ਪੰਜਾਬ ਚ 3 ਨੌਜਵਾਨਾਂ ਨੂੰ ਚੜਦੀ ਜਵਾਨੀ ਚ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ਚ ਸੜਕੀ ਹਾਦਸਿਆਂ ਵਿੱਚ ਹਰ ਦੋਸ਼ ਇਜ਼ਾਫਾ ਹੁੰਦਾ ਜਾ ਰਿਹਾ ਹੈ । ਸਡ਼ਕੀ ਹਾਦਸਿਅ ਦੋਰਾਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਜ਼ਿਆਦਾਤਰ ਸੜਕੀ ਹਾਦਸੇ ਮਨੁੱਖ ਦੀਆਂ ਗਲਤੀਆਂ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਦੇ ਹਨ ਪਰ ਕਈ ਵਾਰ ਕੁਝ ਹਾਦਸੇ ਮੌਸਮ ਦੀ ਖ਼ਰਾਬੀ ਕਾਰਨ ਵੀ ਵਾਪਰਦੇ ਹਨ । ਅਜਿਹਾ ਹੀ ਇਕ ਮਾਮਲਾ ਅੱਜ ਪੰਜਾਬ ਵਿੱਚ ਵਾਪਰਿਆ ਜਿੱਥੇ ਬਰਨਾਲਾ ਮਾਨਸਾ ਦੇ ਪਿੰਡ ਪੱਖੋ ਕਲਾਂ ਦੇ ਖ਼ਰੀਦ ਕੇਂਦਰ ਸਾਹਮਣੇ ਸੰਘਣੀ ਧੁੰਦ ਦੇ ਕਾਰਨ ਰੋਡ ਉੱਪਰ ਇਕ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ , ਜਿਸ ਕਾਰਨ ਤਿੰਨ ਨੌਜਵਾਨਾਂ ਨੂੰ ਭਰੀ ਜਵਾਨੀ ਦੇ ਵਿਚ ਮੌਤ ਮਿਲ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਖਡ਼੍ਹੇ ਟਰੱਕ ਦੇ ਵਿੱਚ ਮੋਟਰਸਾਈਕਲ ਵੱਜਣ ਦੇ ਨਾਲ ਉਸ ਤੇ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।

ਜਦੋਂ ਇਸ ਘਟਨਾ ਬਾਬਤ ਨੌਜਵਾਨਾਂ ਦੇ ਪਰਿਵਾਰਕ ਮੈਬਰਾਂ ਨੂੰ ਪਤਾ ਚੱਲਿਆ ਜਿਸ ਦੇ ਚੱਲਦੇ ਉਨ੍ਹਾਂ ਦੇ ਪਰਿਵਾਰ ਸਮੇਤ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਉੱਠੀ । ਉੱਥੇ ਹੀ ਇਸ ਘਟਨਾ ਬਾਬਤ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਰਨਾਲਾ ਮਾਨਸਾ ਦੇ ਮੁੱਖ ਮਾਰਗ ਤੇ ਇਕ ਟਰੱਕ ਖ਼ਰਾਬ ਹੋਇਆ ਪਿਆ ਸੀ ਜੋ ਕਿ ਸੜਕ ਕਿਨਾਰੇ ਖੜ੍ਹਾ ਸੀ ਜਿਸ ਦਾ ਜੈਕ ਲੱਗਿਆ ਹੋਇਆ ਸੀ । ਤਿੰਨ ਨੌਜਵਾਨ ਜੋ ਕਿ ਪਿੰਡ ਪੱਖੋ ਕਲਾਂ ਤੋਂ ਪਿੰਡ ਅਕਲੀਆ ਵਿਖੇ ਕੰਮ ਸਿੱਖਣ ਲਈ ਜਾ ਰਹੇ ਸਨ ।

ਪਰ ਇੰਨੀ ਜ਼ਿਆਦਾ ਧੁੰਦ ਸੀ ਕਿ ਉਨ੍ਹਾਂ ਨੂੰ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਸੀ , ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਇਸ ਖਡ਼੍ਹੇ ਹੋੲੇ ਟਰੱਕ ਦੇ ਵਿੱਚ ਜਾ ਕੇ ਜੋਰ ਨਾਲ ਟਕਰਾਇਆ । ਟੱਕਰ ਏਨੀ ਜ਼ਬਰਦਸਤ ਸੀ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਜਸਵਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਭੇਜਿਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ।

ਉੱਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ । ਨੌਜਵਾਨਾਂ ਦੀਆਂ ਲਾਸ਼ਾਂ ਦਾ ਪੁਲੀਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ ਅਤੇ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ।

error: Content is protected !!