ਪੰਜਾਬ : ਬਿਜਲੀ ਮੀਟਰਾਂ ਅਤੇ ਬਿੱਲਾਂ ਨੂੰ ਲੈ ਕੇ ਆ ਰਹੀ ਇਹ ਵੱਡੀ ਖਬਰ ਖਿੱਚੋ ਤਿਆਰੀਆਂ ਹੁਣ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਬਿਜਲੀ ਜਿਸ ਤਰਾਂ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਉਸਦੇ ਚਲਦੇ ਆਮ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਤੋਂ ਅਸੀਂ ਸਾਰੇ ਹੀ ਜਾਣੂ ਹਾਂ । ਇੱਕ ਪਾਸੇ ਤਾਂ ਲੋਕ ਬਿਜਲੀ ਦੇ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਪਰ ਦੂਜੇ ਪਾਸੇ ਲੋਕ ਬਿਜਲੀ ਦੇ ਕਟ ਤੋਂ ਵੀ ਲੋਕ ਖਾਸੇ ਪ੍ਰੇਸ਼ਾਨ ਹਨ । ਇਸੇ ਦੇ ਚਲਦੇ ਹੁਣ ਘਰਾਂ ਦੇ ਵਿੱਚ ਲੱਗੇ ਮੀਟਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਜਿਥੇ ਤੁਹਾਡੇ ਘਰਾਂ ਦੇ ਵਿਚ ਪਹਿਲਾ ਆਮ ਤੌਰ ਤੇ ਮੀਟਰ ਤੋਂ ਬਿੱਲ ਕੱਢਣ ਦੇ ਲਈ ਰੀਡਿੰਗ ਕਰਨ ਦੇ ਲਈ ਘਰਾਂ ਦੇ ਵਿਚ ਬਿਜਲੀ ਵਿਭਾਗ ਤੋਂ ਲੋਕ ਆਉਂਦੇ ਹਨ । ਉਹ ਹੁਣ ਨਹੀਂ ਆਉਣਗੇ ।

ਕਿਉਕਿ ਸਰਕਾਰ ਨੇ ਹੁਣ ਉਹਨਾਂ ਦੀ ਪੱਕੀ ਛੁੱਟੀ ਕਰ ਦਿਤੀ ਹੈ ਤੇ ਸਰਕਾਰ ਨੇ ਹੁਣ ਅਜਿਹੇ ਮੀਟਰ ਲਾਂਚ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ ਜਿਸਦੇ ਚਲਦੇ ਹੁਣ ਘਰਾਂ ਦੇ ਮੀਟਰ ਦਾ ਬਿੱਲ ਤੂਹਾਨੂੰ ਈਮੇਲ ਜਾਂ ਰਜਿਸਟਰਡ ਮੋਬਾਈਲ ਨੰਬਰ ਉੱਤੇ ਮੈਸੇਜ ਰਾਹੀਂ ਮਿਲੇਗਾ। ਵੱਖ ਤਰੀਕੇ ਦੇ ਮੀਟਰ ਹੁਣ ਤੁਹਾਡੇ ਘਰਾਂ ਦੇ ਵਿੱਚ ਲਗਣ ਜਾ ਰਹੇ ਹਨ । ਜਿਸਦਾ ਸਬੰਧ ਸਿੱਧਾ ਤੋਰ ਤੇ ਆਨਲਾਈਨ ਬਿਲਾਂ ਦੇ ਨਾਲ ਜੁੜਿਆ ਹੋਵੇਗਾ । ਸ਼ਹਿਰਾਂ ਚ ਅਜਿਹੇ ਮੀਟਰ ਲਗਣੇ ਸ਼ੁਰੂ ਵੀ ਹੋ ਚੁਕੇ ਹਨ ।

ਤੁਸੀ ਇਹਨਾਂ ਬਿੱਲਾਂ ਦਾ ਭੁਗਤਾਨ ਕਿਸ ਤਰ੍ਹਾਂ ਦੇ ਨਾਲ ਕਰਨਾ ਹੈ ਇਹ ਤੁਹਾਡੇ ਉਪਰ ਨਿਰਭਰ ਕਰੇਗਾ । ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਬਿਜਲੀ ਚੋ-ਰੀ ‘ਤੇ ਰੋਕ ਲੱਗੇਗੀ । ਦੱਸਣਾ ਬਣਦਾ ਹੈ ਕਿ ਸਰਕਾਰ ਦੇ ਵਲੋਂ ਇਸ ਪ੍ਰਸਤਾਵ ਨੂੰ ਹਰੇਕ ਘਰ ਵਿੱਚ ਲਗਵਾਉਣ ਦਾ ਪ੍ਰਸਤਾਵ ਪਾਸ ਹੋ ਚੁੱਕਾ ਹੈ। ਹੁਣ ਖਪਤਕਾਰ ਆਪਣੇ ਹਿਸਾਬ ਦੇ ਨਾਲ ਰਿਚਾਰਜ ਕਰਵਾ ਸਕੇਗਾ ਅਤੇ ਪੋਸਟਪੇਡ ਦੀ ਸੁਵਿਧਾ ‘ਚ ਬਿੱਲ ਸਮਾਰਟ ਫੋਨ ਅਤੇ ਈਮੇਲ ਉੱਤੇ ਆ ਜਾਏਗਾ।

ਇਸਦੇ ਰਿਚਾਰਜ ਖ਼ਤਮ ਹੋਣ ਤੋਂ 48 ਘੰਟੇ ਪਹਿਲਾਂ ਇੱਕ ਮੈਸੇਜ ਆਵੇਗਾ ਜਿਸਦੇ ਵਿੱਚ ਤੁਹਾਨੂੰ ਸਮਾਰਟ ਮੀਟਰ ਦਾ ਰਿਚਾਰਜ ਖਤਮ ਹੋਣ ਵਾਰੇ ਜਾਣਕਾਰੀ ਦਿੱਤੀ ਜਾਵੇਗੀ । ਤਾਂ ਜੋ ਤੁਸੀ ਸਮੇ ਸਿਰ ਜਾ ਕੇ ਰੀਚਾਰਜ ਕਰਵਾ ਸਕੋ । ਜ਼ਰੂਰੀ ਜਾਣਕਾਰੀ ਦੱਸਣਯੋਗ ਇਹ ਹੈ ਕਿ ਇਸਦਾ ਸਾਰਾ ਡੇਟਾ ਪਟਿਆਲਾ ਦੇ ਵਿੱਚ ਦੇਖਿਆ ਜਾਵੇਗਾ ।

error: Content is protected !!