ਪੰਜਾਬ ਦੇ ਪਿੰਡਾਂ ਵਿਚ ਕਿਸਾਨ ਅੰਦੋਲਨ ਲਈ ਹੋਣ ਲਗੀਆਂ ਧੜਾ ਧੜ ਮੀਟਿੰਗਾਂ – ਲਏ ਜਾ ਰਹੇ ਇਹ ਫੈਸਲੇ

ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਦੇਸ਼ ਵਿੱਚ ਚੱਲ ਰਿਹਾ ਖੇਤੀ ਅੰਦੋਲਨ ਹਰ ਇਕ ਦੇਸ਼ ਵਾਸੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਫਸਲਾਂ ਵਾਸਤੇ ਐਮ ਐਸ ਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਅਤੇ ਬੀਤੇ ਸਾਲ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਤਿੰਨ ਨਵੇਂ ਖੇਤੀ ਬਿੱਲਾਂ ਵਿਰੁੱਧ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਆਪਣੇ ਇਸ ਰੋਸ ਮਾਰਚ ਦੇ ਅਧੀਨ ਹੀ ਕਿਸਾਨਾਂ ਵੱਲੋਂ 26 ਨਵੰਬਰ 2020 ਨੂੰ ਕੌਮੀ ਰਾਜਧਾਨੀ ਵੱਲ ਕੂਚ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਕਰਦੇ ਹੋਏ ਕਿਸਾਨ ਦਿੱਲੀ ਦੀਆਂ ਅਲੱਗ ਅਲੱਗ ਸਰਹੱਦਾਂ ਉਪਰ ਡੇਰੇ ਜਮਾ ਕੇ ਬੈਠ ਗਏ ਸਨ।

ਕਿਸਾਨ ਜਥੇ ਬੰਦੀਆਂ ਵੱਲੋਂ ਇਸ ਸਾਲ ਦੀ 26 ਜਨਵਰੀ ਨੂੰ ਦਿੱਲੀ ਅੰਦਰ ਇਕ ਟਰੈਕਟਰ ਪਰੇਡ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਉਪਰ । ਹਿੰ-ਸ-ਕ। ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਦੇ ਕਾਰਨ ਵਜੋਂ ਹੀ ਕੇਂਦਰ ਸਰਕਾਰ ਨੇ ਸਖਤ ਰੁਖ ਅਪਣਾਉਂਦੇ ਹੋਏ ਕਿਸਾਨਾਂ ਵੱਲੋਂ ਲਗਾਏ ਗਏ ਅਸਥਾਈ ਡੇਰਿਆਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਵੱਲੋਂ ਬਲ ਦਾ ਪ੍ਰਯੋਗ ਕਰਦੇ ਹੋਏ ਕਿਸਾਨਾਂ ਦੇ ਅਸਥਾਈ ਵਸੀਲਿਆਂ ਨੂੰ ਤਹਿਸ ਨਹਿਸ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਜਿਸ ਕਾਰਨ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਤਣਾਅ ਦਾ ਮਾਹੌਲ ਬਣ ਚੁੱਕਾ ਹੈ। ਇਸੇ ਦੇ ਸੰਬੰਧ ਵਿਚ ਹੀ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਪਿੰਡ ਪੱਧਰ ਉੱਪਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਰਾਹੀਂ ਹੁਣ ਕਿਸਾਨਾਂ ਦੇ ਅੰਦਰ ਇਕ ਨਵੀਂ ਰੂਹ ਫੂਕੀ ਜਾ ਰਹੀ ਹੈ ਤਾਂ ਜੋ ਇਸ ਖੇਤੀ ਅੰਦੋਲਨ ਨੂੰ ਸਫਲ ਕਰਵਾਇਆ ਜਾ ਸਕੇ। ਇਸੇ ਦੌਰਾਨ ਹੀ ਹਲਕਾ ਦਿੜਬਾ ਦੇ ਪਿੰਡ ਕੌਹਰੀਆਂ ਵਿੱਚ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਇੱਕ ਬੈਠਕ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਕੁਝ ਨਵੇਂ ਫੈਸਲੇ ਲੈਂਦੇ ਹੋਏ ਇਸ ਖੇਤੀ ਅੰਦੋਲਨ ਵਿੱਚ ਜਾਣ ਵਾਸਤੇ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਚੋਣ ਵੀ ਕੀਤੀ।

ਇਸ ਦੌਰਾਨ ਕਿਸਾਨਾਂ ਨੇ ਆਖਿਆ ਕਿ ਹੁਣ ਤੋਂ ਜਿਹੜਾ ਵੀ ਕਿਸਾਨ ਅੰਦੋਲਨ ਵਿੱਚ ਨਹੀਂ ਜਾਵੇਗਾ ਉਸ ਨੂੰ 2,500 ਰੁਪਏ ਅਤੇ ਟਰੈਕਟਰ ਨਾ ਲੈਣ ਕੇ ਜਾਣ ਵਾਲੇ ਕਿਸਾਨ ਨੂੰ 5,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਫੈਸਲੇ ਨੂੰ ਬੈਠਕ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਸਰਬ ਸੰਮਤੀ ਦੇ ਨਾਲ ਲਿਆ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ਉਪਰ ਬਣੀ ਹੋਈ ਤਣਾਅ ਦੀ ਸਥਿਤੀ ਦੌਰਾਨ ਵੀ ਹਜ਼ਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਹੀ ਕਿਸਾਨਾਂ ਦੇ ਜਥੇ ਪੁੱਜ ਰਹੇ ਹਨ।

error: Content is protected !!