ਪੰਜਾਬ ਪੁਲਸ ਲਈ ਵੱਡੀ ਮਾੜੀ ਖਬਰ ਹੋਈ 3 ਥਾਣੇਦਾਰਾਂ ਦੀ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਲੋਕਾਂ ਦੀ ਸੁਰੱਖਿਆ ਵਾਸਤੇ ਜਿੱਥੇ ਫੌਜ ਅਤੇ ਪੁਲਸ ਨੂੰ ਤਾਇਨਾਤ ਕੀਤਾ ਜਾਂਦਾ ਹੈ। ਉੱਥੇ ਹੀ ਇਨ੍ਹਾਂ ਵੱਲੋਂ ਦੇਸ਼ ਦੀ ਰੱਖਿਆ ਵਾਸਤੇ ਆਪਣੀ ਜਿੰਦ ਜਾਨ ਵੀ ਕੁਰਬਾਨ ਕਰ ਦਿੱਤੀ ਜਾਂਦੀ ਹੈ। ਗਰਮੀ ਸਰਦੀ ਦੇ ਵਿੱਚ ਵੀ ਜਿੱਥੇ ਇਨ੍ਹਾਂ ਵੱਲੋਂ ਲਗਾਤਾਰ ਆਪਣੀ ਡਿਊਟੀ ਨਿਭਾਈ ਜਾਂਦੀ ਹੈ। ਜਿਨ੍ਹਾਂ ਦੇ ਕਾਰਨ ਹੀ ਪੂਰੀ ਦੁਨੀਆ ਸੁਰੱਖਿਅਤ ਰਹਿੰਦੀ ਹੈ ਅਤੇ ਚੈਨ ਦੀ ਨੀਂਦ ਸੋਂ ਸਕਦੀ ਹੈ। ਉਥੇ ਹੀ ਪੰਜਾਬ ਅੰਦਰ ਪੁਲਿਸ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ ਅਤੇ ਇਨ੍ਹਾਂ ਪੁਲਿਸ ਅਧਿਕਾਰੀਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੰਜਾਬ ਪੁਲਸ ਨੇ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਤਿੰਨ ਥਾਣੇਦਾਰਾ ਦੀ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਤੈਨਾਤ ਤਿੰਨ ਥਾਣੇਦਾਰਾਂ ਦੀ ਅਚਾਨਕ ਹੋਈ ਮੌਤ ਨਾਲ ਪੁਲਸ ਵਿਭਾਗ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਪਿੰਡ ਔਜਲਾ ਜੋਗੀ ਰੋਡ ਨਜ਼ਦੀਕ ਔਜਲਾ ਫਾਟਕ ਦੇ ਰਹਿਣ ਵਾਲੇ ਇਹ ਏ ਐੱਸ ਆਈ ਅਮਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਜੋ ਸੁਲਤਾਨਪੁਰ ਲੋਧੀ ਸਿਟੀ ਥਾਣਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

ਜੋ ਸਿਹਤ ਸਬੰਧੀ ਸਮੱਸਿਆ ਦੇ ਚਲਦੇ ਹੋਏ ਕੁਝ ਦਿਨਾਂ ਤੋਂ ਆਪਣੇ ਘਰ ਵਿਚ ਇਲਾਜ ਕਰਵਾ ਰਹੇ ਸਨ, ਅਚਾਨਕ ਹੀ ਉਨ੍ਹਾਂ ਦੀ ਸਿਹਤ ਵਧੇਰੇ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਥਾਣਾ ਸਦਰ ਵਿਚ ਏ ਐਸ ਆਈ ਵਜੋਂ ਤੈਨਾਤ ਸੁਰਜੀਤ ਸਿੰਘ ਪੁੱਤਰ ਸਰਦਾਰ ਸਿੰਘ ਨੇ ਵਾਸੀ ਕੋਕਲਪੁਰ, ਜੋ ਵੀਰਵਾਰ ਸ਼ਾਮ ਨੂੰ ਐਸਐਸਪੀ ਦਫ਼ਤਰ ਵਿੱਚ ਤੈਨਾਤ ਸਨ।

ਉਸ ਸਮੇਂ ਉਨ੍ਹਾਂ ਦੇ ਸੀਨੇ ਵਿੱਚ ਤੇਜ਼ ਦਰਦ ਹੋ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਹੀ ਤੀਸਰੇ ਏ ਐਸ ਆਈ ਚੰਨਣ ਸਿੰਘ , ਅਜੋਕੇ ਪਿੰਡ ਸੱਲਾਂ, ਥਾਣਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਅਤੇ ਇਸ ਸਮੇਂ ਬੇਗੋਵਾਲ ਥਾਣੇ ਵਿੱਚ ਤੈਨਾਤ ਸਨ ਅਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ, ਉਨ੍ਹਾਂ ਨੂੰ ਵੀ ਸੀਨੇ ਵਿਚ ਦਰਦ ਹੋਣ ਤੇ ਵੀਰਵਾਰ ਸ਼ਾਮ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਹੋਈ ਇਨ੍ਹਾਂ ਤਿੰਨ ਥਾਣੇਦਾਰਾ ਦੀ ਮੌਤ ਨਾਲ ਪੁਲਿਸ ਵਿਭਾਗ ਨੂੰ ਵੱਡਾ ਘਾਟਾ ਪਿਆ ਹੈ।

error: Content is protected !!