ਪੰਜਾਬ ਪੁਲਸ ਦੀ ਨਿਗ੍ਹਾ ਤੋਂ ਨਹੀਂ ਬਚਦਾ ਕੋਈ, ਮੁਰਗੇ ਢੋਹਣ ਵਾਲੀ ਗੱਡੀ ਚੋ ਫੜ ਲਈ ਇਸ ਤਰਾਂ ਇਹ ਮਾੜੀ ਚੀਜ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਜਿਥੇ ਸੂਬੇ ਅੰਦਰ ਲੁੱਟ-ਖੋਹ ਚੋਰੀ ਠੱਗੀ ਅਤੇ ਸਮੱਗਲਿੰਗ ਅਤੇ ਧੋਖਾਧੜੀ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਕਿਉਂਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਅਜਿਹੀਆਂ ਘਟਨਾਵਾਂ ਨੂੰ ਗੈਰ ਸਮਾਜਕ ਅਨਸਰਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਇਸ ਲਈ ਪੰਜਾਬ ਵਿੱਚ ਮਾਹੌਲ ਨੂੰ ਸ਼ਾਂਤਮਈ ਅਤੇ ਅਮਨ ਵਾਲਾ ਰੱਖਣ ਵਾਸਤੇ ਹੀ ਪੁਲਸ ਵੱਲੋਂ ਪੂਰੀ ਤਰਾਂ ਚੌਕਸੀ ਵਰਤੀ ਜਾ ਰਹੀ ਹੈ, ਜਿਸ ਸਦਕਾ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਫੈਲਣ ਵਾਲੀਆਂ ਅਣਹੋਣੀਆਂ ਨੂੰ ਵੀ ਰੋਕਿਆ ਜਾ ਸਕੇ। ਪੁਲਿਸ ਪ੍ਰਸ਼ਾਸਨ ਵੱਲੋਂ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਵੀ ਅਜਿਹੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਸੂਚਨਾ ਪ੍ਰਾਪਤ ਹੁੰਦੀ ਹੈ।

ਹੁਣ ਪੰਜਾਬ ਵਿਚ ਪੁਲਿਸ ਦੀ ਨਜ਼ਰ ਤੋਂ ਕੋਈ ਵੀ ਨਹੀਂ ਬਚ ਸਕਦਾ ਜਿੱਥੇ ਮੁਰਗੇ ਢੋਣ ਵਾਲੀ ਗੱਡੀ ਚੋਂ ਇਹ ਮਾੜੀ ਚੀਜ਼ ਫੜੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਭੋਗਪੁਰ ਮਾਰਗ ਤੋਂ ਸਾਹਮਣੇ ਆਈ ਹੈ। ਜਿੱਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਪਿੰਡ ਟਾਂਡੀ ਦੇ ਨਜ਼ਦੀਕ ਨਾਕਾ ਲਗਾਇਆ ਗਿਆ ਸੀ। ਜਿੱਥੇ ਇਸ ਮੌਕੇ ਉਪਰ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਮੌਜੂਦ ਸਨ। ਉਥੇ ਹੀ ਪੁਲਸ ਨੂੰ ਪ੍ਰਾਪਤ ਹੋਈ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਵੱਲੋਂ ਸਮੱਗਲਿੰਗ ਦਾ ਕਾਰੋਬਾਰ ਕਰਨ ਵਾਲੇ 2 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।

ਜਿੱਥੇ ਪੁਲਿਸ ਵੱਲੋਂ ਨਾਕੇ ਤੇ ਰੇਕੀ ਲਈ ਇਨੋਵਾ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚ ਰਵਿੰਦਰ ਸਿੰਘ ਮੌਜੂਦ ਸੀ । ਉੱਥੇ ਹੀ ਉਸ ਦੀ ਇੱਕ ਗੱਡੀ ਪਿੱਛੇ ਆ ਰਹੀ ਸੀ ਜਿਸ ਵਿਚ ਮੁਰਗੇ ਮੌਜੂਦ ਸਨ ਅਤੇ ਜਿਨ੍ਹਾਂ ਨੂੰ ਭੁਲੱਥ ਤੋਂ ਭੋਗਪੁਰ ਲਿਆਂਦਾ ਜਾ ਰਿਹਾ ਸੀ। ਪੁਲੀਸ ਵੱਲੋਂ ਤਲਾਸ਼ੀ ਲਏ ਜਾਣ ਤੇ ਮੁਰਗੀਆਂ ਦੀ ਢੁਆਈ ਵਾਲੀ ਗੱਡੀ ਵਿੱਚੋਂ 110 ਕਿਲੋ ਭਾਰ ਦੇ ਪੰਜ ਬੋਰੀਆਂ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਜਿੱਥੇ ਇਨੋਵਾ ਗੱਡੀ ਚਲਾਉਣ ਵਾਲਾ ਰਵਿੰਦਰ ਸਿੰਘ, ਨਿਵਾਸੀ ਦੌਲਤਪੁਰ, ਥਾਣਾ ਬੇਗੋਵਾਲ, ਅਤੇ ਦੂਜਾ ਦੋਸ਼ੀ ਗੱਡੀ ਚਾਲਕ ਦਲਜੀਤ ਸਿੰਘ, ਨਿਵਾਸੀ ਰਾਜਪੁਰਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜੋ ਤਿੰਨ ਮਹੀਨੇ ਪਹਿਲਾਂ ਹੀ ਡੋਡੇ ਚੂਰਾ ਪੋਸਤ ਰੱਖਣ ਦੇ ਮਾਮਲੇ ਵਿੱਚ ਜਮਾਨਤ ਤੇ ਬਾਹਰ ਆਇਆ ਸੀ। ਇਨ੍ਹਾਂ ਦੋਹਾਂ ਉਪਰ ਪਹਿਲਾਂ ਵੀ ਨਸ਼ੇ ਦੀ ਸਮੱਗਲਿੰਗ ਦੇ ਮਾਮਲੇ ਦਰਜ ਹਨ ਅਤੇ ਦੋਹਾਂ ਵੱਲੋਂ ਮਿਲ ਕੇ ਇਹ ਕੰਮ ਕੀਤਾ ਜਾ ਰਿਹਾ ਸੀ।

error: Content is protected !!