ਪੰਜਾਬ ਚ ਘਰ ਦੇ ਬਾਹਰੋਂ 10 ਸਾਲ ਦਾ ਬੱਚਾ 10 ਮਿੰਟਾਂ ਚ ਇਸ ਤਰਾਂ ਹੋ ਗਿਆ ਗੁੰਮ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

 

 

ਇਸ ਦੁਨੀਆਂ ਦੇ ਵਿਚ ਰੋਜ਼ਾਨਾ ਹੀ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਦੇ ਕਾਰਨ ਮਾਹੌਲ ਦੇ ਵਿੱਚ ਤਣਾਅ ਦਾ ਆ ਜਾਣਾ ਸੁਭਾਵਿਕ ਹੋ ਜਾਂਦਾ ਹੈ। ਇਸ ਸਾਲ ਦੇ ਦੌਰਾਨ ਵੀ ਕਈ ਤਰ੍ਹਾਂ ਦੇ ਅਜਿਹੇ ਹਾਦਸੇ ਵਾਪਰ ਚੁੱਕੇ ਹਨ ਜਿਸ ਦੇ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸੁਣਨ ਵਿੱਚ ਆਈਆਂ ਹਨ। ਪਰ ਇਨ੍ਹਾਂ ਘਟਨਾਵਾਂ ਦੇ ਵਿਚ ਜਦੋਂ ਛੋਟੀ ਉਮਰ ਦੇ ਬੱਚਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਇਹ ਹਾਦਸੇ ਹੋਰ ਵੀ ਜ਼ਿਆਦਾ ਚਿੰਤਾਜਨਕ ਹੋ ਜਾਂਦੇ ਹਨ।ਪੰਜਾਬ ਦੇ ਅੰਦਰ ਵੀ ਇਕ ਅਜਿਹੀ ਹੀ ਘਟਨਾ ਵਾਪਰੀ ਜਿਸ ਦਾ ਸੰਬੰਧ ਇਕ ਮਹਿਜ਼ 10 ਸਾਲ ਦੇ ਬੱਚੇ ਨਾਲ ਹੈ। ਇਹ ਘਟਨਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿਚ ਵਾਪਰੀ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇੱਥੋਂ ਦੇ ਸਥਾਨਕ ਜੇਲ ਰੋਡ ਦੇ ਨਜ਼ਦੀਕ ਇੰਪਰੂਵਮੈਂਟ ਟਰੱਸਟ ਦੇ ਲਾਗੇ ਆਰੀਆ ਨਗਰ ਤੋਂ ਇਕ 10 ਸਾਲ ਦੇ ਮਾਸੂਮ ਬੱਚੇ ਦੇ ਗੁੰਮ ਹੋਣ ਦੀ ਖਬਰ ਆ ਰਹੀ ਹੈ।ਇਸ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਗੁੰਮ ਹੋਏ ਬੱਚੇ ਦੀ ਮਾਂ ਵੀਨਾ ਨੇ ਦੱਸਿਆ ਕਿ ਸ਼ਾਮ 5 ਤੋਂ 6 ਵਜੇ ਦੇ ਕਰੀਬ ਉਨ੍ਹਾਂ ਦਾ ਬੇਟਾ ਗਾਡਸਨ ਘਰ ਤੋਂ ਬਾਹਰ ਨਿਕਲਿਆ ਸੀ

ਪਰ ਜਦੋਂ ਉਹ 10-15 ਮਿੰਟ ਤੋਂ ਬਾਅਦ ਘਰ ਦੇ ਅੰਦਰ ਨਾ ਆਇਆ ਤਾਂ ਉਨ੍ਹਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ। ਜਦੋਂ ਉਨ੍ਹਾਂ ਬਾਹਰ ਜਾ ਕੇ ਦੇਖਿਆ ਤਾਂ ਉਥੇ ਉਨ੍ਹਾਂ ਦਾ ਪੁੱਤਰ ਨਹੀਂ ਸੀ। ਉਨ੍ਹਾਂ ਨੇ ਆਪਣੇ ਬੱਚੇ ਦੀ ਗੁਆਂਢ ਦੇ ਘਰਾਂ ਵਿੱਚ ਜਾ ਕੇ ਵੀ ਕਾਫੀ ਭਾਲ ਕੀਤੀ ਪਰ ਉਥੇ ਵੀ ਉਨ੍ਹਾਂ ਦੇ ਪੁੱਤ ਦੀ ਕੋਈ ਉੱਘ-ਸੁੱਘ ਨਹੀਂ ਮਿਲੀ।10 ਸਾਲ ਦੇ ਗਾਡਸਨ ਦੇ ਅਚਾਨਕ ਗੁੰਮ ਹੋ ਜਾਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਇਸ ਹਾਦਸੇ ਦੇ ਸੰਬੰਧ ਵਿਚ ਪੀੜਤ ਪਰਿਵਾਰ ਨੇ ਥਾਣਾ ਸਿਟੀ ਪੁਲਸ ਨੂੰ ਜਾਣਕਾਰੀ ਵੀ ਮੁਹੱਈਆ ਕਰਵਾ ਦਿੱਤੀ ਹੈ। ਸਥਾਨਕ ਇਲਾਕੇ ਦੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਇੱਥੋਂ ਦੇ ਵਸਨੀਕ ਵੀ ਗਹਿਰੀ ਚਿੰਤਾ ਦੇ ਵਿਚ ਹਨ ਕੀ ਆਖਰ ਬੱਚਾ ਘਰ ਦੇ ਬਾਹਰੋਂ ਅਚਾਨਕ ਗਾਇਬ ਕਿਵੇਂ ਹੋ ਗਿਆ?

error: Content is protected !!