ਪੰਜਾਬ ਦੇ ਇਹਨਾਂ ਵਿਦਿਆਰਥੀਆਂ ਲਈ ਹੋ ਇਹ ਗਿਆ ਐਲਾਨ – ਖਿੱਚੋ ਤਿਆਰੀ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਸਾਲ ਦੇਸ਼ ਵਿੱਚ ਕੋਰੋਨਾ ਦੇ ਵਧੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਸਨ ਉਥੇ ਹੀ ਤਾਲਾਬੰਦੀ ਵੀ ਕਰ ਦਿੱਤੀ ਗਈ ਸੀ। ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਕੀਤਾ ਗਿਆ ਸੀ। ਕਾਫੀ ਲੰਮੇ ਸਮੇਂ ਤੱਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਜਾਰੀ ਰੱਖੀ ਗਈ ਅਤੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਬਹੁਤ ਸਾਰੇ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ। ਸਰਕਾਰ ਵੱਲੋਂ ਜਿੱਥੇ ਬੱਚਿਆਂ ਦੀਆਂ ਪਹਿਲੀਆਂ ਹੋਈਆ ਪ੍ਰੀਖਿਆਵਾਂ ਦੇ ਅਧਾਰ ਤੇ ਹੀ ਨਤੀਜੇ ਘੋਸ਼ਤ ਕੀਤੇ ਗਏ ਸਨ। ਉਥੇ ਹੀ ਬਹੁਤ ਸਾਰੇ ਬੱਚੇ ਆਪਣੇ ਨਤੀਜਿਆਂ ਨੂੰ ਲੈ ਕੇ ਵੀ ਨਿਰਾਸ਼ ਨਜ਼ਰ ਆਏ।

ਜਿਸ ਕਾਰਨ ਸਰਕਾਰ ਵੱਲੋਂ ਬੱਚਿਆਂ ਨੂੰ ਰੀਪੀਅਰ ਦੀਆਂ ਪ੍ਰੀਖਿਆਵਾਂ ਦਿੱਤੇ ਜਾਣ ਦਾ ਵੀ ਮੌਕਾ ਦਿੱਤਾ ਗਿਆ। ਹੁਣ ਪੰਜਾਬ ਵਿੱਚ ਇਨ੍ਹਾਂ ਵਿਦਿਆਰਥੀਆਂ ਲਈ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਬੱਚਿਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬਤੌਰ ਵਾਧੂ ਵਿਸ਼ਾ ਬਾਇਓਲੋਜੀ ਦੀ ਪ੍ਰੀਖਿਆ ਦੇਣ ਦੇ ਇਛੁੱਕ ਵਿਦਿਆਰਥੀਆਂ ਲਈ ਫੀਸ ਭਰਨ ਅਤੇ ਪ੍ਰੀਖਿਆ ਫਾਰਮ ਭਰਨ ਦਾ ਸ਼ਡਿਊਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ।

ਜਿਸ ਦੇ ਅਨੁਸਾਰ ਇਹ ਪ੍ਰੀਖਿਆ ਦੇਣ ਵਾਸਤੇ ਵਿਦਿਆਰਥੀਆਂ ਨੂੰ 3 ਹਜ਼ਾਰ ਰੁਪਏ ਨਿਰਧਾਰਤ ਫੀਸ ਜਮ੍ਹਾਂ ਕਰਵਾਈ ਜਾ ਰਹੀ ਹੈ। ਉੱਥੇ ਹੀ ਬੱਚਿਆਂ ਵੱਲੋਂ ਇਹ ਪ੍ਰੀਖਿਆ ਦੇਣ ਲਈ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਸਿੰਗਲ ਵਿੰਡੋ ਤੇ ਵੀ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ ਅਤੇ ਬੋਰਡ ਦੀ ਜਾਰੀ ਕੀਤੀ ਗਈ ਵੈਬਸਾਈਟ ਉੱਪਰ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ। ਇਹ ਪ੍ਰੀਖਿਆ ਐਸ ਏ ਐਸ ਨਗਰ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ ਵਿੱਚ ਲਈ ਜਾਵੇਗੀ।

ਉੱਥੇ ਹੀ ਇਸ ਪ੍ਰੀਖਿਆ ਦਾ ਦਿਨ 18 ਅਕਤੂਬਰ ਨੂੰ ਤੈਅ ਕੀਤਾ ਗਿਆ ਹੈ ਅਤੇ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 1:15 ਹੋਵੇਗਾ ਅਤੇ ਉਸ ਤੋਂ ਬਾਅਦ ਉਸੇ ਦਿਨ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਪ੍ਰਯੋਗੀ ਪ੍ਰੀਖਿਆ ਵੀ ਲਈ ਜਾਵੇਗੀ। ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਪਾਸ ਹੋਣ ਵਾਲੇ ਵਿਦਿਆਰਥੀ ਆਪਣੇ ਵਾਧੂ ਵਿਸ਼ੇ ਬਾਇਓਲੋਜੀ ਦੀ ਪ੍ਰੀਖਿਆ ਦੇ ਸਕਦੇ ਹਨ। ਜਿਸ ਦੀ ਜਾਣਕਾਰੀ ਕੰਟਰੋਲਰ ਪ੍ਰੀਖਿਆਵਾਂ ਜੇ ਆਰ ਮਹਿਰੋਕ ਵੱਲੋਂ ਦਿੱਤੀ ਗਈ ਹੈ।

error: Content is protected !!