ਪੰਜਾਬ ਦੇ ਇਹਨਾਂ 16 ਜ਼ਿਲ੍ਹਿਆਂ ਬਾਰੇ ਹੁਣੇ ਹੁਣੇ ਆਈ ਵੱਡੀ ਖਬਰ – ਲੋਕਾਂ ਨੂੰ ਪੈ ਗਿਆ ਫਿਕਰ

ਆਈ ਤਾਜਾ ਵੱਡੀ ਖਬਰ

ਸੂਬਾ ਸਰਕਾਰ ਵੱਲੋਂ ਜਿੱਥੇ ਕਰੋਨਾ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉੱਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਇਨ੍ਹਾਂ ਹਦਾਇਤਾਂ ਵਿੱਚ ਢਿੱਲ ਦਿੱਤੀ ਗਈ ਹੈ। ਸੂਬਾ ਸਰਕਾਰ ਵਲੋਂ ਕਰੋਨਾ ਨੂੰ ਠੱਲ੍ਹ ਪਾਉਣ ਲਈ ਕਰੋਨਾ ਟੀਕਾਕਰਨ, ਕਰੋਨਾ ਟੈਸਟ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਸੀ ਜਿਸ ਨਾਲ ਲੋਕਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਉਥੇ ਹੀ ਸੂਬੇ ਅੰਦਰ 18 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਣ ਆਰੰਭ ਕਰ ਦਿੱਤਾ ਗਿਆ ਸੀ। ਜਿੱਥੇ ਪਹਿਲਾਂ ਇਹ ਉਮਰ ਹੱਦ 45 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ ਰੱਖੀ ਗਈ ਸੀ। ਉਥੇ ਹੀ ਫਿਰ ਇਸ ਨੂੰ 18 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਲਈ ਸ਼ੁਰੂ ਕਰ ਦਿੱਤਾ ਗਿਆ।

ਪੰਜਾਬ ਦੇ 16 ਜ਼ਿਲ੍ਹਿਆਂ ਬਾਰੇ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਨੂੰ ਫਿਕਰ ਪੈ ਗਈ ਹੈ। ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉੱਥੇ ਹੁਣ 16 ਜ਼ਿਲ੍ਹਿਆਂ ਵਿੱਚ ਕਰੋਨਾ ਵੈਕਸੀਨ ਦਾ ਸਟਾਕ ਖ਼ਤਮ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਵੈਕਸੀਨ ਦੀ ਸਪਲਾਈ ਨਾ ਹੋਣ ਕਾਰਨ ਸੰਕਟ ਵਧ ਗਿਆ ਹੈ। ਕਿਉਂਕਿ ਸੱਤ ਹੋਰ ਜਿਲਿਆ ਵਿੱਚ ਸਿਰਫ ਇਕ ਤੋਂ ਦੋ ਦਿਨ ਦਾ ਸਟਾਕ ਹੀ ਬਾਕੀ ਬਚਿਆ ਹੈ। ਹੁਣ ਤੱਕ ਸੂਬੇ ਅੰਦਰ 80 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ।

ਅਜੇ ਤਕ 1 ਕਰੋੜ ਦੀ ਅਬਾਦੀ ਨੂੰ ਪੂਰਾ ਨਹੀਂ ਕੀਤਾ ਗਿਆ। ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਵਿੱਚ ਵੀ ਸ਼ੁੱਕਰਵਾਰ ਲਈ ਸਿਰਫ 300 ਡੋਜ਼ ਹੀ ਬਚੀਆਂ ਹਨ। ਬਰਨਾਲਾ ਤੇ ਮੋਹਾਲੀ ਵਿੱਚ 250-250 ਲੋਕਾਂ ਨੂੰ ਵੈਕਸੀਨ ਲੱਗ ਸਕੀ ਹੈ। ਨਵਾਂ ਸ਼ਹਿਰ ਵਿਚ 370 ਡੋਜ਼ ਬਾਕੀ ਹਨ। ਜ਼ਿਲ੍ਹਾ ਜਲੰਧਰ ਦੇ ਸੱਤ ਕੇਂਦਰਾਂ ਵਿੱਚ 2490 ਡੋਜ਼ ਲਾਈਆਂ ਗਈਆਂ ਹਨ। ਕੋਵੀਸ਼ੀਲਡ ਖਤਮ ਹੋ ਚੁੱਕੀ ਹੈ। ਉਥੇ ਹੀ ਕੋਵੈਕਸੀਨ ਦੀਆਂ 3200 ਡੋਜ਼ ਬਚੀਆਂ ਹਨ। ਤਰਨ ਤਾਰਨ ਵਿੱਚ 900 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ, ਜਿੱਥੇ 2000 ਡੋਜ਼ ਮੌਜੂਦ ਹਨ।

ਹੁਸ਼ਿਆਰਪੁਰ ਵਿੱਚ 2755 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ,ਤੇ 6200 ਡੋਜ਼ ਮੌਜੂਦ ਹਨ। ਜਿਨ੍ਹਾਂ ਵਿੱਚ ਇਸ ਵਕਤ ਵੈਕਸੀਨ ਖ਼ਤਮ ਹੋ ਚੁੱਕੀ ਹੈ ਉਨ੍ਹਾਂ ਜ਼ਿਲਿਆਂ ਵਿਚ ਫਤਹਿਗੜ੍ਹ ਸਾਹਿਬ, ਮੋਗਾ, ਫਾਜਿਲਕਾ, ਕਪੂਰਥਲਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਰੂਪਨਗਰ ਗੁਰਦਾਸਪੁਰ ਪਠਾਨਕੋਟ ਮਾਨਸਾ ਬਠਿੰਡਾ, ਮਲੇਰਕੋਟਲਾ ਸੰਗਰੂਰ ਅੰਮ੍ਰਿਤਸਰ ਲੁਧਿਆਣਾ ਸ਼ਾਮਲ ਹਨ।

error: Content is protected !!