ਪੰਜਾਬ ਚ ਵਾਪਰਿਆ ਕਹਿਰ ਕ੍ਰਿਕੇਟ ਖੇਡਦਿਆਂ ਇਸ ਤਰਾਂ ਹੋਈ ਮੁੰਡੇ ਦੀ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਹਾਦਸੇ ਲਗਾਤਾਰ ਵਧ ਰਹੇ ਹਨ । ਇਹ ਹਾਦਸੇ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਵਿਅਕਤੀ ਤੇ ਨਾਲ ਵਾਪਰ ਸਕਦੇ ਹਨ । ਲਗਾਤਾਰ ਇਨ੍ਹਾਂ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ । ਹਰ ਰੋਜ਼ ਟੈਲੀਵਿਜ਼ਨ ਦੀਆਂ ਸੁਰਖੀਆਂ ਵਿੱਚ ਅਤੇ ਅਖਬਾਰ ਦੇ ਕਿਸੇ ਨਾ ਕਿਸੇ ਪੰਨੇ ਦੇ ਵਿੱਚ ਤੁਹਾਨੂੰ ਇਨ੍ਹਾਂ ਹਾਦਸਿਆਂ ਦੇ ਨਾਲ ਸਬੰਧਤ ਘਟਨਾਵਾਂ ਬਾਰੇ ਜਾਣਕਾਰੀ ਜ਼ਰੂਰ ਮਿਲ ਜਾਵੇਗੀ ।ਬੇਸ਼ਕ ਹਾਦਸਾ ਸ਼ਬਦ , ਇੱਕ ਛੋਟਾ ਜਿਹਾ ਸ਼ਬਦ ਹੈ । ਪਰ ਜੇਕਰ ਇਹ ਹਾਦਸਾ ਵਾਪਰ ਜਾਵੇ ਤਾਂ ਵੱਡੀਆਂ ਵੱਡੀਆਂ ਬਿਪਤਾ ਖੜ੍ਹੀਆਂ ਕਰ ਸਕਦਾ ਹੈ । ਕਈ ਵਾਰ ਕੁਝ ਅਜਿਹੇ ਵੀ ਹਾਦਸੇ ਵਾਪਰਦੇ ਹਨ , ਜਿਸ ਦੇ ਚਲਦੇ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ ।

ਪਰ ਹੁਣ ਇਕ ਅਜਿਹੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ , ਜਿੱਥੇ ਖੇਡ ਦਾ ਮੈਦਾਨ ਕਿਸੇ ਬੱਚੇ ਦੇ ਲਈ ਮੌਤ ਦਾ ਮੈਦਾਨ ਬਣ ਗਿਆ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਤੇ ਜ਼ਿਲਾ ਗੁਰਦਾਸਪੁਰ ਤੇ ਦੋਰਾਂਗਲਾ ਨੇੜਲੇ ਪਿੰਡ ਥੰਮਣ ਵਿੱਚ ਅੱਜ ਸਵੇਰੇ ਇਕ ਬੇਹੱਦ ਹੀ ਭਿਆਨਕ ਹਾਦਸਾ ਵਾਪਰ ਗਿਆ । ਦਰਅਸਲ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਕ੍ਰਿਕਟ ਖੇਡਦੇ ਹੋਏ ਹੋਏ ਬੱਚੇ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੇਹੱਦ ਹੀ ਦੁਖਦਾਈ ਤੇ ਮੰਦਭਾਗੀ ਇਹ ਖ਼ਬਰ ਹੈ , ਜਿੱਥੇ ਇਕ ਨੌਵੀਂ ਜਮਾਤ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਕ੍ਰਿਕੇਟ ਖੇਡ ਰਿਹਾ ਸੀ। ਪਰ ਇਕ ਅਜਿਹੀ ਅਣਹੋਣੀ ਵਾਪਰੀ ਜਿਸ ਨੇ ਇਸ ਬੱਚੇ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ।

ਹੁਣ ਵਿਸਥਾਰ ਦੇ ਨਾਲ ਤੁਹਾਨੂੰ ਇਸ ਖਬਰ ਸਬੰਧੀ ਜਾਣਕਾਰੀ ਦਿੰਦੇ ਹਾਂ । ਇਹ ਨੌਜਵਾਨ ਜਿਸ ਦਾ ਨਾਮ ਭਵਨਜੀਤ ਸਿੰਘ ਹੈ ਜੋ ਕਿ ਆਪਣੇ ਸਾਥੀਆਂ ਦੇ ਨਾਲ ਅੱਜ ਕਰੀਬ ਸਾਢੇ ਅੱਠ ਵਜੇ ਇਕ ਖੇਡ ਦੇ ਮੈਦਾਨ ਦੇ ਵਿਚ ਕ੍ਰਿਕਟ ਖੇਡ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਗੇਂਦ ਕਿਸੇ ਦੇ ਕੋਠੇ ਉੱਪਰ ਡਿੱਗ ਗਈ।

ਜਦੋਂ ਗੇਂਦ ਚੁੱਕਣ ਦੇ ਲਈ ਕੋਠੇ ਉੱਪਰ ਚੜ੍ਹਿਆ ਤਾਂ ਉਪਰੋਂ ਨਿਕਲ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਇਹ ਨੌਜਵਾਨ ਆ ਗਿਆ । ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇਹ ਜਾਣਕਾਰੀ ਮ੍ਰਿਤਕ ਦੇ ਪਿੰਡ ਅਤੇ ਪਰਿਵਾਰ ਦੇ ਵਿੱਚ ਪਹੁੰਚੀ ਤਾਂ ਪਿੰਡ ਅਤੇ ਪਰਿਵਾਰ ਦੇ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ।

error: Content is protected !!