ਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆ ਰਹੀ ਵੱਡੀ ਖਬਰ – ਹੁਣ ਹੋਣ ਜਾ ਰਿਹਾ ਇਹ ਵੱਡਾ ਕੰਮ , ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਸੜਕੀ ਹਾਦਸੇ ਵਧ ਰਹੇ ਹੈ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਿਸੇ ਨਾ ਕਿਸੇ ਵਿਅਕਤੀ ਦੀ ਹਰ ਰੋਜ਼ ਹੀ ਜਾਨ ਜਾ ਰਹੀ ਹੈ । ਵੱਖ ਵੱਖ ਭਿਆਨਕ ਰੂਪ ਧਾਰ ਕੇ ਇਹ ਸੜਕੀ ਹਾਦਸੇ ਵਾਪਰਦੇ ਹਨ । ਇਹ ਸੜਕੀ ਹਾਦਸੇ ਵਾਪਰਨ ਦੇ ਕਈ ਕਾਰਨ ਹਨ, ਮਨੁੱਖ ਦੀਆਂ ਕੁਝ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਵੀ ਸੜਕੀ ਹਾਦਸੇ ਵਾਪਰਨ ਦਾ ਵੱਡਾ ਕਾਰਨ ਬਣਦੀਆਂ ਹਨ । ਇਨ੍ਹਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਤੇ ਨਾਲ ਹੀ ਸੜਕਾਂ ਤੇ ਲੱਗਣ ਵਾਲੇ ਜਾਮ ਵੀ ਹੈ । ਦੇਸ਼ ਦੀਆਂ ਸਰਕਾਰਾਂ ਵੱਲੋਂ ਵੀ ਵੱਖ ਵੱਖ ਉਪਰਾਲੇ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ ਤਾਂ ਜੋ ਸੜਕੀ ਹਾਦਸਿਆਂ ਨੂੰ ਵਧਣ ਤੋਂ ਰੋਕਿਆ ਜਾ ਸਕੇ । ਇਸੇ ਲੜੀ ਤਹਿਤ ਜਲੰਧਰ ਵਾਸੀਆਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।

ਖੁਸ਼ੀ ਵਾਲੀ ਖ਼ਬਰ ਹੈ ਕਿ ਜਲੰਧਰ ਵਿੱਚ ਟ੍ਰੈਫਿਕ ਕਾਰਨ ਲੱਗਣ ਵਾਲੇ ਜਾਮ ਨੂੰ ਹੁਣ ਖ਼ਤਮ ਕਰਨ ਦਾ ਪ੍ਰਸ਼ਾਸਨ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ । ਜਿਸ ਕਾਰਨ ਹੁਣ ਜਲੰਧਰ ਵਾਸੀਆਂ ਨੂੰ ਲੱਗਣ ਵਾਲੇ ਟ੍ਰੈਫਿਕ ਕਾਰਨ ਜਾਮ ਤੋਂ ਕਾਫ਼ੀ ਰਾਹਤ ਮਿਲੇਗੀ ।ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਜਲੰਧਰ ਪਠਾਨਕੋਟ ਹਾਈਵੇ ਤੇ ਫੋਰਲੇਨ ਹਾਈਵੇ ਦੇ ਹੋਣ ਦੇ ਬਾਵਜੂਦ ਵੀ ਛੋਟੇ ਸ਼ਹਿਰਾਂ ਦੇ ਅੰਦਰ ਅਕਸਰ ਹੀ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ । ਜਿਸ ਤੋਂ ਨਿਜਾਤ ਦਿਵਾਉਣ ਦੇ ਲਈ ਹੁਣ ਜਲੰਧਰ ਪਠਾਨਕੋਟ ਹਾਈਵੇਅ ਵਿਚਾਲੇ ਨਵੇਂ ਬਾਈਪਾਸ ਬਣਾਉਣ ਦੀ ਯੋਜਨਾ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਜਲੰਧਰ ਪਠਾਨਕੋਟ ਹਾਈਵੇਅ ਵਿਚਾਲੇ ਚਾਰ ਨਵੇਂ ਬਾਈਪਾਸ ਬਣਾਏ ਜਾਣਗੇ । ਜਿਸ ਦਾ ਨਿਰਮਾਣ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਵੱਲੋਂ ਕੀਤਾ ਜਾਵੇਗਾ ।

ਜਿਸ ਨੂੰ ਬਣਾਉਣ ਦਾ ਕੰਮ ਹੁਣ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ । ਇਨ੍ਹਾਂ ਚਾਰਾਂ ਨਵੇਂ ਬਾਈਪਾਸ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂਹੋ ਚੁੱਕਿਆ ਹੈ । ਇਸ ਦੇ ਨਾਲ ਹੀ ਪਤਾ ਲੱਗਿਆ ਹੈ ਕਿ ਜਲੰਧਰ ਪਠਾਨਕੋਟ ਹਾਈਵੇਅ ਵਿਚਾਲੇ ਜੋ ਨਵੇਂ ਬਾਈਪਾਸ ਬਣਨ ਜਾ ਰਹੇ ਹਨ ਇਹ ਬਾਈਪਾਸ ਟਾਂਡਾ, ਮੁਕੇਰੀਆਂ, ਭੋਗਪੁਰ ਤੇ ਦਸੂਹਾ ਚ ਬਣਾਏ ਜਾਣਗੇ ।ਪ੍ਰਸ਼ਾਸਨ ਦੇ ਵੱਲੋਂ ਲਏ ਗਏ ਫੈਸਲੇ ਦੇ ਕਾਰਨ ਹੁਣ ਜਲੰਧਰ ਪਠਾਨਕੋਟ ਹਾਈਵੇ ਤੇ ਲੱਗਣ ਵਾਲੇ ਟ੍ਰੈਫਿਕ ਦੇ ਵਿਚ ਕਾਫੀ ਰਾਹਤ ਮਿਲੇਗੀ ।

ਜਿੱਥੇ ਲੋਕਾਂ ਨੂੰ ਜਲੰਧਰ ਪਠਾਨਕੋਟ ਬਾਈਪਾਸ ਤੇ ਲਗਣ ਵਾਲੇ ਕਈ ਕਈ ਘੰਟਿਆਂ ਦੇ ਜਾਮ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ , ਹੁਣ ਦਿੱਕਤਾਂ ਇਨ੍ਹਾਂ ਦਿੱਕਤਾਂ ਨੂੰ ਹੀ ਦੂਰ ਕਰਨ ਲਈ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਅਹਿਮ ਤੇ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ । ਜ਼ਿਕਰਯੋਗ ਹੈ ਕਿ ਅਕਸਰ ਹੀ ਮੁਕੇਰੀਆਂ ਦਸੂਹਾ ਅਤੇ ਭੋਗਪੁਰ ਕਰਾਸ ਕਰਦੇ ਸਮੇਂ ਟਰੈਫਿਕ ਦੇ ਜਾਮ ਦੇ ਕਾਰਨ ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਦਾਖ਼ਲ ਹੋਣ ਦੇ ਲਈ ਇੱਥੇ ਅਕਸਰ ਹੀ ਭਾਰੀ ਟਰੈਫਿਕ ਜਾਮ ਲੱਗਿਆ ਰਹਿੰਦਾ ਸੀ ਜਿਸ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਰ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਲੋਕਾਂ ਨੂੰ ਕਾਫੀ ਰਾਹਤ ਮਿਲਣ ਜਾ ਰਹੀ ਹੈ ।

error: Content is protected !!