ਪੰਜਾਬ ਚ 25 ਸਾਲਾਂ ਬਾਅਦ ਯਾਦਦਾਸ਼ਤ ਗੁਆ ਚੁੱਕਾ ਫੌਜੀ ਇਸ ਤਰਾਂ ਮਿਲਿਆ ਆਪਣੇ ਪ੍ਰੀਵਾਰ ਨੂੰ

ਆਈ ਤਾਜਾ ਵੱਡੀ ਖਬਰ

ਵਿਛੋੜੇ ਦੀ ਮਾ-ਰ ਬਹੁਤ ਜ਼ਿਆਦਾ ਬੁਰੀ ਹੁੰਦੀ ਹੈ ਜੋ ਇਨਸਾਨ ਨੂੰ ਆਪਣੀ ਰਹਿੰਦੀ ਉਮਰ ਤੱਕ ਭੁੱਲ ਨਹੀ ਸਕਦੀ। ਇਨਸਾਨ ਆਪਣਿਆਂ ਤੋਂ ਵੱਖ ਹੋ ਕੇ ਹਮੇਸ਼ਾ ਹੀ ਆਪਣਿਆਂ ਵਿੱਚ ਹੀ ਵਿਚਰਣ ਲਈ ਲੋਚਦਾ ਹੈ। ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਨਸਾਨ ਦਾ ਆਪਣਿਆਂ ਤੋਂ ਵੱਖ ਹੋਣਾ ਉਸ ਨੂੰ ਕਦੇ ਨਹੀਂ ਭੁੱਲ ਸਕਦਾ ਚਾਹੇ ਕਿੰਨੇ ਵੀ ਸਾਲ ਕਿਉਂ ਨਾ ਹੋ ਜਾਣ। ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਇਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਸਾਡੇ ਦੇਸ਼ ਦਾ ਜਵਾਨ ਆਪਣੀ ਯਾਦਾਸ਼ਤ ਗੁਆ ਬੈਠਾ ਸੀ।

ਪਰ ਇਹ ਉਸ ਕੁਦਰਤ ਦੇ ਹੀ ਰੰਗ ਨੇ ਕਿ ਉਸ ਨੂੰ 25 ਸਾਲ ਬਾਅਦ ਆਪਣੇ ਪਰਿਵਾਰ ਦਾ ਚੇਤਾ ਆਇਆ ਅਤੇ ਅੱਜ ਉਹ ਸੁਖੀ ਸਾਂਦੀ ਆਪਣੇ ਪਰਿਵਾਰ ਦੇ ਕੋਲ ਹੈ। ਦੇਸ਼ ਦੇ ਇਸ ਫ਼ੌਜੀ ਦਾ ਨਾਮ ਗੁਰਬਖਸ਼ ਸਿੰਘ ਪੁੱਤਰ ਅਵਤਾਰ ਸਿੰਘ ਹੈ ਜੋ ਪਿੰਡ ਬਾਗਵਾਨਪੁਰ ਦਾ ਨਿਵਾਸੀ ਹੈ ਜਿਸ ਨੇ ਆਪਣੀ ਕਹਾਣੀ ਨੂੰ ਸਾਂਝਾ ਕੀਤਾ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਅੱਜ ਤੋਂ 26 ਸਾਲ ਪਹਿਲਾਂ ਆਪਣੀ ਵੱਡੀ ਭੈਣ ਸਰਬਜੀਤ ਦੇ ਕੋਲ ਕੁਠਾਲਾ ਵਿਖੇ ਰਹਿੰਦਾ ਸੀ ਜਿੱਥੇ ਉਹ ਦਸਵੀਂ ਪਾਸ ਕਰਕੇ ਪੁਣੇ ਚਲਾ ਗਿਆ।

ਜਿਥੇ ਉਸ ਨੇ ਯੁਨਿਟ 113 ਬੰਬੇ ਇੰਜੀਨੀਅਰਿੰਗ ਤੋਂ ਰੰਗਰੂਟੀ ਪਾਸ ਕੀਤੀ ਅਤੇ ਫ਼ੌਜ ਵਿਚ ਭਰਤੀ ਹੋ ਗਿਆ। ਰੰਗਰੂਟੀ ਦੌਰਾਨ ਉਹ ਛੁੱਟੀ ਕੱ-ਟ ਕੇ ਹੋਰ ਜਵਾਨਾਂ ਦੇ ਨਾਲ ਕਰਤਾਰਪੁਰ ਤੋਂ ਦਿੱਲੀ ਗੱਡੀ ਦੇ ਵਿੱਚ ਜਾ ਰਿਹਾ ਸੀ। ਤਾਂ ਅਚਾਨਕ ਹੀ ਦਿੱਲੀ ਦੇ ਨੇੜੇ ਕੁਝ ਡ-ਕੈ-ਤਾਂ ਨੇ ਉਸ ਦੇ ਸਿਰ ਉਪਰ ਹ-ਮ-ਲਾ ਕਰ ਦਿੱਤਾ। ਜ਼ਖਮੀ ਹੋਣ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦਾ ਇਲਾਜ ਚੱਲ ਰਿਹਾ ਸੀ ਅਤੇ ਲਾਭ ਸਿੰਘ ਕਾਰ ਸੇਵਾ ਵਾਲਿਆਂ ਦੀ ਸਪੁਰਦਗੀ ਦੇ ਅਧੀਨ ਸੀ। ਇਸ ਸਮੇਂ ਗੁਰਬਖਸ਼ ਸਿੰਘ ਨੂੰ ਆਪਣੀ ਕੋਈ ਵੀ ਸੁੱਧ ਬੁੱਧ ਨਹੀਂ ਸੀ

ਅਤੇ ਨਾ ਹੀ ਉਸ ਨੂੰ ਆਪਣੇ ਪਿਛੋਕੜ ਬਾਰੇ ਕੁਝ ਯਾਦ ਸੀ। ਪਰ ਅਚਾਨਕ ਹੀ ਉਸ ਦੀ ਮੁਲਾਕਾਤ ਮੰਡੀ ਹਿਮਾਚਲ ਦੇ ਗੁਰਦੁਆਰੇ ਵਿਚ ਸੇਵਾ ਕਰਦਿਆਂ ਇੱਕ ਵਿਅਕਤੀ ਦੇ ਨਾਲ ਹੋਈ ਜਿਸ ਮਗਰੋਂ ਉਸ ਨੂੰ ਯਾਦ ਆਇਆ ਕਿ ਉਸ ਦੀ ਇੱਕ ਭੈਣ ਹਬੀਬ ਵਾਲ ਵਿਖੇ ਵਿਆਹੀ ਹੋਈ ਹੈ। ਉਸ ਵਿਅਕਤੀ ਦੀ ਮਦਦ ਨਾਲ ਗੁਰਬਖਸ਼ ਸਿੰਘ ਨੇ ਆਪਣੀ ਭੈਣ ਦਾ ਪਤਾ ਕੀਤਾ। ਇਸ ਤੋਂ ਬਾਅਦ ਗੁਰਬਖ਼ਸ਼ ਸਿੰਘ ਦੇ ਭਰਾ ਨਿਸ਼ਾਨ ਸਿੰਘ ਨੇ ਕਾਰ ਸੇਵਾ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਘਰ ਲੈ ਗਿਆ।

ਤਕਰੀਬਨ 25 ਸਾਲ ਦੇ ਬਾਅਦ ਅੱਜ ਗੁਰਬਖਸ਼ ਸਿੰਘ ਆਪਣੇ ਪਰਿਵਾਰ ਦੇ ਵਿੱਚ ਹੈ। ਇਸ ਫੌਜੀ ਗੁਰਬਖਸ਼ ਸਿੰਘ ਨੇ ਸਰਕਾਰ ਤੋਂ ਆਪਣੀ ਡਿਊਟੀ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਜੋ ਇੱਕ ਹਾਦਸੇ ਕਾਰਨ ਉਸ ਕੋਲੋਂ ਖੁੱਸ ਗਈਆਂ ਸਨ। ਇਸ ਦੌਰਾਨ ਉਸ ਨੇ ਆਪਣਾ ਕਾਰਡ ਨੰਬਰ 1582992, ਪਲਟਨ ਐਸਐਸਆਈ, ਕੰਪਨੀ ਟੀਬੀਟੀ, ਬੰਬੇ ਇੰਜੀਨੀਅਰਿੰਗ ਕੋਰ ਕਿਰਕੀ ਪੂਣੇ-3 ਅਤੇ ਪਿੰਨ ਕੋਡ 411003 ਦੱਸਿਆ ਹੈ।

error: Content is protected !!