ਪੰਜਾਬ ਚ ਕਲਯੁਗੀ ਪਿਓ ਨੇ ਧੀ ਨਾਲ ਕੀਤਾ ਅਜਿਹਾ ਖੌਫਨਾਕ ਕੰਮ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅੱਜ ਪੁੱਤਰਾਂ ਅਤੇ ਧੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਉਥੇ ਹੀ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਚਾਈਂ-ਚਾਈਂ ਪਾਲਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਖ਼ੁਸ਼ੀਆਂ ਪੂਰੀਆਂ ਕਰਨ ਲਈ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਜਾਂਦੀ ਹੈ। ਅੱਜ ਦੇ ਦੌਰ ਵਿੱਚ ਜਿੱਥੇ ਲੜਕੀਆਂ ਵੱਲੋਂ ਹਰ ਖੇਤਰ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ। ਉਥੇ ਹੀ ਮਾਪਿਆਂ ਵੱਲੋਂ ਵੀ ਪੁਤਰਾਂ ਦੇ ਮੁਕਾਬਲੇ ਧੀਆਂ ਨੂੰ ਵਧੇਰੇ ਪਿਆਰ ਦਿੱਤਾ ਜਾ ਰਿਹਾ ਹੈ। ਪਰ ਕਈ ਜਗ੍ਹਾ ਤੋਂ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿੱਥੇ ਲੜਕੀਆਂ ਨਾਲ ਮਾਪਿਆਂ ਵੱਲੋਂ ਕੀਤਾ ਜਾਂਦਾ ਵਿਵਹਾਰ ਸਮਾਜ ਲਈ ਵੀ ਸ਼ਰਮਸਾਰ ਸਾਬਤ ਹੁੰਦਾ ਹੈ।

ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਂਦੇ ਹੀ ਲੋਕਾਂ ਵਿੱਚ ਅਜਿਹੇ ਅਪਰਾਧੀ ਮਾਂ-ਬਾਪ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਕਲਯੁਗੀ ਪਿਓ ਵੱਲੋਂ ਧੀ ਨਾਲ ਇਸ ਤਰ੍ਹਾਂ ਖੌਫਨਾਕ ਕੰਮ ਕੀਤਾ ਗਿਆ ਹੈ ਜਿਥੇ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਮੁਰਾਦਪੁਰ ਤੋਂ ਸਾਹਮਣੇ ਆਈ ਹੈ। ਜਿਥੇ ਇਕ ਮੁਖੋਂ ਨਾਮ ਦੀ ਔਰਤ ਆਪਣੇ ਪਤੀ ਅਬਦੁਲ ਨਾਥ ਅਤੇ ਪੰਜ ਮਹੀਨੇ ਦੀ ਬੇਟੀ ਸੋਰਬੀ ਨਾਲ਼ ਆਪਣੇ ਪੇਕੇ ਘਰ ਰਹਿ ਰਹੀ ਸੀ।

ਉੱਥੇ ਹੀ ਉਸ ਦੇ ਪਤੀ ਵੱਲੋਂ ਆਪਣੀ 5 ਮਹੀਨੇ ਦੀ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਹੈ। ਉਸ ਵੱਲੋਂ ਆਪਣੀ ਬੱਚੀ ਨੂੰ ਕਈ ਵਾਰ ਜ਼ਮੀਨ ਤੇ ਪਟਕਿਆ ਗਿਆ, ਉਸ ਵੱਲੋਂ ਜਿੱਥੇ ਬੇਦਰਦ ਤਰੀਕੇ ਦੇ ਨਾਲ ਆਪਣੀ ਬੱਚੀ ਨੂੰ ਜੋਰ ਨਾਲ ਪਟਕਦੇ ਹੋਏ ਉਸ ਦਾ ਕਤਲ ਕਰ ਦਿੱਤਾ ਗਿਆ।

ਉਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ। ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਦੇ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬੱਚੀ ਦੀ ਲਾਸ਼ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

error: Content is protected !!