ਪੰਜਾਬ ਚ ਘਰਾਂ ਚ ਨੌਕਰ ਰੱਖਣ ਵਾਲੇ ਹੋ ਜਾਣ ਸਾਵਧਾਨ – ਇਥੇ ਵਾਪਰਿਆ ਅਜਿਹਾ ਕਾਂਡ ਸੁਣ ਸਭ ਦੇ ਉਡੇ ਹੋਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਕਰੋਨਾ ਕੇਸਾਂ ਵਿਚ ਕਮੀ ਆਈ ਹੈ ਉੱਥੇ ਹੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ। ਇਸ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਰੁਜ਼ਗਾਰ ਠੱਪ ਹੋ ਜਾਣ ਕਾਰਨ ਕਈ ਲੋਕ ਬੇਰੁਜ਼ਗਾਰ ਹੋ ਗਏ ਹਨ। ਉਥੇ ਹੀ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉਥੇ ਹੀ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਬੇਰੁਜਗਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਗ਼ਲਤ ਰਸਤਾ ਅਪਣਾ ਰਹੇ ਹਨ। ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਵੱਖ ਵੱਖ ਤਰਾਂ ਦੇ ਰਸਤੇ ਅਪਣਾਏ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿਥੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਉੱਥੇ ਹੀ ਅਜਿਹੀਆਂ ਘਟਨਾਵਾਂ ਵੀ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਪੰਜਾਬ ਵਿਚ ਘਰਾਂ ਵਿਚ ਨੌਕਰ ਰੱਖਣ ਵਾਲਿਆਂ ਲਈ ਹੁਣ ਅਜਿਹੀ ਖਬਰ ਸਾਹਮਣੇ ਆਈ ਹੈ ਜਿਥੇ ਵਾਪਰੇ ਇਸ ਕਾਂਡ ਨੇ ਸਾਰੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਗਰਾਓਂ ਦੀ ਗੋਬਿੰਦ ਕੋਲੋਨੀ ਤੋਂ ਸਾਹਮਣੇ ਆਈ ਹੈ। ਜਿੱਥੇ ਘਰ ਦੇ ਨੌਕਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਘਰ ਵਿੱਚ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਵਿੱਚ ਗੋਪਾਲ ਕਤਿਆਲ ਵੱਲੋਂ ਆਪਣੇ ਘਰ ਵਿੱਚ ਇੱਕ ਨੌਕਰ ਜੋ 25 ਕੁ ਦਿਨ ਪਹਿਲਾਂ ਹੀ ਰੱਖਿਆ ਗਿਆ ਸੀ। ਜਿਸ ਬਾਰੇ ਇਸ ਪਰਵਾਰ ਵੱਲੋਂ ਕੋਈ ਵੀ ਜਾਂਚ ਪੜਤਾਲ ਨਾ ਕੀਤੇ ਜਾਣ ਕਾਰਨ ਇਸ ਘਟਨਾ ਦਾ ਸ਼ਿਕਾਰ ਹੋਣਾ ਪਿਆ ਹੈ।

ਘਰ  ਵਿੱਚ ਰੱਖੇ ਗਏ ਇਸ ਨੌਕਰ ਵੱਲੋਂ ਗੋਪਾਲ ਅਤੇ ਉਸ ਦੀ ਪਤਨੀ ਨੂੰ ਕੋਈ ਨਸ਼ੀਲੀ ਦਵਾਈ ਖਲਾ ਦਿੱਤੀ ਗਈ। ਜਿਸ ਨਾਲ ਪਤੀ ਪਤਨੀ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਨੌਕਰ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨੂੰ ਘਰ ਬੁਲਾ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪਰ ਗੋਪਾਲ ਦੀ ਪਤਨੀ ਨੂੰ ਤਿੰਨ ਵਜੇ ਦੇ ਕਰੀਬ ਕੁਝ ਹੋਸ਼ ਆਈ ਤਾਂ ਉਸ ਵੱਲੋਂ ਆਵਾਜ਼ਾਂ ਸੁਣੀਆਂ ਗਈਆ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਨੌਕਰ ਆਪਣੇ ਕੁਝ ਦੋਸਤਾਂ ਨਾਲ ਚੋਰੀ ਕਰਨ ਵਾਸਤੇ ਤਾਲੇ ਤੋੜ ਰਿਹਾ ਹੈ।

ਉਸ ਨੂੰ ਹੋਸ਼ ਵਿਚ ਦੇਖ ਕੇ ਨੌਕਰ ਅਤੇ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪਰ ਉਸ ਵੱਲੋਂ ਬੇਹੋਸ਼ੀ ਦੀ ਹਾਲਤ ਵਿਚ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ,ਜਿਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਤੇ ਪੁਲਿਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ਵਿੱਚ ਹੋਏ ਨੁਕਸਾਨ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਕਿਉਂਕਿ ਪਤੀ ਪਤਨੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੋਣ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਹੈ।

error: Content is protected !!