ਹਾਦਸੇ ਵਾਪਰ ਜਾਂਦੇ ਹਨ। ਹੁਣ ਏਥੇ ਖੂੰਖਾਰ ਚੀਤੇ ਵੱਲੋਂ ਜੰਗਲਾਤ ਅਧਿਕਾਰੀ ਉਪਰ ਹਮਲਾ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਉਪਰ ਇਕ ਵੀਡੀਓ ਵਾਇਰਲ ਹੋਈ ਹੈ ਜਿਥੇ ਕੁਝ ਜੰਗਲਾਤ ਵਿਭਾਗ ਦੇ ਅਧਿਕਾਰੀ ਇੱਕ ਚੀਤੇ ਨੂੰ ਕਾਬੂ ਕਰਦੇ ਨਜ਼ਰ ਆ ਰਹੇ ਹਨ ਅਤੇ ਉਸ ਚੀਤੇ ਵੱਲੋਂ ਇੱਕ ਅਧਿਕਾਰੀ ਉਪਰ ਹਮਲਾ ਕੀਤਾ ਜਾਂਦਾ ਹੈ।

ਜਿਸ ਨੂੰ ਬਾਕੀ ਅਧਿਕਾਰੀਆਂ ਵੱਲੋਂ ਬੜੀ ਮੁਸ਼ਕਿਲ ਨਾਲ ਬਚਾਇਆ ਜਾਂਦਾ ਹੈ। ਜਿੱਥੇ ਅਜੇ ਇਸ ਵੀਡੀਓ ਦੀ ਪੂਰੀ ਤਰਾਂ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹ ਕਿਸ ਜਗਾ ਦੀ ਹੈ ਉੱਥੇ ਹੀ ਇਹ ਵੀਡੀਓ ਪੰਜਾਬ ਦੀ ਹੈ, ਪਰ ਕਿਸ ਇਲਾਕੇ ਦੀ ਹੈ ਇਸ ਬਾਰੇ ਕੁਝ ਸਪਸ਼ਟ ਨਹੀ ਹੋਇਆ ਹੈ ਕਿ ਇਹ ਕਿਸੇ ਸਮੇਂ ਦੀ ਵੀਡੀਓ ਹੈ।

ਚੀਤੇ ਦੀ ਸੂਹ ਮਿਲਣ ਤੇ ਜਿੱਥੇ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਉਸ ਇਲਾਕੇ ਵਿੱਚ ਪਹੁੰਚ ਕੀਤੀ ਗਈ ਸੀ ਅਤੇ ਚੀਤੇ ਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕਰਦਿਆ ਹੋਇਆ ਉਸ ਉਪਰ ਇਕ ਬੇਹੋਸ਼ ਕਰਨ ਲਈ ਡਾਟ ਦਾਗਿਆ ਗਿਆ ਸੀ, ਜਿਸ ਕਾਰਨ ਇਹ ਚੀਤਾ ਪੂਰੀ ਤਰ੍ਹਾਂ ਬੇਹੋਸ਼ ਨਹੀਂ ਹੋ ਸਕਿਆ ਸੀ। ਜਿਸ ਨੂੰ ਕਾਬੂ ਕਰਨ ਵਾਸਤੇ ਅਧਿਕਾਰੀਆਂ ਵੱਲੋਂ ਇਸ ਕੋਲ ਪਹੁੰਚ ਕੀਤੀ ਗਈ ਤਾਂ ਇਸ ਵੱਲੋਂ ਇਕ ਅਧਿਕਾਰੀ ਤੇ ਹਮਲਾ ਕਰ ਦਿੱਤਾ ਗਿਆ। ਸਭ ਲੋਕਾਂ ਦੀ ਮਦਦ ਨਾਲ ਜਿੱਥੇ ਇਸ ਅਧਿਕਾਰੀ ਦੀ ਜਾਨ ਬਚਾਈ ਗਈ ਉਥੇ ਹੀ ਜਾਲ ਦੇ ਸਹਾਰੇ ਉਸਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਕੋਈ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਹੈ।

error: Content is protected !!