ਪੰਜਾਬ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਤਾਜਾ ਖਬਰ ਹੋ ਅਚਾਨਕ ਹੁਣ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਮਹਾਂਮਾਰੀ ਦੇ ਚਲਦੇ ਦੁਨੀਆਂ ਭਰ ਦੇ ਸਕੂਲ ਕਾਲਜ ਬੰਦ ਸਨ । ਪਰ ਹੁਣ ਜਿਵੇਂ ਜਿਵੇਂ ਦੁਨੀਆਂ ਦੇ ਵਿੱਚ ਕੋਰੋਨਾ ਦੇ ਮਾਮਲੇ ਘਟ ਰਹੇ ਹਨ , ਉਸ ਦੇ ਚੱਲਦੇ ਹੁਣ ਮੁੜ ਤੋਂ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਹਾਲਾਤਾਂ ਅਨੁਸਾਰ ਇਨ੍ਹਾਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਮੁੜ ਤੋਂ ਕਈ ਦੇਸ਼ਾਂ ਦੇ ਵਿਚ ਬੱਚਿਆਂ ਦੇ ਸਕੂਲ ਅਤੇ ਕਾਲਜ ਲੱਗ ਰਹੇ ਹਨ । ਹੁਣ ਮੁੜ ਤੋਂ ਸਕੂਲਾਂ ਦੇ ਵਿੱਚ ਬਚੀਆਂ ਦੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ । ਹਾਲਾਂਕਿ ਕਈ ਸਕੂਲ ਕਾਲਜਾਂ ਦੇ ਵਿਚੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ।

ਜਿਸ ਦੇ ਚੱਲਦੇ ਅਜੇ ਵੀ ਕਿਤੇ ਨਾ ਕਿਤੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਵਿੱਚ ਡਰਦੇ ਹਨ । ਗੱਲ ਕੀਤੀ ਜਾਵੇ ਜੇਕਰ ਪੰਜਾਬ ਦੀ ਤਾਂ ਪੰਜਾਬ ਸਰਕਾਰ ਨੇ ਵੀ ਹੁਣ ਪੰਜਾਬ ਦੇ ਵਿੱਚ ਕਰੋਨਾ ਦੇ ਘਟ ਦੇ ਮਾਮਲਿਆਂ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ ਤੇ ਬੱਚੇ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਆ ਕੇ ਆਫ਼ਲਾਈਨ ਪੜ੍ਹਾਈ ਕਰ ਰਹੇ ਹਨ । ਬੱਚਿਆਂ ਦੇ ਹੁਣ ਸਕੂਲਾਂ ਦੇ ਵਿੱਚ ਆਫਲਾਈਨ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਗੱਲ ਕੀਤੀ ਜਾਵੇ ਜੇਕਰ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਤਾਂ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਬੋਰਡ ਦੀ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਲੈ ਕੇ ਜਿੱਥੇ ਬਿਨਾਂ ਡੇਟਸ਼ੀਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਸੀ ।

ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਡੇਟਸ਼ੀਟ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਗਿਆ ਹੈ । ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਣ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਨਵੰਬਰ ਮਹੀਨੇ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਵਿਚ ਥੋੜ੍ਹੀ ਤਬਦੀਲੀ ਕੀਤੀ ਹੈ ਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵਲੋਂ ਡੇਟਸ਼ੀਟ ਤੇ ਫਿੱਚ ਤਬਦੀਲੀ ਕੀਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਦੇ ਬੱਚਿਆਂ ਦੀ ਵਿਗਿਆਨ ਦੀ ਪ੍ਰੀਖਿਆ ਜੋ 12 ਨਵੰਬਰ ਨੂੰ ਹੋਣ ਜਾ ਰਹੀ ਸੀ , ਪਰ ਹੁਣ ਉਸ ਵਿਚ ਤਬਦੀਲੀ ਕਰਦੇ ਹੋਏ ਉਸ ਪ੍ਰੀਖਿਆ ਨੂੰ 23 ਨਵੰਬਰ ਨੂੰ ਲਿਆ ਜਾਵੇਗਾ । ਇਸੇ ਤਰ੍ਹਾਂ ਹੀ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਜੋ ਬਾਰਾਂ ਨਵੰਬਰ ਨੂੰ ਹੋਣ ਜਾ ਰਹੀਆਂ ਹਨ ਉਨ੍ਹਾਂ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਤੇ ਹੁਣ ਬਿਜ਼ਨਸ ਇਕਨਾਮਿਕਸ , ਕੁਆਂਟੀਟੇਵਿਟ ਮੈਥ, ਹਿਸਟਰੀ ਕੈਮਿਸਟਰੀ ਦੀਆਂ ਪ੍ਰੀਖਿਆਵਾਂ 26 ਨਵੰਬਰ ਨੂੰ ਹੋਣਗੀਆਂ । ਇਸ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਬਾਕੀ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਹੀ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਹੋਣਗੀਆਂ ।

error: Content is protected !!