ਪੰਜਾਬ ਚ 31 ਮਾਰਚ ਤਕ ਲਈ ਇਥੇ ਹੋਇਆ ਇਹ ਵੱਡਾ ਐਲਾਨ , ਲੋਕਾਂ ਚ ਖੁਸ਼ੀ ਦੀ ਲਹਿਰ

ਤਾਜਾ ਵੱਡੀ ਖਬਰ

ਇਨਸਾਨ ਨੂੰ ਜਿਥੇ ਜਿੰਦਗੀ ਵਿੱਚ ਜੀਣ ਵਾਸਤੇ ਰੋਟੀ, ਕੱਪੜਾ ਅਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਜਿੰਦਗੀ ਵਿੱਚ ਨਿਰਮਲ ਸਾਫ਼ ਸੁਥਰਾ ਪਾਣੀ ਅਤੇ ਹਵਾ ਵੀ ਅਹਿਮ ਰੋਲ ਅਦਾ ਕਰਦੇ ਹਨ। ਜਿਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਅੱਜ ਇਥੇ ਸਾਇੰਸ ਤਰੱਕੀ ਕਰ ਰਿਹਾ ਹੈ ਉਥੇ ਹੀ ਫੈਕਟਰੀਆਂ ਵਿੱਚੋਂ ਨਿਕਲਣ ਵਾਲੀ ਗੰ-ਦ-ਗੀ ਪਾਣੀ ਨੂੰ ਗੰਧਲਾ ਕਰ ਰਹੀ ਹੈ। ਜਿਸ ਦਾ ਅਸਰ ਇਨਸਾਨ ਦੀ ਜ਼ਿੰਦਗੀ ਉੱਪਰ ਪੈਂਦਾ ਹੈ। ਦੂਸ਼ਿਤ ਪਾਣੀ ਨਾਲ ਇਨਸਾਨ ਕਈ ਬੀ-ਮਾ-ਰੀ-ਆਂ ਦਾ ਸ਼ਿਕਾਰ ਦਿਨੋ-ਦਿਨ ਹੁੰਦਾ ਜਾ ਰਿਹਾ ਹੈ। ਜਿਸ ਦੇ ਬਾਅਦ ਵਿਚ ਗੰਭੀਰ ਸਿੱਟੇ ਭੁਗਤਣੇ ਪੈਂਦੇ ਹਨ।

ਸਿਹਤ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਸੂਬਾ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਹੁਣ ਪੰਜਾਬ ਅੰਦਰ 31 ਮਾਰਚ ਤੱਕ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 31 ਮਾਰਚ ਤੱਕ ਕੀਤੇ ਗਏ ਐਲਾਨ ਦੇ ਅਨੁਸਾਰ ਧਰਤੀ ਹੇਠਲੇ ਪਾਣੀ ਵਿੱਚ ਪਾਏ ਜਾਂਦੇ ਹੈਵੀ ਮੈਟਲ ਅਤੇ ਅਸ਼ੁੱਧੀਆਂ ਨੂੰ ਨਜਿੱਠਣ ਲਈ ਪਾਣੀ ਨੂੰ ਪੀਣ ਯੋਗ ਬਣਾਇਆ ਜਾ ਰਿਹਾ ਹੈ ਜਿਸ ਦੇ ਲਈ 35 ਆਰ ਓਜ਼ 31 ਮਾਰਚ ਤੱਕ ਲਾਏ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੁਲਦੀਪ ਸਿੰਘ ਸੈਣੀ ਚੀਫ਼ ਇੰਜੀਨੀਅਰ ਨੌਰਥ ਵਾਟਰਸ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਐਸ ਈ ਨਰਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਸਾਡੀ ਇਹ ਕੋਸ਼ਿਸ਼ ਇਲਾਕੇ ਦੇ ਲੋਕਾਂ ਨੂੰ ਭਾਰੇਪਨ ਦੇ ਪਾਣੀ ਤੋਂ ਰਾਹਤ ਦਿਵਾਉਣ ਜਾ ਰਹੀ ਹੈ ਤੇ ਉਨ੍ਹਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮੁਹਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਮਕਸਦ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਾਫ਼ ਸੁਥਰਾ ਪਾਣੀ ਮੁੱਹਈਆ ਕਰਵਾਉਣਾ ਹੈ।

ਉਨ੍ਹਾਂ ਦੱਸਿਆ ਕਿ ਆਰ ਓ ਸਿਸਟਮ ਜੋ ਕੇ 500 ਤੋਂ 1000 ਲੀਟਰ ਪ੍ਰਤੀ ਘੰਟਾ ਸਪਲਾਈ ਕਰਨਗੇ। ਇਸ ਮੌਕੇ ਤੇ ਐਸ ਡੀ ਓ ਕਵਰਜੀਤ ਰੱਤੜਾ ਵੀ ਮੌਜੂਦ ਸਨ। ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸਮੇਂ 10 ਆਰ ਓਜ਼ ਲੱਗ ਚੁੱਕੇ ਹਨ ਅਤੇ ਬਾਕੀ ਰਹਿੰਦੇ ਆਰ ਓਜ਼ ਲਗਾਉਣ ਦਾ ਕੰਮ ਵੀ ਜਲਦ ਹੀ ਸਮਾਪਤ ਕਰ ਦਿੱਤਾ ਜਾਵੇਗਾ। ਜਿਸ ਵਾਸਤੇ ਉਨ੍ਹਾਂ ਨੇ 31 ਮਾਰਚ ਤੱਕ ਦਾ ਸਮਾਂ ਦਿੱਤਾ ਹੈ।

error: Content is protected !!