ਪੰਜਾਬ ਚ ਮੀਂਹ ਨੂੰ ਲੈ ਕੇ ਹੁਣੇ ਹੁਣੇ ਮੌਸਮ ਦਾ ਆਇਆ ਇਹ ਵੱਡਾ ਅਲਰਟ – ਖਿੱਚੋ ਤਿਆਰੀਆਂ

ਆਈ ਤਾਜਾ ਵੱਡੀ ਖਬਰ

ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿਚ ਵਾਧਾ ਹੋਣ ਕਾਰਨ ਅਤੇ ਗਰਮ ਹਵਾਵਾਂ ਕਾਰਨ ਲਗਾਤਾਰ ਗਰਮੀ ਵਧ ਰਹੀ ਹੈ ਜਿਸ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਆਮ ਲੋਕ ਗਰਮੀ ਤੋਂ ਪਰੇਸ਼ਾਨ ਹਨ ਉਥੇ ਹੀ ਖੇਤੀ ਨਾਲ ਸਬੰਧਿਤ ਧੰਦਿਆਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ। ਪਰ ਹੁਣ ਇਨ੍ਹਾਂ ਗਰਮ ਹਵਾਵਾਂ ਜਾਂ ਵੱਧ ਰਹੇ ਤਾਪਮਾਨ ਤੋਂ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਦੋਂ ਮੌਨਸੂਨ ਆਉਣ ਦੀ ਸੰਭਾਵਨਾ ਹੈ ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਹੋ ਸਕਦਾ ਹੈ। ਇਸ ਲਈ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

ਇਸੇ ਤਰ੍ਹਾਂ ਹੁਣ ਮੌਸਮ ਵਿਭਾਗ ਵੱਲੋਂ ਇੱਕ ਮੌਨਸੂਨ ਜਾਣਕਾਰੀ ਦਿੱਤੀ ਗਈ ਹੈ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 10 ਜੁਲਾਈ ਤੋਂ ਦਿੱਲੀ ਦੇ ਨਜ਼ਦੀਕੀ ਕਸੀ ਰਾਜਾਂ ਵਿਚ ਜਿਵੇਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਆਦਿ ਵਿਚ ਮੌਨਸੂਨ ਆ ਸਕਦਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਅਤੇ ਉੱਤਰ-ਪੱਛਮੀ ਭਾਰਤ ਵਿੱਚ ਨਮੀਂ ਵਾਲੀਆਂ ਹਵਾਵਾਂ ਸਬੰਧੀ ਲਗਾਤਾਰ ਜਾਣਕਾਰੀ ਰੱਖੀ ਜਾ ਰਹੀ ਹੈ ਜਿਸ ਦੇ ਅਧਾਰ ਤੇ ਇਹ ਅਨੁਮਾਨ ਲਗਾਇਆ ਗਿਆ ਹੈ।

ਦੱਸ ਦੇਈਏ ਕਿ ਇਹ ਸੰਕੇਤ ਮਿਲੇ ਹਨ ਕਿ 10 ਜੁਲਾਈ ਤੋਂ ਦੱਖਣ-ਪੱਛਮੀ ਮੌਨਸੂਨ ਦੁਆਰਾ ਸ਼ੁਰੂ ਹੋ ਸਕਦਾ ਹੈ ਜਿਸ ਦੇ ਚਲਦਿਆਂ ਮੀਂਹ ਦੀ ਘੱਟ ਤੀਬਰਤਾ ਦੀ ਸੰਭਾਵਨਾ ਮੇਘਾਲਿਆ, ਮਣੀਪੁਰ, ਆਸਾਮ, ਨਾਗਾਲੈਂਡ, ਅਰੁਨਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਵਿੱਚ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਹੈ ਕਿ ਸ਼ਨੀਵਾਰ ਦੇ ਦਿਨ ਦਿਲੀ ਅਤੇ ਨਜ਼ਦੀਕੀ ਕੁੱਝ ਹਿੱਸਿਆਂ ਵਿੱਚ ਵਿਚ ਕਮੀ ਆ ਸਕਦੀ ਹੈ ਪਰ ਮੌਸਮ ਗਰਮ ਰਹਿਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਇਹ ਜਾਣਕਾਰੀ ਹੈ ਕਿ ਅੱਜ ਤੋਂ ਗੋਆ, ਕੇਰਲਾ, ਤੱਟ ਕਰਨਾਟਕ ਅਤੇ ਕੋਕਨ ਇਲਾਕਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਜਿਸ ਨਾਲ ਤਾਪਮਾਨ ਵਿਚ ਕਮੀ ਆਵੇਗੀ ਅਤੇ ਹੁਣ ਤੱਪਦੇ ਵਾਤਾਵਰਨ ਅਥੇ ਗਰਮ ਮੌਸਮ ਤੋ ਰਾਹਤ ਮਿਲ ਸਕਦੀ ਹੈ।

error: Content is protected !!