ਪੰਜਾਬ ਚ ਬਿਜਲੀ ਬਿਲ ਬਾਰੇ ਆਈ ਇਹ ਅਨੋਖੀ ਖਬਰ ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਕਿਸੇ ਨਾ ਕਿਸੇ ਮਹਿਕਮੇ ਦੀ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਹੀ ਜਾਂਦੀ ਹੈ। ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਵਿਭਾਗਾਂ ਵੱਲੋਂ ਆਪਣੀ ਲਾਪਰਵਾਹੀ ਕਾਰਨ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਰੋਨਾ ਦੇ ਚਲਦੇ ਹੀ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਉੱਥੇ ਹੀ ਹੁਣ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਸਭ ਨੂੰ ਹੈਰਾਨੀ ਹੋ ਰਹੀ ਹੈ। ਵਿਸ਼ਵ ਅੰਦਰ ਚੱਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਵੱਲੋਂ ਇਕ ਮਹੀਨੇ ਦਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ

ਉਥੇ ਹੀ ਬਿਜਲੀ ਵਿਭਾਗ ਵੱਲੋਂ ਟਾਂਡਾ ਉੜਮੜ ਦੇ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਦੇ ਘਰ ਦਾ ਬਿੱਲ 2 ਲੱਖ 47 ਹਜ਼ਾਰ ਰੁਪਏ ਆਇਆ ਹੈ। ਜਿਸ ਕਾਰਨ ਉਸ ਵਿਅਕਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਇਸ ਪੀੜਤ ਵਿਅਕਤੀ ਅਵਤਾਰ ਸਿੰਘ ਦੇ ਘਰ ਬਿਜਲੀ ਦਾ ਲੋਡ 1 ਕਿਲੋਵਾਟ ਤੋਂ ਘੱਟ ਦਾ ਲੋਡ ਹੈ। ਉੱਥੇ ਇੱਕ ਦਮ ਏਨਾ ਜ਼ਿਆਦਾ ਬਿਲ ਵੇਖ ਕੇ ਹਰ ਕੋਈ ਹੈਰਾਨ ਹੈ।

ਇਹ ਵਿਅਕਤੀ ਐਸ ਸੀ ਬਰਾਦਰੀ ਨਾਲ ਸਬੰਧਤ ਹੋਣ ਕਾਰਨ, ਤੇ ਬਿਜਲੀ ਦਾ ਲੋਡ 1 ਕਿਲੋਵਾਟ ਤੋਂ ਘੱਟ ਹੋਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਉਸ ਦਾ ਬਿੱਲ ਨਹੀਂ ਆ ਰਿਹਾ। ਇਸ ਘਟਨਾ ਕਾਰਨ ਪੀੜਤ ਪਰਿਵਾਰ ਬਹੁਤ ਜ਼ਿਆਦਾ ਚਿੰਤਾ ਵਿੱਚ ਹੈ। ਪੀੜਤ ਪਰਿਵਾਰ ਵੱਲੋਂ 1 ਅਰਜ਼ੀ ਲਿਖ ਕੇ ਬਿਜਲੀ ਵਿਭਾਗ ਨੂੰ ਇਸ ਬਿੱਲ ਨੂੰ ਦਰੁਸਤ ਕਰਨ ਲਈ ਗੁਹਾਰ ਲਗਾਈ ਗਈ ਹੈ। ਪਰਿਵਾਰ ਨੇ ਇਸ ਸਬੰਧੀ ਐਸ ਡੀ ਓ ਰਮਨ ਕੁਮਾਰ ਨਾਲ ਵੀ ਗੱਲਬਾਤ ਕੀਤੀ ਹੈ।

ਬਿਜਲੀ ਮਹਿਕਮੇ ਦੀ ਇਸ ਗਲਤੀ ਕਾਰਨ ਪੀੜਤ ਪਰਿਵਾਰ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਆਏ ਹੋਏ ਬਿੱਲ ਤੇ ਉਨ੍ਹਾਂ ਨੇ ਇੰਨੀ ਜ਼ਿਆਦਾ ਰਕਮ ਛਪੀ ਹੋਈ ਦੇਖੀ ਤਾਂ ਸਾਰੇ ਪ੍ਰਵਾਰ ਦੇ ਹੋਸ਼ ਉੱਡ ਗਏ। ਇਸ ਲਈ ਹੀ ਜਦੋਂ ਗੱਲ ਕੀਤੀ ਗਈ ਤਾਂ ਬਿਜਲੀ ਮਹਿਕਮੇ ਵੱਲੋਂ ਅਵਤਾਰ ਸਿੰਘ ਤੋਂ ਇਸ ਸਬੰਧੀ ਇਕ ਐਪਲੀਕੇਸ਼ਨ ਦੀ ਮੰਗ ਕੀਤੀ ਗਈ। ਸਭ ਕਾਗਜ਼ ਪੱਤਰ ਦੇਖਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇੰਨੇ ਜ਼ਿਆਦਾ ਬਿੱਲ ਦੀ ਕੀ ਵਜ੍ਹਾ ਹੈ।

error: Content is protected !!