ਪੰਜਾਬ : ਦਿਉਰ ਭਰਜਾਈ ਬਾਰੇ ਆਈ ਅਜਿਹੀ ਮਾੜੀ ਖਬਰ ਸੁਣ ਹਰ ਕੋਈ ਰਹਿ ਗਿਆ ਹੈਰਾਨ – ਕੀਤਾ ਇਹ ਮਾੜਾ ਕਾਰਾ

ਆਈ ਤਾਜ਼ਾ ਵੱਡੀ ਖਬਰ

ਘਰਾਂ ਵਿੱਚ ਜਿਥੇ ਪਰਿਵਾਰਿਕ ਰਿਸ਼ਤੇ ਉਹ ਸਾਂਝ ਵਾਲੇ ਰਿਸ਼ਤੇ ਹੁੰਦੇ ਸਨ , ਜੋ ਦੁੱਖ-ਸੁੱਖ ਦੇ ਸਮੇਂ ਹਰ ਇਕ ਦਾ ਦਰਦ ਵੰਡਾਉਂਦੇ ਹਨ। ਉਥੇ ਹੀ ਸਮੇਂ ਦੀ ਤਬਦੀਲੀ ਨੇ ਬਹੁਤ ਸਾਰੇ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਦੁਨੀਆ ਵਿਚ ਆਏ ਦਿਨ ਵੀ ਬਹੁਤ ਸਾਰੇ ਅਜਿਹੇ ਮਾਮਲੇ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ, ਜੋ ਲੋਕਾਂ ਨੂੰ ਸ਼ਰਮਸਾਰ ਕਰ ਦਿੰਦੇ ਹਨ। ਜਿੱਥੇ ਅੱਜਕਲ੍ਹ ਬਹੁਤ ਸਾਰੇ ਲੋਕਾਂ ਵੱਲੋਂ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਤੇ ਚਲਦੇ ਹੋਏ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਦਿਆਂ ਹੋਇਆਂ ਮਾਨਸਿਕ ਤਣਾਅ ਦੇ ਚਲਦੇ ਹੋਏ ਕਈ ਗਲਤ ਫੈਸਲੇ ਲਏ ਜਾ ਰਹੇ ਹਨ।

ਉਥੇ ਹੀ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਕਈ ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਹੋਏ ਵੀ ਅਜਿਹੇ ਹਾਦਸਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਪਰਿਵਾਰਕ ਮੈਂਬਰਾਂ ਦੀਆਂ ਨਜ਼ਰਾਂ ਵੀ ਸਮਾਜ ਵਿਚ ਝੁਕ ਜਾਂਦੀਆਂ ਹਨ। ਸੋਸ਼ਲ ਮੀਡੀਆ ਉਪਰ ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਦਿਓਰ-ਭਰਜਾਈ ਬਾਰੇ ਅਜਿਹੀ ਮਾੜੀ ਖਬਰ ਆਈ ਹੈ ਕਿ ਹਰ ਕੋਈ ਹੈਰਾਨ ਰਹਿ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੱਥੂਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਦਿਓਰ ਭਰਜਾਈ ਵੱਲੋਂ ਪ੍ਰੇਮ ਸੰਬੰਧਾਂ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਘਟਨਾ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਦੋਹਾਂ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਕੀ ਉਨ੍ਹਾਂ ਦੋਹਾਂ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਜਿੱਥੇ ਦੋਹਾਂ ਦੀ ਮੌਤ ਹੋ ਜਾਣ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚ ਭਰਜਾਈ ਚਮਿੰਡਾ ਕਸਬਾ ਵਿਚ ਰਹਿਣ ਵਾਲੀ ਸੀ ਜਿਸ ਦਾ ਨਾਮ ਕਮਲਜੀਤ ਕੌਰ ਸੀ। ਜਿਸ ਵੱਲੋਂ ਕੱਥੂਨੰਗਲ ਆ ਕੇ ਇਹ ਕਦਮ ਚੁੱਕਿਆ ਗਿਆ ਹੈ। ਉਥੇ ਹੀ ਮ੍ਰਿਤਕ ਨੌਜਵਾਨ ਜੀਵਨ ਸਿੰਘ ਵੀ ਸ਼ਾਦੀਸ਼ੁਦਾ ਸੀ ਅਤੇ ਉਸਦੇ ਵੀ ਦੋ ਬੱਚੇ ਹਨ। ਇਸ ਘਟਨਾ ਦੀ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ।

error: Content is protected !!