ਪੰਜਾਬ ਚ ਚਲ ਰਹੇ ਵਿਆਹ ਚ ਇਕ ਬੰਦੇ ਨੇ ਆ ਕੇ ਕਰਤਾ ਅਜਿਹਾ ਖੁਲਾਸਾ ਕੇ ਪੈ ਗਿਆ ਖਿਲਾਰਾ ਬੇਰੰਗ ਮੋੜਤੀ ਬਰਾਤ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗਾ ਪਵਿੱਤਰ ਰਿਸ਼ਤਾ ਜਿੱਥੇ ਪਿਆਰ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਦੇ ਨਾਮ ਤੇ ਧੋਖੇ ਵੀ ਕੀਤੇ ਜਾ ਰਹੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਨੇ ਮਾਪਿਆਂ ਦੇ ਦਿਲ ਵਿਚ ਇਕ ਡਰ ਪੈਦਾ ਕਰ ਦਿੱਤਾ ਹੈ ਜੋ ਆਪਣੀਆਂ ਧੀਆਂ ਦੇ ਰਿਸ਼ਤੇ ਨੂੰ ਲੈ ਕੇ ਚਿੰਤਾ ਵਿਚ ਪੈ ਜਾਂਦੇ ਹਨ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਪੁੱਤਰਾਂ ਨੂੰ ਚਾਵਾਂ ਦੇ ਨਾਲ ਵੱਡੇ ਕੀਤਾ ਜਾਂਦਾ ਹੈ ਉਥੇ ਹੀ ਵਿਆਹ ਨੂੰ ਲੈ ਕੇ ਵੀ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ। ਜਿੱਥੇ ਵਿਆਹ ਦਾ ਦਿਨ ਤੱਕ ਤੈਅ ਕਰ ਦਿੱਤਾ ਜਾਂਦਾ ਹੈ ਉਥੇ ਹੀ ਵਿਆਹ ਵਾਲੇ ਦਿਨ ਇਹ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਨਾਲ ਇਹ ਵਿਆਹ ਨੇਪਰੇ ਨਹੀਂ ਚੜ੍ਹ ਸਕਦਾ। ਹੁਣ ਪੰਜਾਬ ਵਿੱਚ ਚੱਲ ਰਹੇ ਵਿਆਹ ਵਿੱਚ ਇੱਕ ਬੰਦੇ ਵੱਲੋਂ ਅਚਾਨਕ ਅਜਿਹਾ ਖੁਲਾਸਾ ਕੀਤਾ ਗਿਆ ਜਿੱਥੇ ਬਾਰਾਤ ਨੂੰ ਬੇਰੰਗ ਮੁੜਨਾ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਹਿਲਪੁਰ ਦੇ ਅਧੀਨ ਥਾਣਾ ਚੱਬੇਵਾਲ ਦੇ ਪਿੰਡ ਸਾਰੰਗਵਾਲ ਤੋਂ ਸਾਹਮਣੇ ਆਈ ਹੈ। ਜਿੱਥੋਂ ਦੀ ਇਕ ਲੜਕੀ ਦਾ ਵਿਆਹ ਲਵਪ੍ਰੀਤ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਭਬਿਆਣਾ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਨਾਲ ਤੈਅ ਕੀਤਾ ਗਿਆ ਸੀ। ਜਦੋਂ ਕੱਲ ਬਰਾਤ 25 ਕੁ ਬਰਾਤੀਆਂ ਦੇ ਸਮੇਤ ਪਿੰਡ ਸਾਰੰਗਵਾਲ ਪਹੁੰਚੀ ਤਾਂ ਬਰਾਤ ਦਾ ਸਵਾਗਤ ਕੀਤਾ ਗਿਆ ਅਤੇ ਚਾਹ ਪੀਣ ਤੋਂ ਬਾਅਦ ਇਸ ਵਿਆਹ ਸਮਾਗਮ ਵਿੱਚ ਪਹੁੰਚੇ ਇਕ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਵਿਆਹ ਵਾਲੇ ਲੜਕੇ ਦੇ ਸੰਬੰਧ ਉਸ ਦੀ ਪਤਨੀ ਨਾਲ ਹਨ ਜਿਸ ਕਾਰਨ ਉਹ ਆਪਣੀ ਲੜਕੀ ਦੀ ਜ਼ਿੰਦਗੀ ਖਰਾਬ ਨਾ ਕਰਨ।

ਇਸ ਸਾਰੇ ਮਾਮਲੇ ਦੀ ਜਾਂਚ ਕਰਨ ਅਤੇ ਵਿਆਹ ਵਾਲੇ ਲੜਕੇ ਤੋਂ ਇਸ ਬਾਰੇ ਪੁੱਛਣ ਤੇ ਉਸ ਵੱਲੋ ਕਬੂਲ ਕੀਤਾ ਗਿਆ, ਕੀ ਇਹ ਸਾਰੀ ਜਾਣਕਾਰੀ ਬਿਲਕੁਲ ਸਹੀ ਹੈ। ਜਿਸ ਤੋਂ ਬਾਅਦ ਲੜਕੀ ਪਰਿਵਾਰ ਵੱਲੋਂ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਲਿਖਤੀ ਸਮਝੌਤੇ ਤੋਂ ਬਾਅਦ ਵਾਪਸ ਨੂੰ ਬੇਰੰਗ ਮੋੜ ਦਿੱਤਾ ਗਿਆ।

ਅਤੇ ਵਿਆਹ ਦੌਰਾਨ ਹੋਏ ਖਰਚੇ ਦੇ 35 ਹਜ਼ਾਰ ਰੁਪਏ ਵੀ ਲੜਕੇ ਪਰਿਵਾਰ ਤੋ ਲੈਣ ਦੀ ਗੱਲ ਤੈਅ ਕੀਤੀ ਗਈ। ਇਸ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸਦਾ 2007 ਵਿਚ ਵਿਆਹ ਹੋਇਆ ਸੀ ਜੋ ਪਿਛਲੇ ਲੰਮੇ ਸਮੇਂ ਤੋਂ ਦੁਬਈ ਵਿਚ ਰਹਿ ਰਿਹਾ ਸੀ। ਦੋ ਬੱਚੇ ਹਨ ਅਤੇ ਉਹ ਕੁਝ ਸਮਾਂ ਪਹਿਲਾਂ ਹੀ ਵਾਪਸ ਪੰਜਾਬ ਪਰਤਿਆ ਅਤੇ ਤਿੰਨ ਸਾਲ ਤੋਂ ਇਥੇ ਰਹਿ ਰਿਹਾ ਹੈ। ਉੱਥੇ ਹੀ ਉਸ ਵੱਲੋਂ ਆਪਣੀ ਪਤਨੀ ਦੇ ਇਸ ਵਿਅਕਤੀ ਨਾਲ ਸੰਬੰਧ ਨੂੰ ਲੈ ਕੇ ਸਮਝਾਇਆ ਵੀ ਗਿਆ ਪਰ ਉਸ ਔਰਤ ਵੱਲੋਂ ਆਪਣੇ ਪਤੀ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਇਸ ਵਿਅਕਤੀ ਵੱਲੋਂ ਇਹ ਫੈਸਲਾ ਕਿਸੇ ਦੀ ਧੀ ਦੀ ਜ਼ਿੰਦਗੀ ਬਚਾਉਣ ਲਈ ਲਿਆ ਗਿਆ ਹੈ।

error: Content is protected !!