ਪੰਜਾਬ ਚ ਧੁੰਦ ਕਾਰਨ ਇਥੇ ਹੋਈ ਭਾਰੀ ਤਬਾਹੀ 32 ਗੱਡੀਆਂ ਆਪਸ ਵਿਚ ਵਜੀਆਂ

ਤਾਜਾ ਵੱਡੀ ਖਬਰ

ਮੌਸਮ ਦੀ ਤਬਦੀਲੀ ਵਿੱਚ ਜਿੱਥੇ ਲੋਕਾਂ ਨੂੰ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਹਨੀ ਦਿਨੀ ਪੈ ਰਹੀ ਧੁੰਦ ਦੇ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਅਨੇਕਾਂ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਘਣੀ ਧੁੰਦ ਦੇ ਚੱਲਦੇ ਹੋਏ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੀਆਂ ਖ਼ਬਰਾਂ ਰੋਜ਼ ਹੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਹੋਣ ਵਾਲੇ ਹਾਦਸਿਆਂ ਵਿੱਚ ਭਾਰੀ ਜਾਨੀ ਤੇ ਮਾਲੀ ਨੁ-ਕ-ਸਾ-ਨ ਹੋ ਜਾਂਦਾ ਹੈ ਤੇ ਇਸ ਦੁਨੀਆਂ ਤੋਂ ਜਾਣ ਵਾਲੇ ਲੋਕਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਪਿਛਲੇ ਕੁਝ ਦਿਨਾਂ ਤੋਂ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਭਾਰੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਪੰਜਾਬ ਚ ਧੁੰਦ ਕਾਰਨ ਭਾਰੀ ਤ-ਬਾ-ਹੀ ਹੋਈ ਹੈ ਜਿੱਥੇ 32 ਗੱਡੀਆਂ ਆਪਸ ਵਿੱਚ ਟਕਰਾ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੰਗਾ ਸ਼ਹਿਰ ਦੇ ਨਜ਼ਦੀਕ ਪਿੰਡ ਮਜਾਰੀ ਵਿਖੇ ਵਾਪਰੀ ਹੈ। ਜਿੱਥੇ ਸੰਘਣੀ ਧੁੰਦ ਕਾਰਨ 32 ਗੱਡੀਆਂ ਆਪਸ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਈਆਂ ਹਨ। ਇਸ ਰੂਟ ਉਪਰ ਪਿਛਲੇ ਕਾਫ਼ੀ ਸਮੇਂ ਤੋਂ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ।

ਜੋ ਲੋਕ ਇਸ ਸਾਈਡ ਕਦੇ-ਕਦੇ ਆਉਂਦੇ ਹਨ ਉਹ ਇਸ ਤੋਂ ਅਣਜਾਣ ਹਨ। ਇਸ ਤਰ੍ਹਾਂ ਹੀ ਅੱਜ ਵਿਕਰਮ ਸਿੰਘ ਵਾਸੀ ਚੰਡੀਗੜ੍ਹ ਅੰਮ੍ਰਿਤਸਰ ਤੋਂ ਹੋ ਕੇ ਵਾਪਸ ਆਪਣੇ ਘਰ ਚੰਡੀਗੜ੍ਹ ਜਾ ਰਿਹਾ ਸੀ। ਉਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰ ਵੀ ਗੱਡੀ ਵਿੱਚ ਸਵਾਰ ਸਨ। ਜਦੋਂ ਇਹ ਸਭ ਆਪਣੀ ਗੱਡੀ ਨੰਬਰ CH 01 ਬੀ ਐੱਸ 8087 ਵਿੱਚ ਬੰਗਾ ਦੇ ਲਾਗੇ ਪਿੰਡ ਮਜਾਰੀ ਕੋਲ ਪਹੁੰਚੇ ਤਾਂ , ਗਹਿਰੀ ਧੁੰਦ ਹੋਣ ਕਾਰਨ ਇਨ੍ਹਾਂ ਦੀ ਗੱਡੀ ਮਿੱਟੀ ਦੇ ਇੱਕ ਢੇਰ ਨਾਲ ਟਕਰਾ ਕੇ ਬੇਕਾਬੂ ਹੋ ਗਈ, ਤੇ ਜੋ ਹਾਦਸਾਗ੍ਰਸਤ ਹੋਈ ਹੈ।

ਉੱਥੇ ਹੀ ਕਈ ਗੱਡੀਆਂ ਆਪਣੇ ਆਪ ਨੂੰ ਇਸ ਹਾਦਸੇ ਤੋਂ ਬਚਾਉਂਦੀਆਂ ਹੋਈਆਂ ਆਪਸ ਵਿੱਚ ਟਕਰਾ ਗਈਆਂ। ਕਿਉਂਕਿ ਸੰਘਣੀ ਧੁੰਦ ਹੋਣ ਕਾਰਨ ਵਿਖਾਈ ਨਹੀਂ ਦੇ ਰਿਹਾ ਸੀ। ਇਸ ਘਟਨਾ ਤੋਂ ਬਾਅਦ ਕੁਛ ਵਾਹਨ ਚਾਲਕ ਆਪਣੀਆਂ ਗੱਡੀਆਂ ਨੂੰ ਉਥੋਂ ਲੈ ਕੇ ਚਲੇ ਗਏ ਅਤੇ ਕੁਝ ਵੱਲੋਂ ਪੁਲਸ ਨਾਲ ਸੰਪਰਕ ਕਰਕੇ ਮਦਦ ਮੰਗੀ ਗਈ। ਪਰ ਉਸ ਜਗ੍ਹਾ ਉੱਤੇ ਨਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਤੇ ਨਾ ਹੀ ਪੁਲਿਸ ਵੱਲੋਂ ਪਹੁੰਚ ਕੀਤੀ ਗਈ। 32 ਗੱਡੀਆਂ ਦੇ ਆਪਸ ਵਿੱਚ ਟਕਰਾਉਣ ਨਾਲ ਹੋਏ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁ-ਕ-ਸਾ-ਨ ਨਹੀਂ ਹੋਇਆ ਹੈ ਤੇ ਸਭ ਦਾ ਬਚਾਅ ਹੋ ਗਿਆ ਹੈ।

error: Content is protected !!