ਪੰਜਾਬ ਚ ਏਥੇ ਚਿੱਟੇ ਦਿਨ ਹੋ ਗਿਆ ਇਹ ਵੱਡਾ ਕਾਂਡ – ਮਚੀ ਹਾਹਾਕਾਰ , ਇਲਾਕੇ ਚ ਪਈ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਪੁਲਿਸ ਵੱਲੋਂ ਸੂਬਾ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਵੱਲੋਂ ਚੋਰੀ ਠੱਗੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਬਾਹਰ ਆਉਣਾ ਜਾਣਾ ਵੀ ਘੱਟ ਕਰ ਦਿੱਤਾ ਗਿਆ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੰਜਾਬ ਵਿੱਚ ਇਥੇ ਇਕ ਵੱਡਾ ਕਾਂਡ ਹੋਇਆ ਹੈ ਜਿੱਥੇ ਹਾਹਾਕਾਰ ਮਚ ਗਈ ਹੈ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਪਾ ਮੰਡੀ ਤੋ ਸਾਹਮਣੇ ਆਈ ਹੈ। ਜਿੱਥੇ ਮਨੀ ਚੇਜ਼ ਕਰਨ ਵਾਲੀ ਦੁਕਾਨ ਤੋਂ ਕੁਝ ਨੌਜਵਾਨਾਂ ਵੱਲੋਂ 50 ਹਜ਼ਾਰ ਰੁਪਏ ਖੋਹ ਲਏ ਗਏ ਹਨ। ਇਸ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸ਼ਿਵੋਮ ਬਾਂਸਲ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਉਹਨਾਂ ਦੀ ਮਨੀ ਚੇਜ਼ ਦੀ ਦੁਕਾਨ ਉਪਰ ਆਏ ਸਨ। ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਨੀ ਚੇਜ ਕਰਵਾਈ ਜਾਣੀ ਹੈ, ਉਸ ਸਮੇਂ ਦੌਰਾਨ ਹੀ ਉਹ 50 ਹਜ਼ਾਰ ਰੁਪਏ ਦਰਾਜ ਵਿੱਚੋਂ ਝਪਟਕੇ ਲੈ ਗਏ।

ਜਿਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਫੋਰਚੂਨਰ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ। ਜੋ ਕੇ ਕਾਲੇ ਰੰਗ ਦੀ ਗੱਡੀ ਉਨ੍ਹਾਂ ਵੱਲੋਂ ਪਹਿਲਾਂ ਹੀ ਬੱਸ ਸਟੈਂਡ ਵੱਲ ਖੜੀ ਕੀਤੀ ਹੋਈ ਸੀ। ਦੋਵੇਂ ਨੌਜਵਾਨ ਅੰਗ੍ਰੇਜੀ ਵਿੱਚ ਗੱਲਾਂ ਕਰ ਰਹੇ ਸਨ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਇਸ ਬਾਰੇ ਗੱਲ ਕਰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਕੁਝ ਨੌਜਵਾਨ ਡਾਲਰ ਚੇਜ਼ ਕਰਵਾਉਣ ਲਈ ਦੁਕਾਨ ਉਪਰ ਆਏ ਸਨ। ਜਿਨ੍ਹਾਂ ਨੇ ਦੁਕਾਨਦਾਰ ਨੂੰ 50 ਹਜ਼ਾਰ ਰੁਪਏ ਤੇ ਡਾਲਰ ਘੱਟ ਦਿੱਤੇ।

ਇਸ ਵਿੱਚ ਕੋਈ ਵੀ ਲੁੱਟ-ਖੋਹ ਵਾਲੀ ਗੱਲ ਨਹੀਂ ਲੱਗ ਰਹੀ ਹੈ। ਨੌਜਵਾਨ ਜਿਥੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਵਾਪਸ ਚਲੇ ਗਏ। ਉੱਥੇ ਹੀ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਆਖਿਆ ਗਿਆ ਹੈ ਕਿ ਜਗ੍ਹਾ-ਜਗ੍ਹਾ ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਸ ਘਟਨਾ ਦਾ ਪਤਾ ਲਗਾਇਆ ਜਾਵੇਗਾ।

error: Content is protected !!