ਪੰਜਾਬ : ਨਕੇ ਮੋੜਨ ਵਾਲੀ ਕਹੀ ਨਾਲ ਵਿਅਕਤੀ ਨੇ ਲੀਤੀ ਇਹ ਵੱਡੀ ਖੌਫਨਾਕ ਵਾਰਦਾਤ

ਆਈ ਤਾਜਾ ਵੱਡੀ ਖਬਰ 

ਦੋਸ਼ੀਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਦੋਸ਼ੀਆਂ ਵਲੋ ਕਈ ਵੱਡੀਆਂ ਵਾਰਦਾਤਾਂ ਬਿਨਾਂ ਕਿਸੇ ਡਰ ਤੋਂ ਅੰਜਾਮ ਦਿੱਤਾ ਜਾਂਦਾ ਹੈ । ਇਹ ਦੋਸ਼ੀ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਉਹ ਕਈ ਵਾਰ ਆਪਣੀ ਕਰੀਬੀ ਦੀ ਜਾਨ ਲੈਣ ਤੋਂ ਵੀ ਨਹੀਂ ਕਤਰਾਉਂਦੇ । ਹਰ ਰੋਜ਼ ਰਿਸ਼ਤੇ ਤਾਰ ਤਾਰ ਕਰ ਦੇਣ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ । ਅਜਿਹੀ ਹੀ ਇਕ ਘਟਨਾ ਪੰਜਾਬ ਦੇ ਜ਼ਿਲਾ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪਤੀ ਨੇ ਬੇਰਹਿਮੀ ਦੇ ਨਾਲ ਆਪਣੀ ਪਤਨੀ ਨੂੰ ਦਰਦਨਾਕ ਮੌਤ ਦਿੱਤੀ ਹੈ । ਦੱਸ ਦੇਈਏ ਕਿ ਮੋਗਾ ਦੇ ਪਿੰਡ ਸਮਾਧ ਭਾਈ ਵਿਚ ਇਕ ਨਸ਼ੇੜੀ ਪਤੀ ਦੇ ਵੱਲੋਂ ਗੁਸੇ ‘ਚ ਅਾ ਕੇ ਆਪਣੀ ਪਤਨੀ ਦੇ ਸਿਰ ਵਿੱਚ ਕਹੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਤੀ ਨੂੰ ਉਸ ਦੀ ਪਤਨੀ ਦੇ ਵੱਲੋਂ ਨਸ਼ਾ ਕਰਨ ਤੋਂ ਰੋਕਿਆ ਗਿਆ ਸੀ ਜਿਸ ਕਾਰਨ ਉਸ ਦਾ ਗੁੱਸਾ ਇੰਨਾ ਜਿਆਦਾ ਵਧ ਗਿਆ ਕੇ ਆਪਣੀ ਪਤਨੀ ਦੇ ਸਿਰ ਵਿੱਚ ਕਹੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ । ਮੌਕੇ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੁਰਜੀਤ ਕੌਰ ਦਾ ਵਿਆਹ ਮੋਗਾ ਦੇ ਰਹਿਣ ਵਾਲੇ ਇਸ ਵਿਅਕਤੀ ਦੇ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਸੀ ।

ਜਿਸ ਦੇ ਦੋ ਬੇਟੀਆਂ ਅਤੇ ਇਕ ਬੇਟਾ ਵੀ ਹੈ । ਹੁਣ ਪਿਤਾ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਭਿੰਦਾ ਸਿੰਘ ਚ ਉਨ੍ਹਾਂ ਦੀ ਬੇਟੀ ਦਾ ਪਤੀ ਹੈ ਉਸਦੇ ਵੱਲੋਂ ਬੇਰਹਿਮੀ ਨਾਲ ਉਸ ਦੀ ਬੇਟੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਨਸ਼ੇ ਦਾ ਆਦੀ ਸੀ ਤੇ ਅਕਸਰ ਹੀ ਉਨ੍ਹਾਂ ਦੀ ਬੇਟੀ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ ।

ਜਿਸ ਦੇ ਚੱਲਦੇ ਉਨ੍ਹਾਂ ਉਸਦੇ ਵੱਲੋਂ ਉਨ੍ਹਾਂ ਦੀ ਬੇਟੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਕੱਲ੍ਹ ਵੀ ਉਹਨਾ ਵੱਲੋਂ ਨਸ਼ਾ ਕਰਨ ਤੋਂ ਉਸ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੇ ਚੱਲਦੇ ਹੁਣ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

error: Content is protected !!