ਪੰਜਾਬ ਚ ਪਸ਼ੂ ਡੰਗਰ ਰੱਖਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ – ਲੋਕ ਹੋ ਰਹੇ ਇਸ ਕਾਰਨ ਪ੍ਰੇਸ਼ਾਨ

ਆਈ ਤਾਜਾ ਵੱਡੀ ਖਬਰ 

ਪੂਰੀ ਦੁਨੀਆਂ ਨੇ ਜਿੱਥੇ ਕਰੋਨਾ ਦੇ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕੀਤਾ ਹੈ। ਉੱਥੇ ਹੀ ਸਾਰੇ ਦੇਸ਼ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਜਿੱਥੇ ਸਾਰੇ ਦੇਸ਼ਾਂ ਵੱਲੋਂ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਮੁੜ ਤੋਂ ਆਪਣੇ ਆਪਣੇ ਦੇਸ਼ ਨੂੰ ਪੈਰਾਂ ਸਿਰ ਕੀਤਾ ਜਾ ਸਕੇ। ਇਸ ਮੌਕੇ ਜਿੱਥੇ ਹੁਣ ਯੂਕਰੇਨ ਅਤੇ ਰੂਸ ਦੇ ਵਿਚਕਾਰ ਜਾਰੀ ਜੰਗ ਦੇ ਅਸਰ ਕਾਰਨ ਸਾਰੀ ਦੁਨੀਆਂ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਰੇਟ ਵੀ ਵਧ ਰਹੇ ਹਨ। ਜਿੱਥੇ ਡੀਜ਼ਲ-ਪੈਟ੍ਰੋਲ ਕੱਚੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ ਮਹਿੰਗਾਈ ਦੀ ਮਾਰ ਭਾਰਤ ਵਿਚ ਲਗਾਤਾਰ ਜਾਰੀ ਹੈ। ਜਿੱਥੇ ਰਸੋਈ ਗੈਸ ਦੀਆਂ ਕੀਮਤਾਂ ਦੇ ਅਸਮਾਨ ਨੂੰ ਛੂਹ ਜਾਣ ਕਾਰਨ ਬਹੁਤ ਸਾਰੇ ਪਰਵਾਰਾਂ ਲਈ ਘਰ ਵਿੱਚ ਸਿਲੰਡਰ ਦੀ ਵਰਤੋਂ ਕਰਨੀ ਮੁਸ਼ਕਲ ਹੋ ਗਈ ਹੈ।

ਉੱਥੇ ਹੀ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਵਾਹਨ ਚਾਲਕਾਂ ਲਈ ਸਮੱਸਿਆ ਪੈਦਾ ਹੋ ਗਈ ਹੈ। ਇਸ ਤਰ੍ਹਾਂ ਹੀ ਘਰ ਵਿੱਚ ਵਰਤਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਆਏ ਦਿਨ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿਚ ਪਸ਼ੂ ਰੱਖਣ ਵਾਲਿਆਂ ਲਈ ਇਹ ਬੜੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਜਿੱਥੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਹੁਣ ਉਸ ਸਮੇਂ ਵੱਡਾ ਝਟਕਾ ਲੱਗਾ ਹੈ, ਜਦੋਂ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਣ ਵਾਲੀ ਤੂੜੀ ਦੇ ਰੇਟ ਵਿੱਚ ਵਾਧਾ ਹੋ ਗਿਆ ਹੈ।

ਜਿੱਥੇ ਪਹਿਲਾਂ ਇਨੀਂ ਦਿਨ੍ਹੀਂ ਨਵੀਂ ਫ਼ਸਲ ਦੀ ਕਟਾਈ ਅਤੇ ਤੂੜੀ ਦੇ ਬਣਨ ਤੋਂ ਪਹਿਲਾਂ ਤੂੜੀ ਦਾ ਰੇਟ 300 ਤੋਂ 400 ਰੁਪਏ ਦੇ ਕਰੀਬ ਦਰਜ ਕੀਤਾ ਜਾਂਦਾ ਸੀ। ਉਥੇ ਹੀ ਹੁਣ ਇਸ ਵਾਰ ਬਹੁਤ ਸਾਰੀਆਂ ਫ਼ਸਲਾਂ ਨੂੰ ਜਿਵੇਂ ਕਿ ਕੀੜਾ ਲੱਗ ਜਾਣ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਕਿਉਂਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਘਟੀਆ ਕਿਸਮ ਦੀਆਂ ਸਪਰੇਅ ਕਰਨ ਨਾਲ ਤੂੜੀ ਦੀ ਫਸਲ ਦੀ ਲਾਗਤ ਵੱਧ ਗਈ ਹੈ ਅਤੇ ਹਰੇ ਚਾਰੇ ਦੀ ਫਸਲ ਘੱਟ ਗਈ ਹੈ।

ਇਸ ਕਾਰਨ ਤੂੜੀ ਦੀ ਕੀਮਤ ਅੱਠ ਸੌ ਰੁਪਏ ਹੋ ਗਈ ਹੈ। 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿੱਥੇ ਤੂੜੀ ਵੇਚੀ ਜਾ ਰਹੀ ਹੈ ਉਥੇ ਹੀ ਪਸ਼ੂ ਪਾਲਕਾਂ ਲਈ ਮੁਸ਼ਕਿਲ ਪੈਦਾ ਹੋ ਗਈ ਹੈ।

error: Content is protected !!