ਪੰਜਾਬ ਚ 7 ਫਰਵਰੀ ਬਾਰੇ ਹੋਇਆ ਇਹ ਐਲਾਨ – ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਨੌਜਵਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸਨੇ ਨੌਜਵਾਨਾਂ ਨੂੰ ਉਤਸ਼ਾਹ ਦੇ ਨਾਲ ਭਰ ਦਿੱਤਾ ਹੈ।ਇਸ ਖ਼ਬਰ ਨਾਲ ਹੁਣ ਨੌਜਵਾਨ ਜੌ ਭਰਤੀ ਹੋਣ ਦਾ ਸੁਪਨਾ ਵੇਖ ਰਹੇ ਸੀ, ਉਹਨਾਂ ਦਾ ਹੁਣ ਸੁਪਨਾ ਪੂਰਾ ਹੋਵੇਗਾ। ਨੌਜਵਾਨ ਭਰਤੀ ਹੋ ਕੇ ਦੇਸ਼ ਲਈ ਆਪਣੀ ਸੇਵਾ ਨਿਭਾ ਸਕਦੇ ਨੇ। ਭਾਰਤੀ ਆਰਮੀ ਭਰਤੀ ਨਾਲ ਨੌਜਵਾਨ ਆਪਣੇ ਦੇਸ਼ ਨੂੰ ਅਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਨੇ। ਪੰਜਾਬ ਦਾ ਨੌਜਵਾਨ ਆਪਣੇ ਬਹਾਦੁਰ ਕੰਮਾਂ ਕਰਕੇ ਜਾਣਿਆਂ ਜਾਂਦਾ ਹੈ, ਦੇਸ਼ ਦੀ ਸਰਹੱਦਾਂ ਤੇ ਖੜੋਤੇ ਸਾਡੇ ਪੰਜਾਬੀ ਨੌਜਵਾਨ ਆਪਣੀ ਬਹਾਦੁਰੀ ਕਰਕੇ ਜਾਣੇ ਜਾਂਦੇ ਨੇ।

ਅਤੇ ਹੁਣ ਇਹ ਜਿਹੜੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਇਹ ਬਰਨਾਲਾ, ਸੰਗਰੂਰ , ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨਾਂ ਲਈ ਆਈ ਹੈ, ਹੁਣ ਓਹਨਾਂ ਲਈ ਮੌਕਾ ਹੈ ਕਿ ਉਹ ਦੇਸ਼ ਲਈ ਆਪਣੀ ਸੇਵਾ ਦਾ ਯੋਗਦਾਨ ਪਾਉਣ। ਦਸਣਾ ਬਣਦਾ ਹੈ ਕਿ ਭਾਰਤੀ ਦਫਤਰ ਪਟਿਆਲਾ ਵਲੋ ਇਹ ਭਰਤੀ ਕੱਢੀ ਗਈ ਹੈ, ਜਿਸ ਚ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨ ਲੜਕੇ ਸ਼ਾਮਿਲ ਨੇ। ਜਿਕਰਯੋਗ ਹੈ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ, ਭਰਤੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀਆਂ ਗਈਆਂ ਨੇ।

ਭਰਤੀ ਰੈਲੀ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ, ਇਸਦੇ ਬਾਰੇ ਬਕਾਇਦਾ ਭਰਤੀ ਡਾਇਰੈਕਟਰ ਕਰਨਲ ਆਰ ਆਰ ਚੰਦੇਲ ਨੇ ਦਿੱਤੀ, ਉਹਨਾਂ ਦੱਸਿਆ ਕਿ ਉਹਨਾਂ ਵਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕੋਵਿਡ – 19 ਦੀਆਂ ਸਾਰੀਆਂ ਹਿਦਾਇਤਾਂ ਨੂੰ ਮੰਨਿਆਂ ਜਾ ਰਿਹਾ ਹੈ। ਹਰ ਇੱਕ ਹਿਦਾਇਤ ਦੀ ਪਾਲਣਾ ਕੀਤੀ ਜਾ ਰਹੀ ਹੈ। ਹਰ ਇੱਕ ਬੱਚਾ ਇੱਥੇ ਮਾਸਕ, ਦਸਤਾਨੇ ਅਤੇ ਸੈਨੀਟਾਈਜਰ ਲੈਕੇ ਨਾਲ ਆਵੇਗਾ, ਅਤੇ ਹਰ ਇੱਕ ਚੀਜ਼ ਦੀ ਪਾਲਣਾ ਕੀਤੀ ਜਾਵੇਗੀ।

ਆਰਟੀਪੀਸੀਆਰ ਟੈਸਟ ਨਾਲ ਲੈਕੇ ਆਉਣਾ ਲਾਜ਼ਮੀ ਹੋਵੇਗਾ, ਇਸਦੇ ਬਿਨਾਂ ਨੌਜਵਾਨਾਂ ਅੰਦਰ ਦਾਖਿਲ ਨਹੀਂ ਹੋ ਸਕਦੇ। ਦੂਜੇ ਪਾਸੇ ਖੇਡਾਂ ਦਾ ਸਰਟੀਫਿਕੇਟ ਵੀ ਲਾਜ਼ਮੀ ਹੋਵੇਗਾ, ਸਿਰਫ ਉਹਨਾਂ ਲਈ ਜੌ ਖੇਡ ਕੋਟੇ ਦਾ ਲਾਭ ਲੈਣਾ ਚਾਹੁੰਦੇ ਨੇ। ਇਹ ਸਾਰੀ ਜਾਣਕਾਰੀ ਕਰਨਲ ਆਰ ਆਰ ਚੰਦੇਲ ਵਲੋ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਕੋਵਿਡ ਦੇ ਕਾਰਨ ਇਸ ਬਿਮਾਰੀ ਦਾ ਟੈਸਟ ਲੈਕੇ ਅਉਣਾ ਜਰੂਰੀ ਹੈ, ਤਾਂ ਜੌ ਇਹ ਬਿਮਾਰੀ ਵਾਲਾ ਕੋਈ ਵਿਅਕਤੀ ਇੱਥੇ ਨਾ ਆ ਸਕੇ ਅਤੇ ਸਾਰੇ ਸੁਰੱਖਿਅਤ ਰਹਿਣ। ਜਿਕਰਯੋਗ ਹੈ ਕਿ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਾਈਆਂ ਨੇ ਅਤੇ ਨੌਜਵਾਨਾਂ ਲਈ ਇਹ ਇੱਕ ਸੁਨਹਰੀ ਮੌਕਾ ਹੈ। ਪਟਿਆਲਾ ਸਮੇਤ ਬਾਕੀ ਜ਼ਿਲ੍ਹਿਆਂ ਦੇ ਲੋਕ ਬੇਹੱਦ ਖੁਸ਼ ਨਜ਼ਰ ਆ ਰਹੇ ਨੇ।

error: Content is protected !!