ਪੰਜਾਬ ਚ 2 ਮਿੰਟਾ ਚ ਮੁੰਡੇ ਨਾਲ 4.86 ਲੱਖ ਦੀ ਮਾਰੀ ਗਈ ਫੋਨ ਤੇ ਇਸ ਤਰਾਂ ਠੱਗੀ – ਸੁਣ ਹਰ ਕੋਈ ਹੋ ਰਿਹਾ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਠੱਗੀਆਂ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਠੱਗ ਏਨੇ ਜ਼ਿਆਦਾ ਸ਼ਾਤਰ ਹੋ ਚੁੱਕੇ ਹਨ ਕਿ ਉਨ੍ਹਾਂ ਦੇ ਵੱਲੋਂ ਠੱਗੀਆਂ ਕਰਨ ਦੇ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਹਨ । ਕਦੇ ਇਹ ਠੱਗ ਵਿਦੇਸ਼ ਭੇਜਣ ਦੇ ਨਾਮ ਤੇ ਨੌਜਵਾਨਾਂ ਦੇ ਕੋਲੋਂ ਪੈਸੇ ਲੈ ਕੇ ਠੱਗੀਆਂ ਮਾਰਦੇ ਹਨ, ਕਦੇ ਆਈਲੈਟਸ ਪਾਸ ਲੜਕੀਆਂ ਲੜਕਿਆਂ ਦੇ ਨਾਲ ਠੱਗੀਆਂ ਕਰਦੀਆਂ ਨੇ ਤੇ ਕਦੇ ਇਹ ਸੋਸ਼ਲ ਮੀਡੀਆ ਅਕਾਊਂਟਾਂ ਤੇ ਵੱਖ ਵੱਖ ਤਰੀਕੇ ਅਪਣਾ ਕੇ ਠੱਗੀਆਂ ਮਾਰਦੇ ਹਨ। ਉੱਥੇ ਹੀ ਹੁਣ ਇਕ ਠੱਗ ਦੇ ਵੱਲੋਂ ਅਜਿਹੀ ਠੱਗੀ ਮਾਰੀ ਗਈ ਹੈ ਕਿ ਇਕ ਵਿਅਕਤੀ ਨੂੰ ਗੱਲਾਂ ਗੱਲਾਂ ਦੇ ਵਿੱਚ ਹੀ ਇਸ ਵਿਅਕਤੀ ਨੇ ਕੰਗਾਲ ਕਰ ਦਿੱਤਾ ਅਤੇ ਜੋ ਵੀ ਇਸ ਠੱਗੀ ਦੇ ਬਾਰੇ ਸੁਣ ਰਿਹਾ ਹੈ ਉਹ ਹੈਰਾਨ ਅਤੇ ਪ੍ਰੇਸ਼ਾਨ ਹੋ ਰਿਹਾ ਹੈ ।

ਇਸ ਠੱਗ ਦੇ ਵੱਲੋਂ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਰੁਪਿਆਂ ਦੀ ਠੱਗੀ ਮਾਰੀ ਗਈ ਜਿਸ ਦੀ ਚਰਚਾ ਹੁਣ ਪੂਰੇ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਸਮਾਂ ਬਦਲ ਰਿਹਾ ਹੈ ਲੋਕ ਡਿਜੀਟਲ ਚੀਜ਼ਾਂ ਦੇ ਉੱਪਰ ਜ਼ਿਆਦਾ ਨਿਰਭਰ ਹੋ ਰਹੇ ਹਨ । ਡਿਜੀਟਲ ਚੀਜ਼ਾਂ ਨੂੰ ਲੈ ਕੇ ਹੁਣ ਧੋਖਾਧੜੀ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ । ਲੋਕ ਆਨਲਾਈਨ ਲੈਣ ਦੇਣ ਕਰਦੇ ਸਮੇਂ ਕੁਝ ਜ਼ਿਆਦਾ ਖਾਸ ਧਿਆਨ ਨਹੀਂ ਦਿੰਦੇ , ਪਰ ਆਨਲਾਈਨ ਪੈਸਿਆਂ ਦਾ ਲੈਣ ਦੇਣ ਸਮੇਂ ਮਨੁੱਖ ਨੂੰ ਜ਼ਿਆਦਾ ਸੁਚੇਤ ਹੋਣ ਦੀ ਜ਼ਰੂਰਤ ਹੈ । ਜੇਕਰ ਤੁਹਾਡੇ ਮੋਬਾਇਲ ਦੇ ਵਿਚ ਵੀ ਏਨੀ ਡੈਸਕ ਨਾਂ ਦਾ ਐਪਲੀਕੇਸ਼ਨ ਹੈ ਤਾਂ ਤੁਸੀਂ ਤੁਰੰਤ ਉਸ ਨੂੰ ਡਿਲੀਟ ਕਰ ਦਿਓ , ਨਹੀਂ ਤਾਂ ਤੁਸੀਂ ਵੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ ।

ਕਿਉਂਕਿ ਅਜਿਹੀ ਹੀ ਇਕ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਅੰਮ੍ਰਿਤਸਰ ਦੇ ਰਹਿਣ ਵਾਲਾ ਇਕ ਵਿਅਕਤੀ । ਦਰਅਸਲ ਅੰਮ੍ਰਿਤਸਰ ਦੇ ਛੇਹਰਟਾ ਦੇ ਵਿਚ ਰਹਿਣ ਵਾਲਾ ਗੁਰਪ੍ਰੀਤ ਨਾਂ ਦਾ ਇਕ ਵਿਅਕਤੀ ਲੱਖਾਂ ਰੁਪਿਆਂ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਉਸਦੇ ਵੱਲੋਂ ਇਕ ਅਜਿਹੀ ਗ਼ਲਤੀ ਫੋਨ ਉਪਰ ਕਰ ਦਿੱਤੀ ਗਈ ਕਿ ਹੁਣ ਉਸ ਨੂੰ ਪਛਤਾਉਣਾ ਪੈ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਦੇ ਵੱਲੋਂ ਕਿਸੇ ਅਣਜਾਣ ਨੰਬਰ ਤੋਂ ਆਏ ਇਕ ਫੋਨ ਤੇ ਵਿਅਕਤੀ ਦੇ ਕਹਿਣ ਤੇ ਇਸ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਆਪਣੇ ਫੋਨ ਦੇ ਵਿਚ ਐਨੀ ਡੈਸਕ ਨਾਮ ਦਾ ਐਪਲੀਕੇਸ਼ਨ ਡਾਊਨਲੋਡ ਕੀਤਾ ਗਿਆ

ਤੇ ਜਿਵੇਂ ਜਿਵੇਂ ਵਿਅਕਤੀ ਕਹਿ ਰਿਹਾ ਸੀ ਇਸ ਵਿਅਕਤੀ ਤੇ ਵੱਲੋਂ ਉਵੇਂ ਉਵੇਂ ਕੀਤਾ ਗਿਆ ਤੇ ਫਿਰ ਕੁਝ ਹੀ ਸਮੇਂ ਬਾਅਦ ਇਸ ਵਿਅਕਤੀ ਨੂੰ ਪਤਾ ਚੱਲਿਆ ਕਿ ਉਸ ਦੇ ਅਕਾਊਂਟ ਤੇ ਵਿਚੋਂ ਕਿਸੇ ਵੱਲੋਂ ਚਾਰ ਲੱਖ ਅੱਸੀ ਹਜ਼ਾਰ ਰੁਪਏ ਕਢਵਾ ਲਏ ਗਏ ਹਨ । ਜਦ ਇਸ ਵਿਅਕਤੀ ਨੂੰ ਪਤਾ ਲੱਗਾ ਤਾਂ ਉਸ ਦੇ ਹੋਸ਼ ਉੱਡ ਗਏ ਤੇ ਉਸ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਦੇ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਕੇ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

error: Content is protected !!