ਪੰਜਾਬ : ਬਾਪ ਨੇ ਧੀ ਨੂੰ ਕੀਤਾ ਇਸ ਗੱਲ ਤੋਂ ਇਨਕਾਰ – ਫਿਰ ਧੀ ਨੇ ਕਰਤਾ ਇਹ ਕਾਂਡ ਉਡੇ ਪ੍ਰੀਵਾਰ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਸਮਾਜ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਕਦੇ ਕਦੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ । ਕਿਉਂਕਿ ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਏਨੀਆਂ ਅਜੀਬੋ-ਗ਼ਰੀਬ ਹਨ । ਜਿਨ੍ਹਾਂ ਤੇ ਵਿਸ਼ਵਾਸ ਕਰਨਾ ਤਾਂ ਦੂਰ ਦੀ ਗੱਲ ਸਗੋਂ ਭਰੋਸਾ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ । ਹਾਦਸੇ ਹਰ ਰੋਜ਼ ਹੀ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ‘ਚ ਵਾਪਰਦੇ ਹਨ । ਜਿਸ ਦੇ ਚੱਲਦੇ ਕਈ ਵਾਰ ਇਨ੍ਹਾਂ ਭਿਆਨਕ ਹਾਦਸਿਆਂ ਦੌਰਾਨ ਕਈ ਮੌਤਾਂ ਵੀ ਹੋ ਜਾਂਦੀਆਂ ਹਨ । ਕੁਝ ਅਜਿਹੇ ਹਾਦਸੇ ਵੀ ਵਾਪਰਦੇ ਹਨ ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਨੇ ।

ਅਜਿਹਾ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਤੋਂ ।ਦਰਅਸਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿਚ ਉਸ ਸਮੇਂ ਕਾਫੀ ਸਨਸਨੀ ਦਾ ਮਾਹੌਲ ਬਣ ਗਿਆ ਜਦ ਇਕ ਧੀ ਅਤੇ ਪਿਓ ਵਿਚ ਮਾਮੂਲੀ ਜਿਹੀ ਤਕਰਾਰ ਹੋਈ । ਜਿਸ ਕਾਰਨ ਗੁੱਸੇ ਵਿੱਚ ਆਈ ਧੀ ਦੇ ਵੱਲੋਂ ਆਪਣੇ ਕਮਰੇ ਵਿੱਚ ਜਾ ਕੇ ਅਜਿਹਾ ਕਦਮ ਚੁੱਕਿਆ ਗਿਆ ਕਿ ਜਿਸਦੇ ਚਲਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਡਰ ਅਤੇ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ ।

ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਤੇ ਵੱਲੋਂ ਜਦ ਆਪਣੇ ਪਿਤਾ ਦੇ ਕੋਲੋਂ ਘੁੰਮਣ ਫਿਰਨ ਦੇ ਲਈ ਪੈਸੇ ਮੰਗੇ ਗਏ ਤਾਂ ਪਿਤਾ ਦੇ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ । ਜਿਸ ਦੇ ਚੱਲਦੇ ਗੁੱਸੇ ਵਿੱਚ ਆਈ ਲੜਕੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਕਮਰੇ ਵਿੱਚ ਜਾ ਕੇ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ।

ਫਿਰ ਕਮਰੇ ਚ ਜਾ ਕੇ ਇਸ ਲੜਕੀ ਨੇ ਉੱਚੀ ਉੱਚੀ ਗਾਣੇ ਚਲਾਏ ਅਤੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਉਥੇ ਹੀ ਮ੍ਰਿਤਕਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕਾ ਬਹੁਤ ਗੁੱਸੇ ਵਾਲੀ ਸੀ ਅਤੇ ਛੋਟੀਆਂ ਛੋਟੀਆਂ ਗੱਲਾਂ ਤੇ ਬਹੁਤ ਗੁੱਸਾ ਕਰਦੀ ਸੀ । ਬੀਤੇ ਦਿਨੀਂ ਵੀ ਜਦੋਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਤਾਂ ਉਨ੍ਹਾਂ ਦੇ ਵੱਲੋਂ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਉਹ ਤਾਂ ਉਸ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ । ਫਿਲਹਾਲ ਪੁਲਸ ਦੇ ਵਲੋਂ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ।

error: Content is protected !!